ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਬੀਤੇ ਦਿਨੀ ਦਾਤਾ ਦਰਬਾਰ ਗੁਰਾਇਆ (ਜਲੰਧਰ) ਵਿਖੇ ਮੈਸੰਜਰ ਆਫ਼ ਪੀਸ ਮਿਸ਼ਨ,(ਭਾਰਤ) ਵਲੋ 8ਵਾਂ ਅੰਤਰਰਾਸ਼ਟਰੀ ਸ਼ਾਂਤੀ ਦਿਵਸ ਮਨਾਇਆ ਗਿਆ | ਇਸ ਮੌਕੇ ਮਿਸ਼ਨ ਦੇ ਰਾਸ਼ਟਰੀ ਪ੍ਰਧਾਨ ਸਟੇਟ ਅਵਾਰਡੀ ਪੀਸ ਐਬੰਸਡਰ ਸਲੀਮ ਸੁਲਤਾਨੀ ਨੇ ਪ੍ਰੈੱਸ ਨੂੰ ਜਾਣਕਾਰੀ ਦਿੱਤੀ ਕਿ ਉਨਾ ਦਾ ਮਿਸ਼ਨ ਲਗਾਤਾਰ ਇਸ ਦਿਵਸ ਨੂੰ ਮਨਾਉਂਦਾ ਆ ਰਿਹਾ ਹੈ ਤੇ ਜਿਸਦਾ ਉਦੇਸ਼ ਹੈ ਕਿ ਲੋਕਾ ਨੂੰ ਇਸ ਵਿਚਾਰ (ਮਨੁੱਖੀ ਗਿਆਨ ਅਤੇ ਕੁਦਰਤੀ ਵਿਗਿਆਨ) ਪ੍ਰਤੀ ਉਤਸ਼ਾਹਿਤ ਕਰਨਾ ਅਤੇ ਜੌੜਨਾ ਹੈ, ਕਿ ਅੱਜ ਇਸ ਵਿਚਾਰ ਦੀ ਮਨੁੱਖ, ਪਰਿਵਾਰ, ਸਮਾਜ, ਸੂਬੇ, ਦੇਸ਼ ਅਤੇ ਦੁਨੀਆ ਲਈ ਕੀ ਮਹੱਤਤਾ ਹੈ! ਕਿਉਂ ਕਿ ਅੱਜ ਇਸ ਵਿਗਿਆਨਿਕ ਯੁੱਗ ਨੇ ਜਿੱਥੇ ਮਨੁੱਖ ਨੂੰ ਅਨੇਕਾਂ ਸੁੱਖ ਸਹੂਲਤਾਂ ਪ੍ਰਦਾਨ ਕੀਤੀਆਂ ਹਨ, ਉੱਥੇ ਹੀ ਇਸਦੇ ਨਕਰਾਤਮਕ ਪ੍ਰਭਾਵਾਂ ਦਾ ਵੀ ਮਨੁੱਖ ਦੇ ਵਿਅਕਤੀਗਤ,ਪਰਿਵਾਰਿਕ ਅਤੇ ਸਮਾਜਿਕ ਜੀਵਣ ਤੇ ਡੂੰਘਾ ਅਸਰ ਹੋਇਆ ਹੈ ਜਿਸ ਨਾਲ ਅੱਜ ਅਸੀ ਦੇਖਦੇ ਅਤੇ ਮਹਿਸੂਸ ਕਰਦੇ ਹਾਂ ਕਿ ਮਨੁੱਖ ਦੇ ਜਿਉਣ ਦੇ ਤਰੀਕੇ ਵਿਚ ਬਨਾਵਟੀ, ਸੁਆਰਥੀ, ਲਾਲਚੀ ਅਤੇ ਨਫਰਤੀਪੂਣੇ ਦੇ ਰੂਝਾਨ ਦੇ ਵਧਣ ਕਰਕੇ ਮਨੁੱਖ ਅੰਦਰ ਤਣਾਅ, ਪਰਿਵਾਰਾਂ ਵਿੱਚ ਭੇਰੋਸਗੀ ਅਤੇ ਸਮਾਜ ਅੰਦਰ ਅਸ਼ਾਂਤੀ ਦਾ ਮਾਹੌਲ ਵੱਧ ਗਿਆ ਹੈ, ਸੋ ਇਸ ਲਈ ਮੈਸੰਜਰ ਆਫ਼ ਪੀਸ ਆਪਣੇ ਇਨਾ ਪ੍ਰੋਗਰਾਮਾਂ ਰਾਹੀਂ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਦਾ ਹੈ ਕਿ ਲੋਕ ਕੁਦਰਤ ਅਤੇ ਮਨੁੱਖ ਵਿਚਲੇ ਰਿਸ਼ਤੇ ਦੇ ਸਿਧਾਂਤ ਨੂੰ ਸਮਝਕੇ ਅਤੇ ਆਪਣੇ ਜੀਵਣ ਨੂੰ ਤਣਾਅਮੁਕਤ ਅਤੇ ਪੀਸ ਆਫ ਮਾਈਂਡ ਕਰਨ! ਇਸ ਮੌਕੇ ਮਿਸ਼ਨ ਦੇ ਜਨਰਲ ਸਕੱਤਰ ਵੱਲੋਂ ਆਈ ਹੋਈ ਸੰਗਤ ਦੀ ਹਾਜ਼ਰੀ ਵਿੱਚ ਸੰਯੁਕਤ ਰਾਸ਼ਟਰ ਸੰਘ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਸ ਦਾ ਸ਼ਾਂਤੀ ਸੰਦੇਸ਼ ਜੋ ਦਿੱਲੀ ਦਫ਼ਤਰ ਵੱਲੋਂ ਭੇਜਿਆ ਗਿਆ, ਨੂੰ ਪੜ੍ਹਿਆ ਗਿਆ, ਇਸ ਮੌਕੇ ਮੈਸੰਜਰ ਆਫ਼ ਪੀਸ ਦੇ ਪਰਮੁੱਖ ਅਹੁੱਦੇਦਾਰ ਹਾਫਿਜ ਅਲੀ ਇਸਲਾਹੀ, ਮਨਜੀਤ ਬਿਲਗਾ, ਡਾ ਸ਼ਾਹਿਦ ਮੀਂਆ, ਕੁਲਵਿੰਦਰ ਮਾਲੀ, ਤੋ ਇਲਾਵਾ ਸਮਾਜ ਸੇਵੀ ਸੰਜੀਵ ਹੀਰ, ਹੈਪੀ ਸਿੰਗਰ, ਸੁਖਦੇਵ ਹਾਜ਼ਰ ਸਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly