HOME ਪ੍ਰਵਾਸੀ ਮਜਦੂਰਾਂ ਦਾ ਸੰਕਟ, ਪੰਜਾਬ ਦੀ ਤਰੱਕੀ ਤੇ ਬ੍ਰੇਕ ਤੇ ਵੱਡਾ ਖਤਰਾ,...

ਪ੍ਰਵਾਸੀ ਮਜਦੂਰਾਂ ਦਾ ਸੰਕਟ, ਪੰਜਾਬ ਦੀ ਤਰੱਕੀ ਤੇ ਬ੍ਰੇਕ ਤੇ ਵੱਡਾ ਖਤਰਾ, ਉਦਯੋਗ ਤੋਂ ਖੇਤ ਤੱਕ ਪ੍ਰਵਾਸੀਆ ਤੇ ਟਿੱਕੀ ਅਰਥਵਿਵਸਥਾ

2
ਨਵਾਂਸ਼ਹਿਰ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਪੰਜਾਬ ਦੀ ਤਰੱਕੀ ਵਿੱਚ ਪ੍ਰਵਾਸੀ ਮਜਦੂਰਾਂ ਦੀ ਭੂਮਿਕ ਬੇਹੱਦ ਅਹਿਮ ਰਹੀ ਹੈ । ਉਦਯੋਗਾਂ ਤੋਂ ਲੈ ਕੇ ਖੇਤੀ ਬਾੜੀ ਅਤੇ ਦੁਕਾਨਾਂ ਤੋਂ ਲੈ ਕੇ ਘਰਾਂ ਤੱਕ, ਪ੍ਰਵਾਸੀ ਮਜ਼ਦੂਰਾਂ ਦੀ ਮਿਹਨਤ ਤੇ ਹੀ ਪੰਜਾਬ ਦੀ ਰੌਣਕ ਟਿੱਕੀ ਹੋਈ ਹੈ । ਸੂਬੇ ਵਿੱਚ ਇਸ ਸਮੇਂ 18 ਲੱਖ ਤੋਂ ਜਿਆਦਾ ਪ੍ਰਵਾਸੀ ਮਜਦੂਰ ਕੰਮ ਕਰ ਰਹੇ ਹਨ। ਇਨਾਂ ਵਿੱਚ ਸਿਰਫ ਲੁਧਿਆਣਾ ਦੀ ਉਦਯੋਗਿਕ ਇਕਾਈਆਂ ਵਿੱਚ ਅੱਠ ਲੱਖ ਤੋਂ ਜ਼ਿਆਦਾ ਮਜ਼ਦੂਰ ਸ਼ਾਮਿਲ ਹਨ ਅਤੇ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਬਣਾਇਆ ਜਾ ਰਿਹਾ ਮਾਹੌਲ ਸੂਬੇ ਦੇ ਲਈ ਵੱਡੀ ਖਤਰੇ ਦੀ ਘੰਟੀ ਹੈ. ਇਸ ਨੂੰ ਲੈ ਕੇ ਉਦਯੋਗਿਕ ਸੰਗਠਨ ਚਿੰਤਿਤ ਹਨ ਉਨ੍ਹਾਂ ਦਾ ਤਰਕ ਹੈ ਕਿ ਠੋਸ ਸਰਕਾਰ ਨੂੰ ਸਮਾ ਰਹਿੰਦੇ ਉਪਾਅ ਕਰਨੇ ਹੋਣਗੇ । 80 ਫੀਸਦੀ ਅਸਗੰਠਿਤ ਮਜ਼ਦੂਰ ਪੰਜਾਬ ਦੇ ਉਦਯੋਗ ਜਗਤ ਦਾ ਕਹਿਣਾ ਹੈ ਕਿ 80 ਪ੍ਰਤੀਸ਼ਤ ਅਸੰਗਠਿਤ ਮਜ਼ਦੂਰ ਪ੍ਰਵਾਸੀ ਹਨ । ਇਹੀ ਹਾਲ ਖੇਤੀ ਦਾ ਵੀ ਹੈ । ਖੇਤੀ ਦੀ ਬੀਜਾਈ ਅਤੇ ਕਟਾਈ ਦਾ ਵੱਡਾ ਹਿੱਸਾ ਇਨਾਂ ਮਜ਼ਦੂਰਾਂ ਦੇ ਭਰੋਸੇ ਪੂਰਾ ਹੁੰਦਾ ਹੈ ਵਪਾਰੀਆਂ ਦਾ ਕਹਿਣਾ ਹੈ ਕਿ ਪ੍ਰਵਾਸੀ ਮਜ਼ਦੂਰ ਮਿਹਨਤੀ ਹੁੰਦੇਹਨ ਅਤੇ ਜ਼ਿਆਦਾਤਰ ਗੈਰ ਅਪਰਾਧਿਕ ਪ੍ਰਕਿਤੀ ਦੇ ਹੁੰਦੇ ਹਨ। ਇਸ ਵਜਾ ਨਾਲ ਉਨ੍ਹਾਂ ਨਾਲ ਕੰਮ ਕਰਨਾ ਆਸਾਨ ਰਹਿੰਦਾ ਹੈ। *ਬਾਕਸ* ਦੁਸਰੇ ਰਾਜਾਂ ਤੋਂ ਰਿਸ਼ਤੇ ਵਿਗੜਨ ਦਾ ਡਰ-ਉਦਯੋਗਪਤੀਆ ਅਤੇ ਮਾਹਿਰਾਂ ਦਾ ਕਹਿਣਾ ਹੈ ਕਿ ਸਥਿਤੀ ਜ਼ਿਆਦਾ ਵਿਗੜੀ ਤਾਂ ਦੂਸਰੇ ਰਾਜਾ ਤੇ ਪੰਜਾਬ ਦੇ ਰਿਸ਼ਤੇ ਖਰਾਬ ਹੋ ਸਕਦੇ ਹਨ । ਸ਼ੰਕਾ ਜਤਾਈ ਜਾ ਰਹੀ ਹੈ ਕਿ ਪੰਜਾਬ ਵਿੱਚ ਜਾਣ ਵਾਲੇ ਮਾਲ ਦੀ ਪੂਰਤੀ ਤੇ ਰੋਕ ਲੱਗ ਸਕਦੀ ਹੈ ਅਤੇ ਨਿਰਯਾਤ ਤੇਵੀ ਅਸਰ ਪਵੇਗਾ। 50 ਲੱਖ ਪੰਜਾਬ ਵੀ ਕਰ ਰਹੇ ਪ੍ਰਵਾਸ ਜਾਣਕਾਰਾਂ ਨੇ ਇਹ ਵੀ ਯਾਦ ਦਿਵਾਇਆ ਕਿ ਪੰਜਾਬ ਦੇ 50 ਲੱਖ ਤੋ ਜਿਆਦਾ ਲੋਕ ਕੁਦ ਦੇਸ਼ ਦੇ ਵਿਦੇਸ਼ਾ ਵਿੱਚ ਰੋਜੀ ਰੋਟੀ ਕਮਾ ਰਹੇ ਅਲੱਗ ਅਲੱਗ ਹਿਸਿਆਂ ਅਤੇ ਹਨ । ਅਜਿਹੇ ਵਿੱਚ ਪ੍ਰਵਾਸੀ ਮਜ਼ਦੂਰਾਂ ਨੂੰ ਕੱਢਣ ਵਰਗੀਆਂ ਕੋਸ਼ਿਸ਼ਾ ਦੇ ਲਈ ਵੀ ਖਤਰਾ ਬਣ ਸਕਦੀ ਹੈ। ਸੰਵਿਧਾਨ ਦੇ ਖਿਲਾਫ ਅੰਦੋਲਨ -ਭਾਰਤ ਸੰਘੀ ਢਾਂਚੇ ਵਾਲਾ ਦੇਸ਼ ਹੈ। ਸੰਵਿਧਾਨ ਦੇ ਤਹਿਤ ਕਿਸੇ ਵੀ ਰਾਜ ਨੂੰ ਇਹ ਅਧਿਕਾਰ ਨਹੀਂ ਕਿ ਉਹ ਦੂਸਰੇ ਰਾਜਾ ਦੇ ਨਾਗਰਿਕਾਂ ਨੂੰ ਬਾਹਰ ਕੱਢਣ । ਮਾਹਿਰਾਂ ਮੁਤਾਬਿਕ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਹੋ ਰਿਹਾ ਅੰਦੋਲਨ ਨਾ ਕੇਵਲ ਅਸੰਵਿਧਾਨਕ ਹੈ ਬਲਿਕ ਪੰਜਾਬ ਵਿਰੋਧੀ ਨੀਤੀ ਹੈ।ਸਰਕਾਰ ਨੂੰ ਸਖਤ ਕਦਮ ਚੁੱਕਣ ਦੀ ਮੰਗ – ਵਰਲ ਐਮਐਸਐਮਈ ਫੋਰਮ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਪੀਲ ਕੀਤੀ ਕਿ ਪ੍ਰਵਾਸੀ ਮਜ਼ਦੂਰਾਂ ਤੇ ਹੋ ਰਹੇ ਹਮਲੇ ਅਤੇ ਵਿਰੋਧ ਨੂੰ ਤੁਰੰਤ ਰੋਕਿਆ ਜਾਵੇ । ਫੋਰਮ ਦੇ ਪ੍ਰਧਾਨ ਬਦੀਸ਼ ਜਿੰਦਲ ਦਾ ਤਰਕ ਹੈ ਕਿ ਜੇਕਰ ਸਰਕਾਰ ਨੇ ਠੋਸ ਕਦਮ ਨਹੀਂ ਚੁੱਕੇ ਤਾਂ ਮਜਦੂਰਾ ਦੇ ਨਾਲ ਨਾਲ ਉਦਯੋਗ ਵੀ ਪੰਜਾਬ ਤੇ ਪਲਾਇਨ ਕਰ ਜਾਣਗੇ । ਇਸ ਨਾਲ ਨਾ ਸਿਰਫ ਪੰਜਾਬ ਦੀ ਤਰੱਕੀ ਤੇ ਬ੍ਰੇਕ ਲੱਗੇਗ ਬਲਿਕ ਲੱਖਾ ਲੋਕਾਂ ਦਾ ਰੋਜ਼ਗਾਰ ਵੀ ਖਤਰੇ ਵਿੱਚ ਪੈ ਜਾਵੇਗਾ, *ਮੌਜੂਦਾ ਟਰੇਡ ਸੂਬੇ ਨੂੰ ਧੱਕੇਗਾ ਗੰਭੀਰ ਮਜਦੂਰ ਸੱਕਟ ‘ਚ ਜਦੋਂ ਇਸ ਸਬੰਧੀ ਉੱਘੇ ਸਮਾਜ ਸੇਵੀ ਜੱਥੇਦਾਰ ਸੁਰਜੀਤ ਸਿੰਘ ਦੁਭਾਲੀ ਨਾਲ ਗੱਲਬਾਤ ਕੀਤੀ ਤਾ ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਤਿਆਰ ਹੋ ਰਿਹਾ ਮਾਹੌਲ ਸੂਬੇ ਨੂੰ ਗੰਭੀਰ ਮਜਦੂਰ ਸੰਕਟ ਦੀ ਤਰਫ ਧੱਕ ਸਕਦਾ ਹੈ। ਇਸ ਦਾ ਖਮਿਆਜ਼ਾ ਪੰਜਾਬ ਨੂੰ ਭੁਗਤਣਾ ਹੋਵੇਗਾ ਅਤੇ ਜਿਥੋਂ ਦਾ ਸਾਰਾ ਤਾਣਾ ਬਾਣਾ ਵਿਗੜ ਜਾਵਗਾ। ਸਮੇਂ ਰਹਿੰਦੇ ਹੀ ਸਰਕਾਰ ਨੂੰ ਇਸ ਦਿਸ਼ਾ ਵਿੱਚ ਠੋਸ ਉਪਾਏ ਕਰਨ ਹੋਣਗੇ। ਨਹੀ ਤੇ ਪੰਜਾਬ ਨੂੰ ਨੁਕਸਾਨ ਦੀ ਭਰਪਾਈ ਕਰਨੀ ਅਸੰਭਵ ਹੋਵੇਗੀ ।
*ਅੰਦੋਲਨ ਨੇ ਵਧਾਈ ਚਿੰਤਾ*
ਪੰਜਾਬ ਵਿੱਚ ਹਾਲ ਹੀ ਵਿੱਚ ਕੁਝ ਸੰਗਠਨਾ ਦੇ ਵਲੋਂ ਪ੍ਰਵਾਸੀ ਮਜ਼ਦੂਰਾ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਹੈ । ਉਦਯੋਗ ਜਗਤ ਅਤੇ ਸਮਾਜਿਕ ਸੰਗਠਨਾ ਨੇ ਇਸੇ ਸਾਜਿਸ ਦੱਸਿਆ। ਉਨਾ ਦਾ ਕਹਿਣਾ ਹੈ ਕਿ ਜੇਕਰ ਪ੍ਰਵਾਸੀ ਮਜਦੂਰ ਪੰਜਾਬ ਛੱਡ ਕੇ ਚਲੇ ਗਏ ਤਾਂ ਨਾ ਸਿਰਫ ਜਿਥੇ ਕਿ ਫੈਕਟਰੀਆ ਬੰਦ ਹੋਵੇਗੀ। ਬਲਿਕ ਪੰਜਾਬ ਦੀ ਪੂਰੀ ਅਰਥਵਿਵਸਥਾ ਵੀ ਡਗਮਗਾ ਜਾਵੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਮੁਕੰਦਪੁਰ-ਚੱਕਦਾਨਾ ਸੜਕ ਦੇ ਕੰਮ ਦਾ ਰੱਖਿਆ ਨੀਂਹ ਪੱਥਰ
Next articleਸੈਂਟਰ ਕਟਾਰ ਸਿੰਘ ਵਾਲਾ ਦੀਆਂ ਖੇਡਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਵਾਂਦਰ ਪੱਤੀ ਕੋਟਸ਼ਮੀਰ ਦੇ ਖਿਡਾਰੀਆਂ ਦੀ ਝੰਡੀ