HOME ਮਗਨਰੇਗਾ ਵਰਕਰਜ ਯੂਨੀਅਨ ਪੰਜਾਬ ਦੇ ਪਿੰਡ ਜਗਤਪੁਰ ਅਤੇ ਬਘੌਰਾ ਦੀਆਂ ਇਕਾਈਆਂ ਦੀ...

ਮਗਨਰੇਗਾ ਵਰਕਰਜ ਯੂਨੀਅਨ ਪੰਜਾਬ ਦੇ ਪਿੰਡ ਜਗਤਪੁਰ ਅਤੇ ਬਘੌਰਾ ਦੀਆਂ ਇਕਾਈਆਂ ਦੀ ਚੋਣ ਸੰਪਨ

2

ਫਿਲੌਰ/ਅੱਪਰਾ    (ਸਮਾਜ ਵੀਕਲੀ)    (ਦੀਪਾ)-ਮਗਨਰੇਗਾ ਵਰਕਰਜ ਯੂਨੀਅਨ ਪੰਜਾਬ ਦੇ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਜਗਤਪੁਰ ਅਤੇ ਬਘੌਰਾ ਦੀਆਂ ਇਕਾਈਆਂ ਦੀ ਚੋਣ ਕਰਵਾਈ ਗਈ lਇਹ ਚੋਣ ਸੂਬਾਈ ਆਗੂ ਸ੍ਰੀ ਦੀਪਕ ਠਾਕੁਰ ਅਤੇ ਜਿਲ੍ਹਾ ਪ੍ਰਧਾਨ ਹਰਪਾਲ ਸਿੰਘ ਜਗਤਪੁਰ ਦੀ ਅਗਵਾਈ ਵਿੱਚ ਕੀਤੀ ਗਈ l ਸਰਬਸੰਮਤੀ ਨਾਲ ਕੀਤੀ ਗਈ ਚੋਣ ਦੇ ਵੇਰਵੇ ਇਸ ਪ੍ਰਕਾਰ ਹਨl ਪਿੰਡ ਜਗਤਪੁਰ  ਦੀ ਇਕਾਈ ਦੇ ਪ੍ਰਧਾਨ ਸ੍ਰੀਮਤੀ ਸਰਬਜੀਤ ਕੌਰ, ਸਕੱਤਰ ਮਨਪ੍ਰੀਤ ਸਿੰਘ ਮਨੀ, ਸਹਾਇਕ ਸਕੱਤਰ ਸ੍ਰੀਮਤੀ ਸਿਮਰੋ, ਮੀਤ ਪ੍ਰਧਾਨ ਸ੍ਰੀ ਮਨਜੀਤ ਸਿੰਘ, ਵਿੱਤ ਸਕੱਤਰ ਸ੍ਰੀਮਤੀ ਸੀਮਾ,ਕਾਰਜਕਾਰੀ ਮੈਂਬਰ ਜੋਗਾ ਰਾਮ, ਲੱਛਮੀ, ਸੋਹਣ ਲਾਲ ਚੁਣੇ ਗਏ lਪਿੰਡ ਬਘੌਰਾ ਇਕਾਈ ਦੇ ਪ੍ਰਧਾਨ ਸ੍ਰੀ ਬਲਵੀਰ ਰਾਮ, ਸਕੱਤਰ ਸ੍ਰੀਮਤੀ ਰੇਖਾ ਰਾਣੀ, ਮੀਤ ਪ੍ਰਧਾਨ    ਨਰੇਸ਼ ਕੁਮਾਰ, ਮੀਤ ਪ੍ਰਧਾਨ ਸ੍ਰੀਮਤੀ ਜਸਵਿੰਦਰ ਕੌਰ, ਵਿੱਤ ਸਕੱਤਰ ਸ੍ਰੀ ਕੇਵਲ ਕ੍ਰਿਸ਼ਨ,ਕਾਰਜਕਾਰੀ ਮੈਂਬਰ ਸ੍ਰੀ ਬੂਟਾ ਰਾਮ, ਸ੍ਰੀਮਤੀ ਵਰਿੰਦਰ ਕੌਰ, ਸ੍ਰੀ ਉਦੋ ਰਾਮ, ਸ੍ਰੀ ਹਰਮੇਸ਼ ਲਾਲ ਚੁਣੇ ਗਏ lਇਸ ਮੌਕੇ ਬੁਲਾਰਿਆਂ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਮਗਨਰੇਗਾ ਵਰਕਰਾਂ ਦੀ ਦਿਹਾੜੀ ਵਿੱਚ ਵਾਧਾ ਕਰਕੇ 700 ਰੁਪਏ ਕੀਤਾ ਜਾਵੇ lਕੰਮ ਸਾਰਾ ਸਾਲ ਮੁਹੱਈਆ ਕਰਵਾਇਆ ਜਾਵੇ lਫਰੀ ਮੈਡੀਕਲ ਸਹੂਲਤਾਂ ਦਿੱਤੀਆਂ ਜਾਣlਵਰਕਰਾਂ ਦਾ ਬੀਮਾ ਕਰਵਾਇਆ ਜਾਵੇ lਕੋਅਪਰੇਟਿਵ ਸੋਸਾਇਟੀਆਂ ਵਲੋਂ ਮਜ਼ਦੂਰਾਂ ਨੂੰ ਨੋਟਿਸ ਭੇਜਣੇ ਬੰਦ ਕੀਤੇ ਜਾਣ lਮਗਨਰੇਗਾ ਕਾਮਿਆਂ ਦੀਆਂ ਮੁਸ਼ਕਲਾਂ ਦਾ ਹੱਲ ਗੱਲਬਾਤ ਰਾਹੀਂ ਕੀਤਾ ਜਾਵੇlਮੰਗਾਂ ਦਾ ਹੱਲ ਨਾ ਹੋਣ ਤੇ ਸਰਕਾਰ ਵਿਰੁੱਧ ਸੰਘਰਸ਼ ਕੀਤਾ ਜਾਵੇਗਾl

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮੋਬਾਇਲ ਦੀ ਹੱਦੋਂ ਵੱਧ ਆਦਤ ਬੱਚਿਆਂ ਲਈ ਚਿੱਟੇ ਤੋਂ ਵੀ ਮਾੜੀ
Next articleਧੁਲੇਤਾ ਪੁਲਿਸ ਨੇ ਦੋ ਨਸ਼ਾ ਤਸਕਰਾਂ ਨੂੰ  121 ਨਸ਼ੀਲੀਆਂ ਗੋਲੀਆਂ ਸਮੇਤ ਕੀਤਾ ਗਿ੍ਫਤਾਰ