ਸਰੀ ‘ਚ ‘ਮੇਲਾ ਤੀਆਂ ਦਾ’ ਆਯੋਜਿਤ

ਸਰੀ ‘ਚ ‘ਮੇਲਾ ਤੀਆਂ ਦਾ’ ਆਯੋਜਿਤ
ਵੱਡੀ ਗਿਣਤੀ ‘ਚ ਪੁੱਜੀਆਂ ਮੁਟਿਆਰਾਂ ਨੇ ਮੇਲੇ ਦਾ ਆਨੰਦ ਮਾਣਿਆ

(ਸਮਾਜ ਵੀਕਲੀ)-

ਹਾਰ ਸਜਾਇਆ ਗਿਆ ਇੱਕ ਪੁਰਾਤਨ ਰਿਕਸ਼ਾ

ਵੈਨਕੂਵਰ, (ਮਲਕੀਤ ਸਿੰਘ)- ਪੰਜਾਬੀਆਂ ਦੀ ਸੰਘਣੀ ਵੱਸੋ ਵਾਲੇ ਸਰੀ ਸ਼ਹਿਰ ਦੀ 132 ਸਟਰੀਟ ‘ਤੇ ਸਥਿੱਤ ਤਾਜ ਪਾਰਕ ਹਾਲ ‘ਚ ਸ਼ਨੀਵਾਰ ਦੀ ਸ਼ਾਮ ਨੂੰ ਐਸ.3 ਮਿਊਜ਼ਿਕ ਪ੍ਰੋਡਕਸ਼ਨ ਦੇ ਸਹਿਯੋਗ ਨਾਲ ‘ਮੇਲਾ ਤੀਆ ਦਾ’ ਆਯੋਜਿਤ ਕਰਵਾਇਆ ਗਿਆ।ਜਿਸ ਵਿੱਚ ਵੱਡੀ ਗਿਣਤੀ ‘ਚ ਪੰਜਾਬੀ ਮੁਟਿਆਰਾਂ ਸਮੇਤ ਹਰੇਕ ਵਰਗ ਦੀ ਉਮਰ ਦੀਆਂ ਪੰਜਾਬੀ ਔਰਤਾਂ ਨੇ ਬੜੇ ਉਤਸ਼ਾਹ ਨਾਲ ਸ਼ਿਰਕਤ ਕਰਕੇ ਮੇਲੇ ਦਾ ਆਨੰਦ ਮਾਣਿਆ।ਸਾਮੀ 3 ਵਜੇ ਤੋਂ ਰਾਤ 9 ਵਜੇ ਤੀਕ ਨਿਰੰਤਰ ਚੱਲੇ ਇਸ ਮੇਲੇ ‘ਚ ਆਯੋਜਿਤ ਰੰਗਾਰੰਗ ਪ੍ਰੋਗਰਾਮ ਦੌਰਾਨ ਉੱਘੇ ਗਾਇਕ ਸ਼ਿਵਜੋਤ, ਸੰਦੀਪ ਬਰਾੜ,ਮਨਜੋਤ ਢਿੱਲੋ,ਅਤੇ ਨੇਹਾ ਬਤਰਾ ਵੱਲੋਂ ਪੇਸ਼ ਕੀਤੇ ਆਪਣੇ ਚੋਣਵੇਂ ਗੀਤਾਂ ‘ਤੇ ਸੈਂਕੜਿਆਂ ਦੀ ਗਿਣਤੀ ‘ਚ ਉਥੇ ਮੌਜੂਦ ਮੁਟਿਆਰਾਂ ਝੂੰਮਦੀਆਂ ਨਜ਼ਰੀ ਆਈਆਂ। ਉੱਘੇ ਹੋਸਟ ਗੌਰਵ ਸ਼ਾਹ ਅਤੇ ਲਵੀ ਪੰਨੂੰ ਵੱਲੋਂ ਪੇਸ਼ ਕੀਤੀਆਂ ਹਾਸਰਸ ਝਲਕੀਆ ਨਾਲ ਮੇਲੇ ਦਾ ਮਾਹੌਲ ਲਗਾਤਾਰ ਦਿਲਚਸਪ ਬਣਿਆ ਰਿਹਾ। ਪੰਜਾਬੀ ਵਿਰਸੇ ਨਾਲ ਸਬੰਧਿਤ ਹਾਲ ‘ਚ ਸਿੰਗਾਰ ਕੇ ਸਜਾਏ ਗਏ ਪੁਰਾਤਨ ਚਰਖੇ,ਸਕੂਟਰ ਅਤੇ ਰਿਕਸ਼ੇ ਨਾਲ ਕੁਝ ਮੁਟਿਆਰਾਂ ‘ਸੈਲਫੀਆਂ’ ਲੈਣ ‘ਚ ਵੀ ਮਸਰੂਫ ਨਜ਼ਰੀ ਆਈਆਂ। ਅਖੀਰ ‘ਚ ਮੇਲੇ ਦੇ ਆਯੋਜਿਕਾਂ ‘ਚੋਂ ਸੇੈਵੀ ਸਿੰਘ ਨੇ ਮੇਲੇ ਨੂੰ ਸਫਲ ਬਣਾਉਣ ਲਈ ਸਾਰਿਆਂ ਦਾ ਧੰਨਵਾਦ ਕੀਤਾ।

 

1 ਮੇਲੇ ਦੀਆਂ ਵੱਖ ਵੱਖ ਝਲਕੀਆਂ

Previous articleਪਾਣੀ ਦੀ ਕਿੱਲਤ ਨੂੰ ਲੈ ਕੇ ‘ਆਪ’ ਤੇ ਭਾਜਪਾ ਫਿਰ ਆਹਮੋ-ਸਾਹਮਣੇ, ਔਰਤਾਂ ਨੇ ਦਿੱਲੀ ਜਲ ਬੋਰਡ ਦੇ ਦਫਤਰ ਦੇ ਸ਼ੀਸ਼ੇ ਤੋੜੇ
Next articleਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਲੋੜਵੰਦਾਂ ਨੂੰ ਪੈਂਨਸ਼ਨ ਚੈੱਕ ਵੰਡੇ