ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਸਾਨੂੰ ਹੱਕ ਸੱਚ ਲਈ ਲੜਨ ਦੀ ਪ੍ਰੇਰਨਾ ਦਿੰਦੀ ਹੈ- ਦਾਦੂਵਾਲ
ਦਿੱਲੀ ਸਰਕਾਰ ਮਹਿਰੋਲੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਜੀ, ਸਾਥੀ 740 ਸਿੰਘਾਂ ਅਤੇ 4 ਸਾਲਾਂ ਪੁੱਤਰ ਅਜੈ ਸਿੰਘ ਦੀ ਯਾਦ ਵਿੱਚ ਸ਼ਹੀਦੀ ਸਮਾਰਕ ਸਥਾਪਿਤ ਕਰੇ- ਬਾਵਾ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਅੱਜ ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਡਾ: ਜਗਤਾਰ ਸਿੰਘ ਧੀਮਾਨ, ਕਰਨਲ ਸੁਨੀਲ ਸ਼ਰਮਾ, ਬੀਬੀ ਦੀਪ ਲੁਧਿਆਣਵੀ ਵਾਈਸ ਪ੍ਰਧਾਨ ਮਹਿਲਾ ਵਿੰਗ ਕਾਂਗਰਸ, ਜਗਜੀਵਨ ਸਿੰਘ ਗਰੀਬ ਦੀ ਸਰਪ੍ਰਸਤੀ ਹੇਠ ਮਹਾਨ ਯੋਧੇ, ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 309ਵਾਂ ਸ਼ਹੀਦੀ ਦਿਹਾੜਾ (ਮਹਿਰੋਲੀ) ਦਿੱਲੀ ਵਿਖੇ ਮਨਾਇਆ ਗਿਆ। ਇਸ ਸਮੇਂ ਮੁੱਖ ਤੌਰ ‘ਤੇ ਪ੍ਰਸਿੱਧ ਕਥਾਵਾਚਕ, ਸਿੱਖ ਵਿਦਵਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਸਾਬਕਾ ਪ੍ਰਧਾਨ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਹਾਜ਼ਰ ਹੋਏ। ਇਸ ਸਮੇਂ ਜਥੇਦਾਰ ਦਾਦੂਵਾਲ ਨੇ ਕਿਹਾ ਕਿ ਅੱਜ ਅਸੀਂ ਦੁਨੀਆਂ ਦੀ ਇਤਿਹਾਸਕ ਧਰਤੀ ਮਹਿਰੋਲੀ ‘ਤੇ ਖੜੇ ਹਾਂ ਜਿੱਥੇ ਮਹਾਨ ਯੋਧੇ ਜਰਨੈਲ, ਭਗਤੀ ਅਤੇ ਸ਼ਕਤੀ ਦਾ ਸੁਮੇਲ, ਕਿਸਾਨੀ ਦੇ ਮੁਕਤੀਦਾਤਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਮੁਗਲਾਂ ਦੇ ਅੱਤਿਆਚਾਰ ਦਾ ਸਾਹਮਣਾ ਕਰਦੇ ਹੋਏ 740 ਸਿੰਘਾਂ (ਸਾਥੀਆਂ) ਸਮੇਤ ਅਤੇ ਬਾਬਾ ਦੇ ਚਾਰ ਸਾਲਾਂ ਸਪੁੱਤਰ ਦਾ ਕਲੇਜਾ ਕੱਢ ਕੇ ਬਾਬਾ ਜੀ ਦੇ ਮੂੰਹ ਵਿੱਚ ਤੁੰਨਿਆ ਗਿਆ। ਇਹ ਵਡਮੁੱਲੀ ਸ਼ਹਾਦਤ ਸਾਨੂੰ ਹੱਕ, ਸੱਚ ਅਤੇ ਧਰਮ ਦੀ ਖਾਤਰ ਲੜਨ ਦੀ ਪ੍ਰੇਰਨਾ ਦਿੰਦੀ ਹੈ। ਉਹਨਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਨਾਲ ਸੰਬੰਧਿਤ ਦਿਹਾੜੇ ਮਨਾ ਕੇ ਕ੍ਰਿਸ਼ਨ ਕੁਮਾਰ ਬਾਵਾ ਅੰਤਰਰਾਸ਼ਟਰੀ ਫਾਊਂਡੇਸ਼ਨ ਰਾਹੀਂ ਦੇਸ਼ ਵਿਦੇਸ਼ ਵਿੱਚ ਸੇਵਾ ਨਿਭਾ ਰਹੇ ਹਨ। ਇਹ ਸਿੱਖ ਇਤਿਹਾਸ ਦੀ ਵੱਡੀ ਸੇਵਾ ਹੈ। ਇਸ ਸਮੇਂ ਸ੍ਰੀ ਬਾਵਾ, ਡਾ: ਧੀਮਾਨ ਅਤੇ ਬੀਬੀ ਦੀਪ ਨੇ ਕਿਹਾ ਕਿ ਦਿੱਲੀ ਦੀ ਇਸ ਇਤਿਹਾਸਕ ਧਰਤੀ ‘ਤੇ 9 ਜੂਨ 1716 ਨੂੰ ਮੁਗਲਾਂ ਨੇ ਅੱਤਿਆਚਾਰ ਕਰਦੇ ਹੋਏ ਸੱਚ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਕਿਹਾ ਕਿ 740 ਸਿੰਘਾਂ (ਸਾਥੀਆਂ) ਨੂੰ ਰੋਜਾਨਾ 100-100 ਕਰਕੇ ਕਤਲ ਕਰਨਾ, ਇਥੋਂ ਤੱਕ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਚਾਰ ਸਾਲਾਂ ਸਪੁੱਤਰ ਅਜੈ ਸਿੰਘ ਦਾ ਕਲੇਜਾ ਕੱਢ ਕੇ ਬਾਬਾ ਦੀ ਜੇ ਮੂੰਹ ਵਿੱਚ ਤੁੰਨਣਾ ਦੁਨੀਆਂ ਵਿੱਚ ਕਿਧਰੇ ਮਿਸਾਲ ਨਹੀਂ। ਉਹਨਾਂ ਇਸ ਸਮੇਂ ਦਿੱਲੀ ਸਰਕਾਰ ਤੋਂ ਮੰਗ ਕੀਤੀ ਕਿ ਮਹਿਰੋਲੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ 740 ਸਿੰਘ ਅਤੇ ਚਾਰ ਸਾਲਾਂ ਸਪੁੱਤਰ ਅਜੈ ਸਿੰਘ ਦੀ ਵਡਮੁੱਲੀ ਸ਼ਹਾਦਤ ਦਾ ਵਰਣਨ ਕਰਦੇ ਹੋਏ ਉਨ੍ਹਾਂ ਦੇ ਨਾਮ ਉਕਰੇ ਜਾਣ ਅਤੇ 740 ਫੁੱਟ ਉੱਚਾ ਸ਼ਹੀਦੀ ਸਮਾਰਕ ਬਣਾਇਆ ਜਾਵੇ। ਇਸ ਸਮੇਂ ਉਹਨਾਂ ਜਥੇਦਾਰ ਦਾਦੂਵਾਲ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਸਮੇਂ ਉਨ੍ਹਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰਪ੍ਰਸ਼ਾਦ ਸਿੰਘ ਫਰੀਦਾਬਾਦ, ਗਗਨਪ੍ਰੀਤ ਸਿੰਘ ਅਤੇ ਜੱਥੇਦਾਰ ਦਾਦੂਵਾਲ ਜੀ ਨੂੰ “ਇਲਾਹੀ ਗਿਆਨ ਦਾ ਸਾਗਰ ਸ੍ਰੀ ਗੁਰੂ ਗ੍ਰੰਥ ਸਾਹਿਬ” ਪੁਸਤਕ ਭੇਂਟ ਕੀਤੀ ਗਈ ਜਦਕਿ ਪੰਥਕ ਕਵੀ ਦੀਪ ਲੁਧਿਆਣਵੀ ਨੇ ਆਪਣੀ ਲਿਖੀ ਪੁਸਤਕ “ਵਿਰਸੇ ਦੀ ਖੁਸ਼ਬੂ” ਜਥੇਦਾਰ ਦਾਦੂਵਾਲ ਨੂੰ ਭੇਟ ਕੀਤੀ। ਉਨ੍ਹਾਂ ਸਾਰੇ ਪ੍ਰਬੰਧਾਂ ਦੀ ਸਰਪ੍ਰਸਤੀ ਲਈ ਹਰਮੀਤ ਸਿੰਘ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਇਸ ਸਮੇਂ ਜਸਵੰਤ ਸਿੰਘ ਚੀਮਾ, ਗੁਰਜੀਤ ਸਿੰਘ ਖੰਨਾ ਮੈਂਬਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਪ੍ਰੀਤ ਸਿੰਘ ਖੰਨਾ, ਦਮਨਜੀਤ ਸਿੰਘ ਤਨੇਜਾ ਦਾ ਵੀ ਵਿਸ਼ੇਸ਼ ਸਨਮਾਨ ਕੀਤਾ। ਇਸ ਸਮੇਂ ਜੱਥੇ ਵਿੱਚ ਬਿੱਟੂ ਬਾਵਾ, ਢਾਡੀ ਬਲਦੇਵ ਸਿੰਘ ਰਕਬਾ ਦਾ ਜੱਥਾ, ਜਗਜੀਵਨ ਸਿੰਘ ਗਰੀਬ, ਗੁਲਸ਼ਨ ਬਾਵਾ, ਮਨਜੀਤ ਕੌਰ ਧੀਮਾਨ, ਸੀਰਤ ਕੌਰ, ਲਖਵਿੰਦਰ ਕੌਰ, ਨਵੀ ਮਾਣਕ, ਗੁਰਦਿੱਤ ਸਿੰਘ ਜਗਰਾਉ, ਪਰਮੇਸ਼ਵਰ ਸਿੰਘ, ਜਤਿੰਦਰ ਸਿੰਘ ਰਕਬਾ, ਜੋਰਾ ਸਿੰਘ ਮੁੱਲਾਂਪੁਰ, ਹਰਦੀਪ ਸਿੰਘ ਸਵੱਦੀ ਹਾਜ਼ਰ ਸਨ ।ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



