ਸੁਰੀਲੇ ਗਾਇਕ ਅਤੇ ਗੀਤਕਾਰ ਗੁਰਿੰਦਰ ਸ਼ਾਹਕੋਟੀ ਦੇ ਸਿੰਗਲ ਟਰੈਕ’ ‘ਡੈੱਥ ਕਾਲਿੰਗ’  ਨੂੰ ਮਿਲ ਰਿਹਾ ਭਰਵਾਂ ਹੁੰਗਾਰਾ

ਨਕੋਦਰ ਮਹਿਤਪੁਰ  (ਹਰਜਿੰਦਰ ਪਾਲ ਛਾਬੜਾ) – ਜਨਾਬ ਉਸਤਾਦ ਸੁਰਿੰਦਰ ਖਾਨ ਜੀ ਦੇ ਅਸ਼ੀਰਵਾਦ ਸਦਕਾ ਪੰਜਾਬ ਦੇ ਬਹੁਤ ਹੀ ਸੁਰੀਲੇ ਗਾਇਕ, ਗੀਤਕਾਰ ਅਤੇ ਕੰਪੋਜ਼ਰ ਗੁਰਿੰਦਰ ਸ਼ਾਹਕੋਟੀ ਦੇ ਸਿੰਗਲ ਟਰੈਕ’ ‘ਡੈੱਥ ਕਾਲਿੰਗ’ ਦੀ ਹਰ ਪਾਸੇ ਪੂਰੀ ਚਰਚਾ ਹੈ। ਟਰੈਕ’ ਨੂੰ ਯੂ-ਟਿਊਬ ਅਤੇ ਸੋਸਲ ਮੀਡੀਆ ਦੀਆਂ ਸਾਰੀਆਂ ਸਾਈਟਾਂ ਤੇ ਸਰੋਤਿਆਂ ਵੱਲੋਂ ਬਹੁਤ ਹੀ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ।
ਇਸ ਟਰੈਕ’ ‘ਡੈੱਥ ਕਾਲਿੰਗ’ ਨੂੰ ਗਾਇਕ ਗੁਰਿੰਦਰ ਸ਼ਾਹਕੋਟੀ ਦੁਆਰਾ ਬਹੁਤ ਹੀ ਕਮਾਲ ਗਾਇਆ ਹੈ ਅਤੇ ਬਹੁਤ ਹੀ ਅਲੱਗ ਅੰਦਾਜ਼ ਗਾਉਣ ਦਾ ਟਰੈਕ’ ਇੱਕ ਵਾਰ ਸੁਣਕੇ ਵਾਰ-ਵਾਰ ਸੁਨਣ ਨੂੰ ਜੀਅ ਕਰਦਾ ਹੈ। ਟਰੈਕ’ ਦਾ ਵੀਡੀਓ ਵੀ ਬਹੁਤ ਹੀ ਵੱਖਰੇ ਅੰਦਾਜ਼ ਵਿੱਚ ਤਿਆਰ ਕੀਤਾ ਗਿਆ ਹੈ।ਟਰੈਕ ‘ਡੈਥ ਕਾਲਿੰਗ’ ਨੂੰ ਲਿਖਿਆ ਵੀ ਗਾਇਕ ਗੁਰਿੰਦਰ ਸ਼ਾਹਕੋਟੀ ਨੇ ਖੁਦ ਹੀ ਹੈ, ਤੇ ਇਸ ਵਿੱਚ ਅਦਾਕਾਰੀ  ਗੁਰਿੰਦਰ ਸ਼ਾਹਕੋਟੀ, ਆਰਮਿਨ ਸਿੰਘ, ਆਰੀਅਨ ਸ਼ਾਹ ,ਨਵਾਬ, ਸੌਰਵ ਗੁੱਜਰ, ਸੁੱਖ ਸਾਗਰ ਸਿੰਘ ਨੇ ਕੀਤੀ ਹੈ। ਅਤੇ ਗੀਤ ਦਾ ਸੰਗੀਤ ਸੁੱਖ ਮਿਊਜ਼ਿਕ ਆਰ.ਡੀ.ਐਕਸ ਅਤੇ ਹਰਸ ਮਹਿਰਾ ਦਾ ਹੈ, ਅਤੇ ਹਰਮੋਨੀਅਮ ਸਰਬਜੀਤ ਸਿੱਬੂ ਜੀ ਨੇ ਕੀਤਾ ਹੈ। ਏ.ਡੀ ਵਿਸ਼ਾਲ ਚੌਹਾਨ, ਡੀ.ਓ.ਪੀ ਅਤੇ ਐਡੀਟਿੰਗ ਹਰਮੀਤ ਸਿੰਘ, ਡਾਇਰੈਕਟਰ ਮਾਸਟਰ ਮੈਂਕ ਜੀ ਨੇ। ਗਾਇਕ ਗੁਰਿੰਦਰ ਸ਼ਾਹਕੋਟੀ ਟਰੈਕ’ ਡੈਥ ਕਾਲਿੰਗ’ ਆਪਣੇ ਨਾਮ ਅਤੇ  ਡਾਲਿਲਾਗ ਕਰਕੇ ਹਰ ਪਾਸੇ ਚਰਚਾ ਦਾ ਵਿਸਾ ਬਣਿਆ ਹੋਇਆ ਹੈ। ਕੁੱਲ ਮਿਲਾ ਕੇ ਗੀਤ ਦੀ ਸ਼ਬਦਾਵਲੀ ਵੀ ਵਧੀਆ ਹੈ ਜਿਸ ਕਰਕੇ ਸਰੋਤਿਆਂ ਵਲੋਂ ਬਹੁਤ ਹੀ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ । ਉਮੀਦ ਕਰਦੇ ਹਾਂ ਆਪ ਸਭ ਗਾਇਕ ਗੁਰਿੰਦਰ ਸਾਹਕੋਟੀ ਦੇ ਇਸ ਟਰੈਕ’ ‘ਡੈੱਥ ਕਾਲਿੰਗ’ ਨੂੰ ਹੋਰ ਵੀ ਬਹੁਤ ਭਰਪੂਰ ਪਿਆਰ ਅਤੇ ਹੁੰਗਾਰਾ ਦਿਓਗੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਸਪਾ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਦੇ ਹੱਕ ’ਚ ਫਿਲੌਰ ’ਚ ਵੱਡਾ ਰੋਡ ਸ਼ੋਅ
Next articleSAMAJ WEEKLY = 06/05/2024