(ਸਮਾਜ ਵੀਕਲੀ)
ਇਸਤਰੀ ਨੂੰ ਹਮੇਸ਼ਾ
ਜੰਗ ਵਾਂਗ ਜਿੱਤਣਾ
ਚਾਹੁੰਦਾ ਹੈ
ਪਿਆਰ ਦੇ ਦਿਖਾਏ
ਚੋਜ
ਸਾਮ, ਦਾਮ
ਦੰਡ, ਭੇਦ
ਸਭ ਇਸਤੇਮਾਲ ਕਰਦਾ ਹੈ
ਕਦੇ ਪਿਆਰ ਨਾਲ ਬੋਲਦਾ
ਕਦੇ ਨਜ਼ਰਅੰਦਾਜ਼ ਕਰਦਾ
ਅਪਣੇ ਵਲੋਂ
ਜਿਗਿਆਸਾ ਵਧਾਉਂਦਾ
ਨਹੀਂ ਸਮਝ ਪਾਉਂਦਾ
ਇਸਤਰੀ ਦਾ ਮਨ
ਇਹਨੂੰ ਜਿਤਣਾ
ਸਿਰਫ
ਤੇ ਸਿਰਫ
ਪਿਆਰ ਨਾਲ
ਮੁਮਕਿਨ ਹੈ
ਹਰਪ੍ਰੀਤ ਕੌਰ ਸੰਧੂ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly