ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਮਗਨਰੇਗਾ ਵਰਕਰਜ ਯੂਨੀਅਨ ਪੰਜਾਬ ਦੇ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਨੂਰਪੁਰ ਇਕਾਈ ਦੀ ਮੀਟਿੰਗ ਸ੍ਰੀਮਤੀ ਬਲਜੀਤ ਕੌਰ ਅਤੇ ਸੁਰਜੀਤ ਕੁਮਾਰ ਦੀ ਪ੍ਰਧਾਨਗੀ ਹੇਠ ਕਰਵਾਈ ਗਈ l ਇਸ ਮੀਟਿੰਗ ਵਿੱਚ ਵਿਸੇ਼ਸ਼ ਤੌਰ ਤੇ ਜਿਲ੍ਹਾ ਪ੍ਰਧਾਨ ਹਰਪਾਲ ਸਿੰਘ ਜਗਤਪੁਰ ਅਤੇ ਸ੍ਰੀ ਮੋਹਨ ਸਿੰਘ ਪੂਨੀਆਂ ਸਾ਼ਮਲ ਹੋਏ lਇਸ ਮੌਕੇ ਬੁਲਾਰਿਆਂ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਮਗਨਰੇਗਾ ਵਰਕਰਾਂ ਨੂੰ 700/-ਪ੍ਰਤੀ ਦਿਨ ਦੀ ਦਰ ਨਾਲ ਉਜ਼ਰਤਾਂ ਦਿੱਤੀਆਂ ਜਾਣlਮਗਨਰੇਗਾ ਮਜ਼ਦੂਰਾਂ ਦਾ ਬੀਮਾ ਕੀਤਾ ਜਾਵੇl ਮਜ਼ਦੂਰਾਂ ਨੂੰ ਦਿਹਾਤੀ ਖੇਤਰ ਵਿੱਚ ਪੰਜ – ਪੰਜ ਮਰਲੇ ਦੇ ਪਲਾਟ ਮੁਫ਼ਤ ਦਿੱਤੇ ਜਾਣ lਮਜ਼ਦੂਰਾਂ ਦੇ ਪਰਿਵਾਰਾਂ ਨੂੰ ਮੁਫ਼ਤ ਤੇ ਮਿਆਰੀ ਸਿਹਤ ਸਹੂਲਤਾਂ ਅਤੇ ਸਿੱਖਿਆ ਦਾ ਪ੍ਰਬੰਧ ਕੀਤਾ ਜਾਵੇ l ਮਜ਼ਦੂਰਾਂ ਨੂੰ ਸਾਰਾ ਸਾਲ ਕੰਮ ਕੰਮ ਦਿੱਤਾ ਜਾਵੇl ਮਜ਼ਦੂਰਾਂ ਦੇ ਹਰੇਕ ਕਿਸਮ ਦੇ ਸ਼ੋਸ਼ਣ ਰੋਕਣ ਲਈ ਸੰਜੀਦਾ ਯਤਨ ਕੀਤੇ ਜਾਣ l ਹਰੇਕ ਕਿਸਮ ਦੀ ਰਾਜਸੀ ਦਖਲ ਅੰਦਾਜੀ ਬੰਦ ਕੀਤੀ ਜਾਵੇl ਮਜ਼ਦੂਰਾਂ ਦੇ ਸਹਿਕਾਰੀ ਬੈਂਕਾਂ ਤੇ ਕੋ – ਅਪਰੇਟਿਵ ਬੈਂਕਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣ। ਮਜ਼ਦੂਰਾਂ ਨੂੰ ਬੈਂਕਾਂ ਵੱਲੋਂ ਭੇਜੇ ਗਏ ਕਰਜ਼ਾ ਨੋਟਿਸਾਂ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਅਤੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਦਿਹਾਤੀ ਮਜ਼ਦੂਰਾਂ ਦੇ ਕਰਜ਼ੇ ਤੁਰੰਤ ਮੁਆਫ਼ ਕੀਤੇ ਜਾਣ। ਇਸ ਮੌਕੇ ਤੇ ਕੇਂਦਰ ਸਰਕਾਰ ਵੱਲੋਂ ਭਾਰਤ ਦੇ ਸੰਵਿਧਾਨ ਦੇ ਪ੍ਰਮੁੱਖ ਉਦੇਸ਼ਾਂ ਨੂੰ ਜਬਰੀ ਹਟਾਉਣ ਦੀ ਵੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਤੇ ਇਸ ਨੂੰ ਸੰਵਿਧਾਨ ਉੱਤੇ ਕੋਝਾ ਹਮਲਾ ਮੰਨਦਿਆਂ ਦੇਸ਼ ਪੱਧਰੀ ਵਿਰੋਧ ਕਰਨ ਦਾ ਹੋਕਾ ਦਿੱਤਾ ਗਿਆl ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀਮਤੀ ਮੀਨਾ ਕੁਮਾਰੀ, ਸ੍ਰੀਮਤੀ ਨੇਹਾ,ਸ੍ਰੀ ਮਹਿੰਦਰ ਪਾਲ, ਸ੍ਰੀ ਨਿੰਦਰ ਪਾਲ,ਸ੍ਰੀ ਦੇਸ ਰਾਜ, ਸ੍ਰੀ, ਅਸ਼ਨੀ ਕੁਮਾਰ,ਸ੍ਰੀ ਅਮਰਜੀਤ, ਸ੍ਰੀਮਤੀ ਮਨਦੀਪ ਕੌਰ, ਸ੍ਰੀ ਬਿੱਕਰ ਰਾਮ,ਸ੍ਰੀ ਨਿਰਮਲ ਰਾਮ, ਸ੍ਰੀ ਜੀਤ ਰਾਮ, ਸ੍ਰੀਮਤੀ ਮਿੰਦੋ, ਸ੍ਰੀਮਤੀ ਕੁਲਵਿੰਦਰ ਕੌਰ ਹਾਜ਼ਰ ਸਨlਇਸ ਮੀਟਿੰਗ ਨੂੰ ਜਿਲ੍ਹਾ ਪ੍ਰਧਾਨ ਹਰਪਾਲ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਗਨਰੇਗਾ ਕਾਮਿਆਂ ਦੀਆਂ ਮੰਗਾਂ ਤੇ ਵਿਚਾਰ ਚਰਚਾ ਕਰਨ ਲਈ 6 ਜੁਲਾਈ 2025 ਨੂੰ ਜਲੰਧਰ ਵਿਖੇ ਕਰਵਾਈ ਜਾ ਕਨਵੈਨਸ਼ਨ ਵਿੱਚ ਵੱਡੀ ਗਿਣਤੀ ਵਿੱਚ ਵਰਕਰਾਂ ਦੀ ਸ਼ਮੂਲੀਅਤ ਕਰਵਾਈ ਜਾਵੇਗੀ l
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



