ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਕਬੱਡੀ ਨੂੰ ਪ੍ਰਣਾਏ ਵਿਸ਼ਵ ਕਬੱਡੀ ਕੱਪ ਦੌਰਾਨ ਆਪਣੀ ਸ਼ਾਨਦਾਰ ਭੂਮਿਕਾ ਨਿਭਾਉਣ ਵਾਲੇ ਮਿਲਣਸਾਰ, ਨਿੱਡਰ, ਦਰਿਆ ਦਿਲ ਆਗੂ ਸ੍ਰ ਤੇਜਿੰਦਰ ਸਿੰਘ ਮਿੱਡੂਖੇੜਾ ਨੂੰ ਅੱਜ ਪੰਜਾਬ ਕਬੱਡੀ ਐਸੋਸੀਏਸ਼ਨ ਦਾ ਜਰਨਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਪਿਛਲੇ ਸਮੇਂ ਤੋਂ ਚੱਲ ਰਹੀ ਚੋਣ ਪ੍ਰਕਿਰਿਆ ਤੋਂ ਬਾਅਦ ਅੱਜ ਇਹ ਚੋਣ ਸਪੂਰਣ ਹੋ ਗਈ ਹੈ। ਪੰਜਾਬ ਕਬੱਡੀ ਐਸੋਸੀਏਸ਼ਨ ਦੇ ਅਹੁਦੇਦਾਰਾਂ ਵੱਲੋਂ ਜਿੱਥੇ ਅੰਤਰ ਰਾਸ਼ਟਰੀ ਕਬੱਡੀ ਖ਼ਿਡਾਰੀ ਮੌਜੂਦਾ ਵਿਧਾਇਕ ਸ੍ਰ ਗੁਰਲਾਲ ਸਿੰਘ ਘਨੌਰ ਨੂੰ ਪ੍ਰਧਾਨ ਚੁਣਿਆ ਗਿਆ ਹੈ, ਉਥੇ ਹੀ ਪੰਜਾਬ ਦੀ ਕਬੱਡੀ ਨੂੰ ਦੇਸ਼ ਵਿਦੇਸ਼ ਵਿੱਚ ਬੁਲੰਦੀਆਂ ਤੇ ਲੈਕੇ ਜਾਣ ਵਾਲੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਾਬਕਾ ਚੈਅਰਮੈਨ ਸ੍ਰ ਤੇਜਿੰਦਰ ਸਿੰਘ ਮਿੱਡੂਖੇੜਾ ਨੂੰ ਜਰਨਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਉਹ ਸ੍ਰ ਅਮਨਪ੍ਰੀਤ ਸਿੰਘ ਮੱਲ੍ਹੀ ਦੀ ਜਗ੍ਹਾ ਇਸ ਆਹੁਦੇ ਤੇ ਨਿਯੁਕਤ ਹੋਣਗੇ। ਉਹਨਾਂ ਸ੍ਰੋਮਣੀ ਅਕਾਲੀ ਦਲ ਬਾਦਲ ਦੀ ਅਗਵਾਈ ਵਾਲੀ ਸਰਕਾਰ ਸਮੇਂ ਹੋਏ ਵਿਸ਼ਵ ਕਬੱਡੀ ਟੂਰਨਾਮੈਂਟ ਦੌਰਾਨ ਜਿੱਥੇ ਖੂਬਸੂਰਤ ਭੂਮਿਕਾ ਨਿਭਾਈ ਉਥੇ ਕਾਂਗਰਸ ਸਰਕਾਰ ਸਮੇਂ ਹੋਏ ਵਿਸ਼ਵ ਕਬੱਡੀ ਟੂਰਨਾਮੈਂਟ ਦੌਰਾਨ ਵੀ ਆਪਣੀਆਂ ਸੇਵਾਵਾਂ ਦਿੱਤੀਆ। ਉਹਨਾਂ ਨੇ ਹਮੇਸ਼ਾ ਕਬੱਡੀ ਦੇ ਵਿਕਾਸ ਲਈ ਧਨ ਮਨ, ਤਨ ਨਾਲ ਸੇਵਾ ਕੀਤੀ ਹੈ। ਅੱਜ ਪਿੰਡ ਖਡਿਆਲ ਵਿਖੇ ਪ੍ਰਸਿੱਧ ਕਬੱਡੀ ਬੁਲਾਰੇ ਸਤਪਾਲ ਮਾਹੀ ਦੀ ਅਗਵਾਈ ਵਿੱਚ ਉਹਨਾਂ ਦੀ ਨਿਯੁਕਤੀ ਤੋਂ ਬਾਅਦ ਲੱਡੂ ਵੰਡੇ ਗਏ। ਇਸ ਮੌਕੇ ਸ੍ਰ ਕੁਲਦੀਪ ਸਿੰਘ ਬਾਸੀ ਆਸਟ੍ਰੇਲਿਆ, ਹਰਪਾਲ ਸਿੰਘ ਖਡਿਆਲ ਚੈਅਰਮੈਨ ਪੀ ਏ ਡੀ ਬੀ ਸੁਨਾਮ, ਸ੍ਰ ਬੁੱਧ ਸਿੰਘ ਭੀਖੀ, ਸ੍ਰ ਬਲਜੀਤ ਸਿੰਘ ਬਰਨਾਲਾ, ਸ੍ਰ ਧਰਮ ਸਿੰਘ ਫਤਿਹਗੜ੍ਹ ਸਾਹਿਬ, ਨਿਰਮਲ ਸਿੰਘ ਨਿੰਮਾ ਮੁੱਲਾਂਪੁਰ ਖੁਰਦ, ਕੁਲਦੀਪ ਸਿੰਘ ਚਹਿਲ ਮਾਨਸਾ, ਅਮਨ ਸਿੰਗਲਾ ਮਾਨਸਾ, ਕੁਲਵੰਤ ਸਿੰਘ ਢੀਂਡਸਾ ਖਡਿਆਲ, ਸਿੰਗਾਰਾ ਸਿੰਘ ਢੀਂਡਸਾ ਖਡਿਆਲ, ਬਲਜੀਤ ਸਿੰਘ ਹੈਪੀ, ਰੋਹੀ ਸਿੰਘ ਖਡਿਆਲ, ਅੰਤਰ ਰਾਸ਼ਟਰੀ ਕਬੱਡੀ ਖ਼ਿਡਾਰੀ ਜਸਵੰਤ ਸਿੰਘ ਫੰਤ, ਕਾਲਾ ਖੋਖ, ਸ਼ੇਰਾ ਗਿੱਲ,ਹਰਦੀਪ ਸਿੰਘ ਸੋਢੀ ਰਾਣੀਪੁਰ ਮਲੇਸੀਆ, ਅਨਮੋਲ ਘੱਗਾ ਮਲੇਸ਼ੀਆ ਆਦਿ ਨੇ ਖੁਸ਼ੀ ਪ੍ਰਗਟ ਕਰਦਿਆ ਵਧਾਈਆ ਦਿੱਤੀਆਂ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly