ਸਰੀ /ਵੈਨਕੂਵਰ (ਸਮਾਜ ਵੀਕਲੀ) ( ਕੁਲਦੀਪ ਚੁੰਬਰ )– ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਨੂੰ ਨਤਮਸਤਕ ਹੋਣ ਲਈ ਬਹੁਤ ਹੀ ਸੁਰੀਲੀ ਸੁਰ ਦਾ ਨਾਂ ਸੰਜੀਦਾ ਕਲਾਕਾਰ ਦਵਿੰਦਰ ਰੂਹੀ ਆਪਣੇ ਨਵੇਂ ਸਿੰਗਲ ਟ੍ਰੈਕ “ਰਹਿਮਤ ਦੀ ਵਰਖਾ” ਨਾਲ ਗੁਰੂ ਜੀ ਦੇ ਪਾਕ ਮੁਕੱਦਸ ਚਰਨਾਂ ਨੂੰ ਸਜਿਦਾ ਸਲਾਮ ਕਰ ਰਿਹਾ ਹੈ। ਸਤਿਕਾਰਯੋਗ ਸ੍ਰੀ ਗੁਰੂ ਰਵਿਦਾਸ ਸਭਾ ਬਰਨਵੀ ਦੇ ਸਾਬਕਾ ਪ੍ਰਧਾਨ ਅਤੇ ਮੇਲਾ ਇੰਟਰਟੇਨਮੈਂਟ ਕੰਪਨੀ ਦੇ ਸੰਚਾਲਕ ਪ੍ਰਸਿੱਧ ਪ੍ਰਮੋਟਰ ਬਿੱਲ ਬਸਰਾ ਜੀ ਕਨੇਡਾ ਅਤੇ ਸਤਿਕਾਰਯੋਗ ਅਸ਼ੋਕ ਨੌਰਥ ਜੀ ਦੇ ਸਹਿਯੋਗ ਨਾਲ “ਰਹਿਮਤ ਦੀ ਵਰਖਾ” ਟ੍ਰੈਕ ਨੂੰ ਗਾ ਕੇ ਸਰੋਤਿਆਂ ਦੇ ਰੂਬਰੂ ਕਰਨ ਵਿੱਚ ਗਾਇਕ ਦਵਿੰਦਰ ਰੂਹੀ ਤਹਿ ਦਿਲ ਤੋਂ ਧੰਨਵਾਦ ਕਰਦਾ ਹੈ। ਇਸ ਟ੍ਰੈਕ ਨੂੰ ਜਿੱਥੇ ਦਵਿੰਦਰ ਰੂਹੀ ਨੇ ਖੂਬਸੂਰਤ ਸੁਰਾਂ ਦੇ ਕੇ ਨਿਵਾਜਿਆ ਹੈ, ਉਥੇ ਖੁਦ ਹੀ ਉਸ ਦੀ ਕਲਮ ਨੇ ਇਸ ਰਚਨਾ ਨੂੰ ਕਲਮਬੱਧ ਕੀਤਾ ਹੈ। ਜੱਸੀ ਬ੍ਰਦਰਜ਼ ਨੇ ਇਸਦਾ ਰਵਾਇਤੀ ਅੰਦਾਜ਼ ਵਿੱਚ ਸੰਗੀਤ ਦੇ ਕੇ ਆਪਣੀ ਪਹਿਚਾਣ ਦੀ ਧਾਂਕ ਜਮਾਈ ਹੈ। ਗਾਇਕ ਦਵਿੰਦਰ ਰੂਹੀ ਇੱਕ ਸਟੇਜੀ ਫ਼ਨਕਾਰ ਹੈ ਜਿਸ ਨੂੰ ਸਟੇਜ ਦੇ ਸਰੋਤਿਆਂ ਦੀ ਨਬਜ਼ ਪਹਿਚਾਣਣ ਦੀ ਮੁਹਾਰਤ ਹੈ ਅਤੇ ਉਸ ਨੇ ਗਾਇਕੀ ਦੀ ਸੂਝ ਬੂਝ ਬਕਾਇਦਾ ਤੌਰ ਤੇ ਆਪਣੇ ਉਸਤਾਦਾਂ ਤੋਂ ਲੈ ਕੇ ਸੰਗੀਤ ਦੀ ਸੇਵਾ ਵਿੱਚ ਆਪਣੇ ਗੀਤ ਸੰਗੀਤ ਦਾ ਜਲਵਾ ਬਿਥੇਰਿਆ ਹੈ। ਗਾਇਕ ਦਵਿੰਦਰ ਰੂਹੀ ਦੇ ਇਸ ਧਾਰਮਿਕ ਟ੍ਰੈਕ ਨੂੰ ਸੰਗਤ ਬਹੁਤ ਹੀ ਪਿਆਰ ਤੇ ਸਤਿਕਾਰ ਦੇ ਨਾਲ ਗੁਰੂ ਘਰ ਦੀਆਂ ਖੁਸ਼ੀਆਂ ਨੂੰ ਸਮਝਦਿਆਂ ਸੁਣੇਗੀ ਅਤੇ ਉਸਨੂੰ ਪਹਿਲਾਂ ਵਾਂਗ ਆਪਣਾ ਆਸ਼ੀਰਵਾਦ ਦੇ ਕੇ ਅੱਗੇ ਵੱਧਣ ਦਾ ਬੱਲ ਬਖਸ਼ੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj