ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਮਹਿਤਪੁਰ ਵੀ ਪੁਲਿਸ ਵੱਲੋ ਪਿੰਡ ਉਧੋਵਾਲ ਗੋਲੀਆ ਮਾਰ ਕੇ ਕਤਲ ਕਰਨ ਵਾਲੇ ਦੋਸ਼ੀ ਨੂੰ 2 ਘੰਟਿਆ ਵਿੱਚ ਟਰੇਸ ਕਰਕੇ ਦੋਸ਼ੀ ਨੂੰ ਕੀਤਾ ਗ੍ਰਿਫਤਾਰ।

ਬਾਅਦਰੀ:- 1. 32 ਬੋਰ ਰਿਵਾਲਵਰ 2. 05 ਖੋਲ ਰੋਦ ਤੇ 20 ਰੋਦ ਜਿੰਦਾ 3. ਮੋਟਰਸਾਈਕਲ ਪਲਟੀਨਾ ਨੰਬਰੀ PB 08 EL 4993

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਸ੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸਾਂ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਮਾੜੇ ਅਨਸਰਾ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਤਹਿਤ ਸ਼੍ਰੀ ਮਨਪ੍ਰੀਤ ਸਿੰਘ ਢਿੱਲੋਂ ਪੀ.ਪੀ.ਐਸ. ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ, ਜਲੰਧਰ ਦਿਹਾਤੀ ਅਤੇ ਸ਼੍ਰੀ ਗੁਰਪ੍ਰੀਤ ਸਿੰਘ ਪੀ.ਪੀ.ਐਸ. ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਦੀ ਅਗਵਾਈ ਹੇਠ ਸਬ-ਇੰਸਪੈਕਟਰ ਪੁਸ਼ਪ ਬਾਲੀ ਇੰਚਾਰਜ ਸਪੈਸ਼ਲ ਬ੍ਰਾਂਚ, ਸਬ-ਇੰਸਪੈਕਟਰ ਵਰਿੰਦਰ ਸਿੰਘ ਮੁੱਖ ਅਫਸਰ ਥਾਣਾ ਮਹਿਤਪੁਰ ਅਤੇ ਸਬ-ਇੰਸਪੈਕਟਰ ਸਕੰਦਰ ਸਿੰਘ ਇੰਚਾਰਜ ਸੀ.ਆਈ.ਏ.-1, ਦੀ ਪੁਲਿਸ ਟੀਮ ਗਠਿਤ ਕੀਤੀ ਗਈ ਸੀ ਜਿਨ੍ਹਾ ਵੱਲੋਂ ਪਿੰਡ ਉਧੋਵਾਲ ਵਿਖੇ ਗੋਲੀਆ ਮਾਰ ਕੇ ਔਰਤ ਦਾ ਕਤਲ ਕਰਨ ਵਾਲੇ 01 ਦੋਸ਼ੀ ਨੂੰ 02 ਘੰਟਿਆ ਵਿੱਚ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਮੁਖਵਿੰਦਰ ਸਿੰਘ ਭੁੱਲਰ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 25.04.2023 ਨੂੰ ਪਿੰਡ ਉਧੋਵਾਲ ਦੀ ਗੁਰਬਖਸ ਕੌਰ ਪਤਨੀ ਕਸ਼ਮੀਰ ਚੰਦ ਤੇ ਉਸਦੇ ਲੜਕੇ ਦੀਪਕ ਕੁਮਾਰ ਪੁੱਤਰ ਕਸ਼ਮੀਰ ਚੰਦ ਵਾਸੀਆਨ ਉਧੋਵਾਲ ਥਾਣਾ ਮਹਿਤਪੁਰ ਨੂੰ ਉਸਦੇ ਘਰ ਵਿੱਚ ਰਵੀ ਕੁਮਾਰ ਉਰਫ ਰਵੀ ਪੁੱਤਰ ਦਰਬਾਰਾ ਰਾਮ ਵਾਸੀ ਉਧੋਵਾਲ ਥਾਣਾ ਮਹਿਤਪੁਰ ਵੱਲੋਂ 32 ਬੋਰ ਰਿਵਾਲਵਰ ਨਾਲ ਗੋਲੀਆਂ ਮਾਰੀਆ। ਜਿਸਤੇ ਗੁਰਬਖਸ਼ ਕੌਰ ਪਤਨੀ ਕਸ਼ਮੀਰ ਚੰਦ ਦੀ ਮੌਕਾ ਤੇ ਮੌਤ ਹੋ ਗਈ ਤੇ ਉਸਦਾ ਲੜਕਾ ਦੀਪਕ ਕੁਮਾਰ ਜਿਸਦੇ ਗੋਲੀਆਂ ਲੱਗਣ ਕਰਕੇ ਸਿਵਲ ਹਸਪਤਾਲ ਜਲੰਧਰ ਵਿਖੇ ਜੇਰੇ ਇਲਾਜ ਹੈ।

ਜਿਸਦੇ ਦੀਪਕ ਕੁਮਾਰ ਪੁੱਤਰ ਕਸ਼ਮੀਰ ਚੰਦ ਵਾਸੀ ਉਧੋਵਾਲ ਥਾਣਾ ਮਹਿਤਪੁਰ ਦੇ ਬਿਆਨ ਪਰ ਮੁੱਕਦਮਾ ਨੰਬਰ 41 ਮਿਤੀ 25.04.2023 ਅਧ 302,307,452 ਭ:ਦ 25/27-54- 59 ARMS ACT ਥਾਣਾ ਮਹਿਤਪੁਰ ਦਰਜ ਰਜਿਸਟਰ ਕਰਕੇ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਦੀ ਗਈ ਹੈ।ਮੁੱਕਦਮਾ ਵਿੱਚ ਦੋਸ਼ੀ ਰਵੀ ਕੁਮਾਰ ਉਰਫ ਰਵੀ ਪੁੱਤਰ ਦਰਬਾਰਾ ਰਾਮ ਵਾਸੀ ਉਧੋਵਾਲ ਥਾਣਾ ਮਹਿਤਪੁਰ ਨੂੰ ਮਿਤੀ 25.04.23 ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਰਵੀ ਕੁਮਾਰ ਉਕਤ ਪਾਸੋ ਮੋਕਾ ਵਾਰਦਾਤ ਪਰ ਵਰਤਿਆ 32 ਬੋਰ ਰਿਵਾਲਵਰ ਸਮੇਤ 05 ਖੋਲ ਤੇ 20 ਰੌਦ ਜਿੰਦਾ ਤੇ ਮੋਟਰਸਾਈਕਲ ਪਲਟੀਨਾ ਨੰਬਰੀ PB 08 EL 4993 ਬ੍ਰਾਮਦ ਕੀਤਾ ਗਿਆ ਹੈ। ਦੋਸ਼ੀ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਡੂੰਘਾਈ ਨਾਲ ਪੁੱਛਗਿਛ ਕੀਤੀ ਜਾਵੇਗੀ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਟੱਪੇ
Next articleਡਾ. ਬੀ. ਆਰ. ਅੰਬੇਡਕਰ ਸੁਸਾਇਟੀ ਵੱਲੋਂ ਜ਼ਿਲ੍ਹਾ ਭਲਾਈ ਅਧਿਕਾਰੀ ਨਾਲ ਵਿਚਾਰ ਵਟਾਂਦਰਾ ਮੀਟਿੰਗ