ਰਹਿਮਤ
(ਸਮਾਜ ਵੀਕਲੀ)
ਕੌਣ ਬੋਲਦਾ ਕੋਈ ਨਾ ਜਾਣ ਸਕੇ,
ਤੇਰੇ ਰੰਗਾਂ ਨੂੰ ਨਾ ਕੋਈ ਪਛਾਣ ਸਕਦਾ।
ਇੱਕ ਪਲ ਵਿੱਚ ਭੀਖ ਮੰਗਵਾ ਦੇਵੇੰ,
ਕੋਈ ਰਾਜਾ ਮਹਾਰਾਜਾ ਤੇਰੇ ਅੱਗੇ ਕੌਣ ਖੜ੍ਹਦਾ।
ਖੁਸ਼ ਹੋ ਜਾਵੇੰ ਜੇ ਕਿਸੇ ਭਿਖਾਰੀ ਤਾਈਂ,
ਤੂੰ ਤੱਖ਼ਤੋੰ ਤਾਜ ਬਿਠਾ ਸਕਦਾ।
ਲੱਖਾਂ ਤੁਫ਼ਾਨਾਂ ਨੂੰ ਰੋਕ ਦੇਵੇੰ ਪਲਾਂ ਵਿੱਚ ਤੂੰ,
ਮੱਥਾ ਤੇਰੇ ਨਾਲ ਕਿਹੜਾ ਲਾ ਸਕਦਾ।
ਇਹ ਸਮੁੰਦਰ ਤੇ ਨਦੀਆਂ ਤੇਰੇ ਹੁਕਮ ਵਿੱਚ ਨੇ,
ਤੂੰ ਚਾਹੇਂ ਤਾਂ ਪਰਲੋ ਲਿਆ ਸਕਦਾ।
ਸਾਰੀ ਪ੍ਰਕਿਰਤੀ ਨੂੰ ਬੰਨ੍ਹਿਆਂ ਨਿਯਮਾਂ ਵਿੱਚ ਤੂੰ,
ਇੱਕ ਤੂੰ ਹੀ ਜੋ ਬੇਮੌਸਮੇ ਅੰਬ ਉਗਾ ਸਕਦਾ।
ਤੇਰੀ ਰਹਿਮਤ ਸੰਸਾਰ ਦੇ ਹਰ ਜੀਵ ਉੱਤੇ,
ਤੂੰ ਕਿਸੇ ਨੂੰ ਖ਼ਾਲੀ ਪੇਟ ਨੀ ਸੁਆ ਸਕਦਾ।
ਇਹ ਦੌਲਤਾਂ ਦੇ ਅਡੰਬਰਾਂ ਤੋਂ ਹੈਂ ਕੋਹਾਂ ਦੂਰ ਤੂੰ,
ਇੱਕ ਵਿਸ਼ਵਾਸ ਨਾਲ ਹੀ ਕੋਈ ਤੈਨੂੰ ਪਾ ਸਕਦਾ।
ਨਾ ਤੂੰ ਧਰਮਾਂ ਤੇ ਕਰਮਾਂ ਵਿੱਚ ਦਾਤਾ,
ਬਸ ਪ੍ਰੇਮ ਹੀ ਤੈਨੂੰ ਡੁਲਾ ਸਕਦਾ।
ਵਿੱਚ ਪ੍ਰੇਮ ਦੇ ਬੰਨ੍ਹਿਆਂ ਹੈ ਤੂੰ ਭਗਤਾਂ ਦੇ,
ਤਾਹੀਓਂ ਕੋਈ ਭਗਤਾਂ ਦੀ ਬੰਨੀ ਨੀ ਛੁਡਾ ਸਕਦਾ।
ਖੁਸ਼ ਹੋ ਜਾਵੇੰ ਜੇ ਤੂੰ ਕਿਸੇ ਦੀਆਂ ਮਿਹਨਤਾਂ ਤੇ,
ਤੂੰ ਉਹਨੂੰ ਤੱਖ਼ਤੋੰ ਤਾਜ ਬਿਠਾ ਸਕਦਾ।
ਇਹਨਾਂ ਭੇਆਂ ਵਿੱਚ ਤੈਨੂੰ ਬੰਨ ਲਿਆ ਪਾਖੰਡੀਆਂ ਨੇ,
ਪਰ ਤੇਰੀ ਲੋਅ ਨੀ ਕੋਈ ਛੁਪਾ ਸਕਦਾ।
ਇਹ ਚੰਨ, ਸੂਰਜ ਤੇ ਤਾਰੇ ਸਭਨਾਂ ਨੂੰ ,
ਤੂੰ ਪਲਾਂ ਵਿੱਚ ਹੀ ਰੁਸ਼ਨਾ ਸਕਦਾ।
ਇਸ ਕਲਮ ਨਾਲ ਕੀ- ਕੀ ਲਿਖੂ ਐੱਸ .ਪੀ,
ਬਸ ਤੂੰ ਹੀ ਚਾਹੇਂ ਤਾਂ ਕੁੱਝ ਲਿਖਾ ਸਕਦਾ।
ਐੱਸ .ਪੀ . ਸਿੰਘ
ਲੈਕਚਰਾਰ ਫਿਜ਼ਿਕਸ
9888045355