‘ਮੇਲਾ ਸਹੇਲੀਆਂ ਦਾ’ ਸਰੀ ‘ਚ ਲੱਗੇਗਾ 8 ਸਤੰਬਰ ਨੂੰ

ਗਾਇਕਾ ਅਮਨ ਰੋਜ਼ੀ ,ਅੰਮ੍ਰਿਤਾ ਵਿਰਕ ਤੇ ਬਲਜਿੰਦਰ ਰਿੰਪੀ ਦੀ ਗਾਇਕੀ ਨਾਲ ਪਵੇਗੀ ਧਮਾਲ

ਕਨੇਡਾ/ ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ )-ਡਗਰੂ ਗਰੁੱਪ ਅਤੇ ਡਾ. ਬਲਵਿੰਦਰ ਸਿੰਘ ਧਾਲੀਵਾਲ ਵਲੋਂ ‘ਸਹੇਲੀਆਂ ਦਾ ਮੇਲਾ’ ਟਾਈਟਲ ਹੇਠ ਇੱਕ ਸੱਭਿਆਚਾਰਕ ਪ੍ਰੋਗਰਾਮ ਸਰੀ ਕੈਨੇਡਾ ਵਿਖੇ 8 ਸਤੰਬਰ ਨੂੰ ਬਹੁਤ ਹੀ ਸ਼ਾਨੋ ਸ਼ੌਕਤ ਨਾਲ ਬੰਬੇ ਬੈਕੁੰਟ ਹਾਲ ਸਰੀ ਵਿਖੇ ਦੁਪਹਿਰ 12 ਵਜੇ ਤੋਂ ਕਰਵਾਇਆ ਜਾ ਰਿਹਾ ਹੈ । ਇਸ ਵਿਸ਼ੇਸ਼ ਸੱਭਿਆਚਾਰਕ ਪ੍ਰੋਗਰਾਮ ਵਿੱਚ ਜਿੱਥੇ ਪੰਜਾਬ ਦੇ ਸੱਭਿਆਚਾਰ ਦੀਆਂ ਗੱਲਾਂ, ਰੀਤਾਂ, ਰਿਵਾਜਾਂ, ਬੋਲੀਆਂ ,ਟੱਪੇ ਗਿੱਧਾ ਭੰਗੜਾ ਅਤੇ ਹੋਰ ਵੰਨਗੀਆਂ ਦੀ ਪੇਸ਼ਕਾਰੀ ਹੋਵੇਗੀ, ਉਥੇ ਹੀ ਪੰਜਾਬੀ ਗਾਇਕੀ ਦਾ ਖੁੱਲਾ ਅਖਾੜਾ ਸਜੇਗਾ।  ਜਿਸ ਵਿੱਚ ਸੁਪ੍ਰਸਿੱਧ ਗਾਇਕਾ ਅਮਨ ਰੋਜ਼ੀ , ਅੰਮ੍ਰਿਤਾ ਵਿਰਕ, ਬਲਜਿੰਦਰ ਰਿੰਪੀ ਆਪਣੇ ਆਪਣੇ ਪੰਜਾਬੀ ਗੀਤਾਂ ਨਾਲ ਸਰੋਤਿਆਂ ਦੇ ਨਾਲ ਰੂਬਰੂ ਹੋਣਗੀਆਂ ਅਤੇ ਆਪਣੀ ਗਾਇਕੀ ਦੀ ਧਮਾਲ ਪਾਉਣਗੀਆਂ । ਇਸ ਸ਼ੋਅ ਲਈ ਬੀ ਫੌਰ ਯੂ , ਰਾਇਲ ਬਿਜਨਸ ਸੈਂਟਰ, ਗਿੱਲ ਜਿਊਲਰੀਜ, ਸੁੱਖੀ ਕੌਰ ਨਾਲ ਸਰੀ ਵਿੱਚ ਸੰਪਰਕ ਸਾਧਿਆ ਜਾ ਸਕਦਾ ਹੈ । ਇਸ ਪ੍ਰੋਗਰਾਮ ਦੌਰਾਨ ਪੁਸ਼ਪਾ ਰਾਣੀ ਦੇ ਖਾਣੇ ਦਾ ਵਿਸ਼ੇਸ਼ ਪ੍ਰਬੰਧ ਪ੍ਰਬੰਧਕਾਂ ਵਲੋਂ ਕੀਤਾ ਗਿਆ ਹੈ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਯਾਦ
Next article‘ਗੁੜੀਆ’ ਟ੍ਰੈਕ ਨਾਲ ਗਾਇਕ ਸੋਹਣ ਸ਼ੰਕਰ ਨੇ ਦਿੱਤੀ ਦਸਤਕ