ਯਾਦਗਾਰੀ ਹੋ ਨਿਬੜਿਆ “ਕਲਮ ਗਰਚੇ ਦੀ” ਸੰਗੀਤਕ ਪ੍ਰੋਗਰਾਮ

(ਇੰਟਰਨੈਸ਼ਨਲ ਪ੍ਰਮੋਟਰ ਰਾਜਵੀਰ ਸਮਰਾ ਯੂਕੇ ਰਹੇ ਖਿੱਚ ਦਾ ਕੇਂਦਰ)

ਬੰਗਾ (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾ ) ਬੰਗਾ ਇਲਾਕੇ ਦੇ ਮਸ਼ਹੂਰ ਸੰਗੀਤ ਅਦਾਰੇ ਗਰਚਾ ਮਿਊਜ਼ਿਕ ਇੰਸਟੀਚਿਊਟ ਵਲੋਂ ਬੀਤੀ ਸ਼ਾਮ ਆਪਣੇ ਉਸਤਾਦ ਮਰਹੂਮ ਜੋਗਾ ਸਿੰਘ ਗਰਚਾ ਜੀ ਦੇ 66ਵੇਂ ਜਨਮਦਿਨ ਤੇ ਉਹਨਾਂ ਦੇ ਸਪੁੱਤਰ ਗਗਨਦੀਪ ਗਰਚਾ ਦੀ ਕਲਮ ਤੋਂ ਲਿਖੇ ਗੀਤਾਂ ਦੀ ਮਹਿਫ਼ਿਲ “ਕਲਮ ਗਰਚੇ ਦੀ” ਰੱਖਿਆ ਪ੍ਰੋਗਰਾਮ ਸਫਲਤਾਪੂਰਵਕ ਹੋ ਨਿਬੜਿਆ.ਹਰ ਸਾਲ ਕਰਵਾਏ ਜਾਂਦੇ ਪ੍ਰੋਗਰਾਮ ਨਾਲੋਂ ਇਸ ਵਾਰ ਇਹ ਪ੍ਰੋਗਰਾਮ ਪਹਿਲਾਂ ਨਾਲੋਂ ਅਲੱਗ ਇਸ ਕਰਕੇ ਰਿਹਾ ਕਿਓਂਕਿ ਸਟੇਜ ਤੇ ਵਿਦਿਆਰਥੀਆਂ ਵਲੋਂ ਗਾਏ ਸਾਰੇ ਗੀਤ ਗਗਨਦੀਪ ਗਰਚਾ ਦੀ ਕਲਮ ਤੋਂ ਲਿਖੇ ਹੋਏ ਸਨ ਅਤੇ ਹਰ ਵਿਸ਼ੇ ਤੇ ਲਿਖੇ ਗੀਤਾਂ ਨੇ ਪ੍ਰੋਗਰਾਮ ਦੇ ਆਖਿਰ ਤੱਕ ਦਰਸ਼ਕਾਂ ਨੂੰ ਆਪਣੇ ਨਾਲ ਜੋੜੀ ਰੱਖਿਆ,ਬਤੋਰ ਮੁੱਖ ਮਹਿਮਾਨ ਇਥੇ ਪਹੁੰਚੇ ਕੁਲਵਿੰਦਰ ਸਿੰਘ ਭਾਰਟਾ ਜੀ (ਸਰਪ੍ਰਸਤ ਲੋਕ ਭਲਾਈ ਸੇਵਾ ਸੁਸਾਇਟੀ) ਨੇ ਸੰਬੋਧਨ ਕਰਦੇ ਹੋਏ ਆਖਿਆ ਕਿ “ਕਲਮ ਗਰਚੇ ਦੀ” ਮਹਿਫ਼ਿਲ ਇਸ ਗੱਲ ਦਾ ਸਬੂਤ ਹੈ ਕਿ ਗਗਨਦੀਪ ਗਰਚਾ ਤੇ ਕੁਦਰਤ ਦੀ ਮਿਹਰ ਹੋ ਚੁੱਕੀ ਹੈ,ਕੁਦਰਤ ਨੇ ਸਾਨੂੰ ਗੀਤਕਾਰ ਵਜੋਂ ਉਹ ਹੀਰਾ ਤਰਾਸ਼ ਕੇ ਦਿੱਤਾ ਹੈ ਜਿਸ ਦੀ ਕਲਮ ਨੇ ਵਧੀਆ ਸਮਾਜ ਦੀ ਸਿਰਜਣਾ ਵਿੱਚ ਅਹਿਮ ਭੂਮਿਕਾ ਨਿਭਾਉਣੀ ਹੈ,ਇਸ ਮੌਕੇ ਪ੍ਰਧਾਨਗੀ ਦੀ ਰਸਮ ਐਸ.ਐਚ.ਓ ਵਰਿੰਦਰ ਕੁਮਾਰ ਜੀ ਨੇ ਨਿਭਾਈ,ਪ੍ਰੋਗਰਾਮ ਚ’ ਖਿੱਚ ਦਾ ਕੇਂਦਰ ਰਹੇ ਇੰਗਲੈਂਡ ਤੋਂ ਸਪੈਸ਼ਲ “ਕਲਮ ਗਰਚੇ ਦੀ” ਮਹਿਫ਼ਿਲ ਲਈ ਉਚੇਚੇ ਤੌਰ ਤੇ ਪੰਜਾਬ ਪਹੁੰਚੇ ਗੋਲਡਨ ਵਿਰਸਾ ਯੂਕੇ (ਸੰਗੀਤ ਕੰਪਨੀ) ਦੇ ਮਾਲਿਕ “ਰਾਜਵੀਰ ਸਮਰਾ” ਨੇ ਪ੍ਰੋਗਰਾਮ ਵਿੱਚ ਸ਼ਮਾ ਰੋਸ਼ਨ ਦੀ ਰਸਮ ਨਿਭਾਈ ਅਤੇ ਸਭਨਾ ਨੂੰ ਸੰਬੋਧਨ ਕਰਦੇ ਹੋਏ ਆਖਿਆ ਗਗਨਦੀਪ ਗਰਚਾ ਨਾਲ ਮੈ ਹਰ ਤਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਹਾਂ,ਅੱਗੋਂ ਉਹਨਾਂ ਆਖਿਆ ਭਵਿੱਖ ਵਿੱਚ ਇੰਸਟੀਚਿਊਟ ਦੇ ਵਿਦਿਆਰਥੀਆਂ ਨੂੰ ਇੰਟਰਨੈਸ਼ਨਲ ਲੈਵਲ ਤੱਕ ਲੈਕੇ ਜਾਣ ਲਈ ਅਸੀਂ ਵਿਉਂਤਬੰਦੀ ਉਲੀਕ ਰਹੇ ਹਾਂ ਅਤੇ ਜਲਦੀ ਹੀ ਵਿਦਿਆਰਥੀ ਸਾਡੇ ਯੂਕੇ ਦੀ ਧਰਤੀ ਤੇ ਪਰਫੋਮ ਕਰਨਗੇ,ਪ੍ਰੋਗਰਾਮ ਨੂੰ ਰੂਪ-ਰੇਖਾ ਦੇਣ ਲਈ ਸਟੇਜ ਸੰਚਾਲਕ ਦੀ ਭੂਮਿਕਾ ਪ੍ਰਸਿੱਧ ਐਂਕਰ ਸੁੱਖਾ ਮੋਰਾਂਵਾਲੀ ਨੇ ਨਿਭਾਈ,ਇਸ ਮੌਕੇ ਡਾ. ਹਰਮਿੰਦਰ ਸਿੰਘ (ਸ਼੍ਰੀ ਗੁਰਦੇਵ ਹਸਪਤਾਲ), ਕਾਮਰੇਡ ਰਾਮ ਸਿੰਘ ਨੂਰਪੁਰੀ ਜੀ,ਰਜਤ ਭੱਟ (ਸੰਗੀਤਕਾਰ),ਗਾਇਕ ਲੱਕੀ ਮਹਿਰਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ,ਵਿਦਿਆਰਥੀਆਂ ਵਲੋਂ ਗਾਏ ਗੀਤਾਂ ਵਿਚੋਂ ਗੀਤ ਚਾਰ ਕੁ ਦਿਨਾਂ ਦੀ ਜ਼ਿੰਦਗੀ,ਗੁੱਡਾ-ਗੁੱਡੀ,ਲਾਡ-ਲਡਾਊਂਗਾ, ਜ਼ਿੰਦਗੀ ਦੇ ਮੋੜ ਨੇ ਦਰਸ਼ਕਾਂ ਨੂੰ ਭਾਵੁਕ ਕਰ ਦਿੱਤਾ,ਉਭਰ ਰਹੀ ਗਾਇਕਾ ਮਨ ਕੌਰ ਨੇ ਆਪਣੀ ਆਵਾਜ਼ ਰਾਹੀਂ ਸਭਨਾ ਦੀ ਵਾਹ ਵਾਹ ਖੱਟੀ, ਅੰਤ ਵਿੱਚ ਗਰਚਾ ਮਿਊਜ਼ਿਕ ਇੰਸਟੀਚਿਊਟ ਦੇ ਡਾਇਰੈਕਟਰ ਅਤੇ ਗੀਤਕਾਰ ਗਗਨਦੀਪ ਗਰਚਾ ਨੇ ਆਏ ਹੋਏ ਸਭ ਸਰੋਤਿਆਂ ਦਾ ਧੰਨਵਾਦ ਕੀਤਾ ਅਤੇ ਆਖਿਆ ਕਿ ਇਹ ਸਮਾਗਮ ਸਭਨਾ ਦੇ ਸਹਿਯੋਗ ਨਾਲ ਹੀ ਕਾਮਯਾਬ ਹੁੰਦੇ ਹਨ ਅਤੇ ਇਸ ਸਮਾਗਮ ਦੀ ਕਾਮਯਾਬੀ ਲਈ ਬੱਚਿਆਂ ਦੇ ਮਾਪੇ,ਇੰਸਟੀਚਿਊਟ ਦਾ ਸਟਾਫ ਅਤੇ ਸਾਡੇ ਸਾਰੇ ਸ਼ੁਭਚਿੰਤਕ ਵਧਾਈ ਦੇ ਪਾਤਰ ਹਨ, ਇਸ ਮੌਕੇ ਮਹਾਨ ਸਖ਼ਸ਼ੀਅਤਾਂ ਵਿੱਚ ਜਸਵਿੰਦਰ ਸਿੰਘ ਮਾਨ (ਕੌਂਸਲਰ),ਹਿੰਮਤ ਤੇਜਪਾਲ (ਕੌਂਸਲਰ),ਸੁੱਚਾ ਧੀਰ (ਬੈਂਕ ਮੈਨੇਜਰ) ਹਨੀ ਹਰਦੀਪ (ਵੀਡੀਓ ਡਾਇਰੈਕਟਰ) ਸੰਤੋਖ ਤਾਜਪੁਰੀ (ਗੀਤਕਾਰ),ਮੋਹਨ ਬੀਕਾ,ਪ੍ਰਿੰਸੀਪਲ ਜਸਵੀਰ ਸਿੰਘ,ਮੈਡਮ ਅਮਨਦੀਪ ਅਰੋੜਾ (ਮਿਸਿਜ ਪੰਜਾਬਣ),ਅਮਰਦੀਪ ਬੰਗਾ (ਗਾਇਕ) ਪ੍ਰੋਗਰਾਮ ਵਿੱਚ ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਸਮੇਤ ਅਧਿਕਾਰੀਆਂ ਤੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੇ ਸ਼ਹੀਦਾਂ ਨੂੰ ਕੀਤਾ ਨਮਨ
Next articleਪੁਲਿਸ ਪ੍ਰਸ਼ਾਸ਼ਨ ਨਾਲ ਬੈਠਕ ਤੋਂ ਬਾਅਦ 21-10-2024 ਦਾ ਗੜਸ਼ੰਕਰ ਥਾਣੇ ਦਾ ਘਰਾਓ ਮੁਲਤਵੀ – ਗੁਰਲਾਲ ਸੈਲਾ