ਲੇਹ-ਓਨ-ਸੀ (ਬਰਤਾਨੀਆ) (ਸਮਾਜ ਵੀਕਲੀ) : ਪੁਲੀਸ ਨੇ ਸ਼ੁੱਕਰਵਾਰ ਨੂੰ ਇੰਗਲੈਂਡ ਦੇ ਗਿਰਜਾਘਰ ਵਿੱਚ ਆਪਣੇ ਸੰਸਦੀ ਖੇਤਰ ਦੇ ਮੈਂਬਰਾਂ ਨਾਲ ਮੀਟਿੰਗ ਕਰ ਰਹੇ ਸੀਨੀਅਰ ਸੰਸਦ ਮੈਂਬਰ ਦੀ ਚਾਕੂ ਮਾਰ ਕੇ ਹੱਤਿਆ ਕਰਨ ਨੂੰ ਅਤਿਵਾਦੀ ਘਟਨਾ ਕਰਾਰ ਦਿੱਤਾ ਹੈ। ਹਮਲੇ ਦੇ ਸਬੰਧ ਵਿੱਚ 25 ਸਾਲਾ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅਤਿਵਾਦ ਵਿਰੋਧੀ ਅਧਿਕਾਰੀ ਨੇ ਦੱਸਿਆ ਕਿ ਕੰਜ਼ਰਵੇਟਿਵ ਪਾਰਟੀ ਦੇ ਸੀਨੀਅਰ ਸੰਸਦ ਮੈਂਬਰ ਡੇਵਿਡ ਅਮੇਸ ਦੇ ਕਤਲ ਦੀ ਜਾਂਚ ਕੀਤੀ ਜਾ ਰਹੀ ਹੈ। ਅੱਜ ਸਵੇਰੇ ਜਾਰੀ ਕੀਤੇ ਬਿਆਨ ਵਿੱਚ ਮੈਟਰੋਪੋਲੀਟਨ ਪੁਲੀਸ ਨੇ ਇਸ ਹਮਲੇ ਨੂੰ ਅਤਿਵਾਦੀ ਘਟਨਾ ਕਰਾਰ ਦਿੱਤਾ ਅਤੇ ਕਿਹਾ ਕਿ ਮੁੱਢਲੀ ਜਾਂਚ ਵਿੱਚ ਇਸਲਾਮਿਕ ਕੱਟੜਵਾਦ ਨਾਲ ਇਸ ਘਟਨਾ ਦੇ ਸੰਭਾਵਤ ਸਬੰਧਾਂ ਦਾ ਖੁਲਾਸਾ ਹੋਇਆ ਹੈ। 69 ਸਾਲਾ ਏਮਜ਼ ‘ਤੇ ਸ਼ੁੱਕਰਵਾਰ ਦੁਪਹਿਰ ਲੇਹ-ਆਨ-ਸੀ ਦੇ ਗਿਰਜਘਰ ਵਿੱਚ’ ਤੇ ਹਮਲਾ ਕੀਤਾ ਗਿਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly