ਫਿਲੌਰ/ਅੱਪਰਾ (ਸਮਾਜ ਵੀਕਲੀ (ਜੱਸੀ)-ਬੀਤੀ ਦਿਨੀ ਮੈਸੰਜਰ ਆਫ ਪੀਸ ਮਿਸ਼ਨ ਭਾਰਤ ਦੇ ਵਫ਼ਦ ਵੱਲੋਂ ਸਟੇਟ ਅਵਾਰਡੀ ਪੀਸ ਐਬੰਸਡਰ ਸਲੀਮ ਸੁਲਤਾਨੀ ਰਾਸ਼ਟਰੀ ਪ੍ਰਧਾਨ ਮੈਸੰਜਰ ਆਫ ਪੀਸ ਮਿਸ਼ਨ ਦੀ ਅਗੁਵਾਈ ਹੇਠ ਮਾਣਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਨਾਲ ਜਲੰਧਰ ਵਿਖੇ ਮੁਲਾਕਾਤ ਕੀਤੀ, ਅਤੇ ਇਸ ਮੌਕੇ ਮਿਸ਼ਨ ਦੇ ਚੈਅਰਮੈਨ ਬਾਬਾ ਮਨਜੀਤ ਸਿੰਘ ਜੀ ਬੇਦੀ ਡੇਰਾ ਬਾਬਾ ਨਾਨਾਕ ਵਾਲੇ ਅਤੇ ਸਤਿਕਾਰਯੋਗ ਮੈਡਮ ਬਲਜੀਤ ਕੌਰ ਕੇਬਿਨਟ ਮੰਤਰੀ ਪੰਜਾਬ ਸਰਕਾਰ ਅਤੇ ਰਾਸ਼ਟਰੀ ਪ੍ਰਚਾਰਕ ਹਾਫਿਜ ਅਲੀ ਇਸਲਾਹੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ, ਇਸ ਮੌਕੇ ਦੱਸਦਿਆਂ ਸਲੀਮ ਸੁਲਤਾਨੀ ਨੇ ਕਿਹਾ ਕਿ ਉਨਾ ਦਾ ਜੋ ਸੁਪਨਾਮਈ ਪਰੋਜੇਕਟ ਕਿ ਪੰਜਾਬ ਵਿੱਚ ਪੀਸ ਰਿਸਰਚ ਸੈਂਟਰ ਬਣਾਇਆ ਜਾਵੇ ਉਸ ਸੰਬੰਧੀ ਅੱਜ ਮੁੱਖ ਮੰਤਰੀ ਜੀ ਨੂੰ ਕੇਬਿਨਟ ਮੰਤਰੀ ਬਲਜੀਤ ਕੌਰ ਜੀ ਦੀ ਹਾਜ਼ਰੀ ਵਿੱਚ ਇਕ ਪ੍ਰਸਤਾਵਿਤ ਰਿਪੋਰਟ ਦਿੱਤੀ ਗਈ, ਨਾਲ ਉਨ੍ਹਾਂ ਦੱਸਿਆ ਕਿ ਇਸ ਸੈਂਟਰ ਵਿੱਚ ਵਿਸ਼ੇਸ਼ ਅਕਾਦਮਿਕ, ਸੰਸਕ੍ਰਿਤਿਕ, ਸਮਾਜਨੀਤੀ, ਰਾਜਨੀਤੀ, ਧਿਆਨ, ਅਧਿਆਤਮਿ, ਮਨੁੱਖਤਾ ਅਤੇ ਕੁਦਰਤੀ ਵਿਗਿਆਨ ਆਦਿ ਵਿਸ਼ਿਆਂ ਸੰਬੰਧੀ ਰਿਸਰਚ ਪ੍ਰੋਗਰਾਮ ਰਾਹੀ ਨੌਜਵਾਨ ਵਿਦਿਆਰਥੀ ਵਰਗ ਦੀ ਸੋਚ ਨੂੰ ਪਰਿਵਾਰ, ਸਮਾਜ, ਦੇਸ਼, ਦੁਨੀਆ, ਮਾਨਵਤਾ ਅਤੇ ਕੁਦਰਤ ਪ੍ਰਤੀ ਇਕ ਜ਼ਿੰਮੇਵਾਰ ਅਤੇ ਜਾਗਰੂਕ ਬਣਾਉਣਾ ਮੁੱਖ ਉਦੇਸ਼ ਹੋਵੇਗਾ! ਤਾਂ ਜੋ ਉਹ ਆਪਣੇ ਜਦੋਂ ਆਪਣੀ ਪੜਾਈ ਪੂਰੀ ਕਰਨ ਤੋਂ ਬਾਅਦ ਆਪਣੇ ਪੇਸ਼ੇ ਰਾਹੀ ਸਮਾਜ ਦੀ ਸੇਵਾ ਵਿਚ ਜਾਣ ਤਾਂ ਇਕ ਸਕਰਾਤਮਕ ਭੂਮਿਕਾ ਨਿਭਾਉਣ ਇਸਦੇ ਨਾਲ ਉਨ੍ਹਾਂ ਇਹ ਵੀ ਕਿਹਾ ਕਿ ਉੱਨਾਂ ਦੀ ਸੰਸਥਾ ਦਾ ਮਿਸ਼ਨ ਹੈ ਕਿ *ਭਾਰਤ ਨੂੰ ਵਿਸ਼ਵਵਿਆਪੀ ਸ਼ਾਂਤੀ ਸੂਚਕਾਂਕ (Global Peace Index) ਵਿੱਚ ਨੰਬਰ 1 ਬਣਾਉਣਾ ਹੈ* ਜਿਸਦੇ ਲਈ ਉਹ ਇਸ ਪੀਸ ਰਿਸਰਚ ਸੈਂਟਰ ਦੇ
ਨਿਰਮਾਣ ਲਈ ਪੰਜਾਬ ਸਰਕਾਰ ਤੋਂ ਲੋੜੀਦੀ ਜ਼ਮੀਨ ਮੁਹੱਈਆ ਕਰਵਾਉਣ ਸੰਬੰਧੀ ਮੰਗ ਕਰ ਰਹੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly