ਜਲਦੀ ਬਣਾਈਆਂ ਜਾਣਗੀਆਂ ਸੜਕਾਂ – ਅਨਿਲ ਵਰਮਾ
ਮਹਿਤਪੁਰ, (ਸਮਾਜ ਵੀਕਲੀ) (ਹਰਜਿੰਦਰ ਸਿੰਘ ਚੰਦੀ)– ਬੀਕੇਯੂ ਦੁਆਬਾ ਬਲਾਕ ਮਹਿਤਪੁਰ ਦੇ ਸਾਥੀਆਂ ਵੱਲੋਂ ਆਗੂ ਕਸ਼ਮੀਰ ਸਿੰਘ ਪੰਨੂ ਦੀ ਅਗਵਾਈ ਹੇਠ ਐਸ ਐਚ ਓ ਲਖਵੀਰ ਸਿੰਘ ਮਹਿਤਪੁਰ ਪ੍ਰਧਾਨ ਨੂੰ ਮਿਲ ਕੇ ਮੰਗ ਕੀਤੀ ਹੈ ਕਿ ਜੋ ਮੇਨ ਬਾਜ਼ਾਰ ਵਿਚ ਲੋਕਾਂ ਵੱਲੋਂ ਨਜਾਇਜ਼ ਕਬਜ਼ੇ ਕੀਤੇ ਹੋਏ ਹਨ ਉਹਨਾਂ ਨੂੰ ਤਰੁੰਤ ਖ਼ਾਲੀ ਕਰਾਇਆ ਜਾਵੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਨਗਰ ਕੌਂਸਲ ਮਹਿਤਪੁਰ ਨੂੰ ਮਿਲ ਚੁੱਕੇ ਹਾਂ ਪਰ ਪ੍ਰਸ਼ਾਸਨ ਤੇ ਕੋਈ ਅਸਰ ਨਹੀਂ ਹੋਇਆ ਉਨ੍ਹਾਂ ਜਾਣਕਾਰੀ ਦਿੰਦੇ ਦੱਸਿਆ ਕਿ ਦਾਣਾ ਮੰਡੀ ਮਹਿਤਪੁਰ ਦੇ ਚਾਰ ਚੁਫੇਰੇ ਸੜਕਾਂ ਟੁਟੀਆਂ ਹੋਈਆਂ ਹਨ, ਮਹਿਤਪੁਰ ਤੋਂ ਆਦਰਾ ਮਾਨ ਲਿੰਕ ਰੋਡ , ਬਾਲੋਕੀ ਪਰਜੀਆ ਰੋਡ ਸਮੇਤ ਸਾਰੇ ਰੋਡਾ ਦਾ ਬੁਰਾ ਹਾਲ ਹੈ ਪਰ ਪ੍ਰਸ਼ਾਸਨ ਕੁਭ ਕਰਨੀ ਨੀਂਦੇ ਸੁੱਤਾ ਹੋਇਆ ਹੈ । ਪਰਜੀਆ ਰੋਡ ਤੇ ਕੁਝ ਸਮਾਂ ਪਹਿਲਾਂ ਗੰਨੇ ਵਾਲ਼ੀ ਟਰਾਲੀ ਨਾਲ ਬੱਚੇ ਦੀ ਮੌਤ ਹੋ ਚੁੱਕੀ ਹੈ ਪਰ ਪ੍ਰਸ਼ਾਸਨ ਨੇ ਇਸ ਤੋਂ ਹਾਦਸੇ ਤੋਂ ਵੀ ਕੁਝ ਨਹੀਂ ਸਿੱਖਿਆ । ਉਨ੍ਹਾਂ ਕਿਹਾ ਕਿ ਕਣਕ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ , ਸੜਕਾਂ ਦਾ ਬੁਰਾ ਹਾਲ ਹੈ ਸਰਕਾਰ ਨੂੰ ਤਰੁੰਤ ਇਸ ਵਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਕਣਕ ਦੇ ਸੀਜ਼ਨ ਦੌਰਾਨ ਮੰਡੀਆਂ ਵਿੱਚ ਕਿਸਾਨਾਂ ਦੀ ਲੁੱਟ ਕਿਸੇ ਕੀਮਤ ਤੇ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਪਹਿਲਾਂ ਹੀ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਦੀ ਵੱਢੇ ਪੱਧਰ ਤੇ ਲੁੱਟ ਹੋ ਚੁੱਕੀ ਹੈ ਅੱਜ ਕਿਸਾਨ ਨੂੰ ਆਲੂਆਂ ਨੂੰ ਵੇਚਣ ਵਿੱਚ ਭਾਰੀ ਮੁਸ਼ਕਲ ਆ ਰਹੀ ਹੈ ਕੋਈ ਵਿਉਪਾਰੀ ਆਲੂ ਖ਼ਰੀਦਣ ਲਈ ਤਿਆਰ ਨਹੀਂ ਸਟੋਰਾਂ ਵਿਚ ਆਲੂ ਰੱਖਣ ਲਈ ਜਗ੍ਹਾ ਨਹੀਂ ਮਿਲ ਰਹੀ ਕਿਸਾਨ ਪ੍ਰੇਸ਼ਾਨ ਹੋ ਰਹੇ ਹਨ ਸਰਕਾਰ ਇਸ ਪਾਸੇ ਵੱਲ ਧਿਆਨ ਨਹੀਂ ਦੇ ਰਹੀ ਅਜ਼ਾਦ ਪ੍ਰੈਸ ਕਲੱਬ ਵੱਲੋਂ ਮਹਿਤਪੁਰ ਦੀਆਂ ਖ਼ਸਤਾ ਸੜਕਾਂ ਦੇ ਸਬੰਧ ਵਿੱਚ ਠੇਕੇ ਦਾਰ ਅਨਿਲ ਵਰਮਾਂ ਨਾਲ ਗੱਲਬਾਤ ਕੀਤੀ ਕਣਕ ਦੇ ਸੀਜ਼ਨ ਤੋਂ ਪਹਿਲਾਂ ਸੜਕਾਂ ਨੂੰ ਬਣਾਇਆ ਜਾਵੇ ਇਸ ਸਬੰਧੀ ਠੇਕੇ ਦਾਰ ਅਨੂਲ ਵਰਮਾ ਨੇ ਪ੍ਰੈਸ ਨੂੰ ਵਿਸ਼ਵਾਸ ਦਿਵਾਇਆ ਕਿ ਮਹਿਤਪੁਰ ਤੋਂ ਆਦਰਾ ਮਾਨ ਰੋਡ ਇਕ ਹਫਤੇ ਵਿਚ ਤਿਆਰ ਕੀਤਾ ਜਾਵੇਗਾ ਇਸ ਤੋਂ ਇਲਾਵਾ ਬਾਲੋਕੀ ਰੋਡ ਤੇ ਬਾਅਦ ਵਿਚ ਪਰਜੀਆ ਰੋਡ ਤਿਆਰ ਕਰ ਦਿੱਤਾ ਜਾਵੇਗ। ਮੌਕੇ ਨਰਿੰਦਰ ਸਿੰਘ ਉਧੋਵਾਲ ,ਬਲਵੀਰ ਸਿੰਘ ਉਧੋਵਾਲ, ਗੁਰਨਾਮ ਸਿੰਘ ਉਧੋਵਾਲ, ਬਲਵਿੰਦਰ ਸਿੰਘ ਬਾਠ ਕਲਾ ਆਦਿ ਕਿਸਾਨ ਆਗੂ ਆਗੂ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj