ਮੇਲਾ ਨਾਥਾਂ ਦਾ ਕਬੱਡੀ ਕੱਪ ਪਿੰਡ ਮੀਆਂਵਿੰਡ ਵਿਖ਼ੇ ਮਿਤੀ 17 ਫਰਵਰੀ ਨੂੰ :- ਬਿੱਲਾ ਗਿੱਲ ਦੀਨੇਵਾਲ

ਯੂ ਕੇ ਤਰਨਤਾਰਨ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਤਰਨਤਾਰਨ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਮੀਆਂਵਿੰਡ ਵਿਖ਼ੇ ਮਿਤੀ 17 ਫਰਵਰੀ ਨੂੰ ਮੇਲਾ ਨਾਥਾਂ ਦਾ ਕਬੱਡੀ ਕੱਪ ਕਰਵਾਇਆ ਜਾ ਰਿਹਾ। ਕਬੱਡੀ ਦੇ ਥੰਮ ਪ੍ਰਸਿੱਧ ਕਬੱਡੀ ਫੋਰ ਬਾਈ ਫੋਰ ਪ੍ਰਮੋਟਰ ਬਿੱਲਾ ਗਿੱਲ ਦੀਨੇਵਾਲ ਯੂ. ਕੇ. ਦੁਵਾਰਾ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ, ਪ੍ਰਬੰਧਕ ਕਮੇਟੀ ਅਤੇ ਐਨ. ਆਰ. ਆਈ ਸੱਤਾ ਮੀਆਂਵਿੰਡ ਯੂ. ਕੇ, ਬਿੱਲਾ ਗਿੱਲ ਦੀਨੇਵਾਲ ਯੂ. ਕੇ. ਰਮਨ ਭੈਣੀ ਯੂ. ਕੇ.,ਸੱਤਾ ਮਠਿੰਡਾ ਯੂ. ਕੇ. ਦੇ ਸਹਿਯੋਗ ਨਾਲ ਮੇਲਾ ਨਾਥਾਂ ਦਾ ਕਬੱਡੀ ਕੱਪ ਬਹੁਤ ਹੀ ਸਾਨੋ ਸੌਕਤ ਨਾਲ ਕਰਵਾਇਆ ਜਾ ਰਿਹਾ ਏ, ਜਿਸ ਵਿੱਚ ਬਹੁਤ ਹੀ ਚੋਟੀ ਦੀਆਂ ਟੀਮਾ ਅਮੀਸ਼ਾਹ ਕਬੱਡੀ ਕਲੱਬ, ਸਮਰਾਲਾ ਕਬੱਡੀ ਕਲੱਬ, ਬਾਬਾ ਬਲਵਿੰਦਰ ਸਿੰਘ ਕਲੱਬ, ਘਰਿਆਲਾ ਕਲੱਬ ਦੀਆਂ ਟੀਮਾ ਹਿੱਸਾ ਲੈਣਗੀਆਂ, ਇਸ ਟੂਰਨਾਮੈਂਟ ਵਿੱਚ ਜੇਤੂ ਟੀਮਾ ਨੂੰ ਸੱਤਾ ਮੀਆਂਵਿੰਡ ਯੂ. ਕੇ. ਦੁਵਾਰਾ ਵਿਸ਼ੇਸ ਸਨਮਾਨ ਕੀਤਾ ਜਾਵੇਗਾ। ਆਪ ਸਭ ਨੂੰ ਬੇਨਤੀ ਹੈ ਕਿ ਮਿਤੀ 17 ਫਰਵਰੀ ਦਿਨ ਸ਼ੁੱਕਰਵਾਰ ਨੂੰ ਮੇਲਾ ਨਾਥਾਂ ਦਾ ਕਬੱਡੀ ਕੱਪ ਵੇਖਣ ਲਈ ਪਿੰਡ ਮੀਆਂਵਿੰਡ ਵਿਖ਼ੇ ਪਹੁੰਚ ਕੇ ਮੇਲੇ ਦੀ ਰੌਣਕ ਵਧਾਓ।

 

Previous articleਮੁਹੱਬਤ ਦਾ ਗੀਤ
Next articleਪਿਡ ਮਾਨਾਂ ਦੇ ਗੁਰੂ ਰਵਿਦਾਸ ਕਲੱਬ ਵੱਲੋਂ ਬੂਟੇ ਲਗਾਏ ਗਏ