ਪੁਸਤਕ ਮੇਰੀ ਨਜ਼ਰ ਵਿੱਚ –
ਪੁਸਤਕ ਦਾ ਨਾਂ : ਸ਼ਬਦਾਕਾਰ (ਲੇਖ ਸੰਗ੍ਰਹਿ)
ਲੇਖਕ ਦਾ ਨਾਂ : ਭੋਲਾ ਸਿੰਘ ਸੰਘੇੜਾ ਪੰਨੇ 112
ਮੁੱਲ : 200/- ਰੁਪਏ : ਤਰਕ ਭਾਰਤੀ ਪ੍ਰਕਾਸ਼ਨ ਬਰਨਾਲਾ
-ਤੇਜਿੰਦਰ ਚੰਡਿਹੋਕ

(ਸਮਾਜ ਵੀਕਲੀ) ਸਾਹਿਤ ਵਿੱਚ ਕਿਸੇ ਵਿਅਕਤੀ ਜਾਂ ਵਸਤੂ ਨਾਲ਼ ਰੂ ਬ ਰੂ ਕਰਵਾਉਣਾ ਉਸ ਬਾਰੇ ਭਰਪੂਰ ਜਾਣਕਾਰੀ ਮੁਹੱਈਆ ਕਰਵਾਉਣਾ ਹੁੰਦਾ ਹੈ। ਅਕਸਰ ਲੇਖਕ ਸਾਹਿਤ ਸਭਾਵਾਂਲੂ ਸਕੂਲਾਂ ਆਦਿ ਵਿੱਚ ਰੂ ਬ ਰੂ ਹੁੰਦੇ ਪੜ੍ਹੇ-ਸੁਣੇ ਗਏ ਹਨ। ਉਹ ਆਪਣੀ ਸਬੰਧਤ ਖੇਤਰ ਵਿੱਚ ਜਾਣਕਾਰੀ ਦਿੰਦੇ ਹਨ। ਇਵੇਂ ਹੀ ਕਿਸੇ ਦੇ ਰੂ ਬ ਰੂ ਕਰਵਾਉਣਾ ਵੀ ਉਸ ਸਬੰਧੀ ਜਾਣਕਾਰੀ ਦੇਣਾ ਹੁੰਦਾ ਹੈ। ਲੇਖਕਾਂ ਬਾਰੇ ਲੋੜੀਂਦੀ ਜਾਣਕਾਰੀ ਹਾਸਲ ਕਰਕੇ ਲਿਖਣ ਦਾ ਕਾਰਜ ਕੋਈ ਸਾਧਾਰਨ ਨਹੀਂ ਬਲਕਿ ਬਹੁਤ ਕਠਨ ਕੰਮ ਹੈ। ਇਸ ਕਾਰਜ ਲਈ ਕਾਫੀ ਖੇਚਲ ਅਤੇ ਸਮੇਂ ਦੀ ਲੋੜ ਪੈਂਦੀ ਹੈ ਅਤੇ ਅੱਜਕਲ੍ਹ ਕਿਸੇ ਕੋਲ ਇੰਨਾਂ ਸਮਾਂ ਹੀ ਨਹੀਂ ਕਿ ਉਹ ਕਿਸੇ ਲਈ ਸਮਾਂ ਕੱਢ ਕੇ ਅਜਿਹਾ ਕਾਰਜ ਕਰ ਸਕੇ।
ਭੋਲਾ ਸਿੰਘ ਸੰਘੇੜਾ ਕੇਵਲ ਕਹਾਣੀਕਾਰ ਹੀ ਨਹੀਂ ਸਗੋਂ ਨਾਵਲਕਾਰਲੂ ਅਨੁਵਾਦਕਲੂ ਵਾਰਤਕਕਾਰਲੂ ਆਲੋਚਕ ਅਤੇ ਸੰਪਾਦਕ ਵੀ ਹੈ। ਸੰਘੇੜਾ ਨੇ ਹਥਲੀ ਪੁੁਸਤਕ ‘ਸ਼ਬਦਕਾਰ’ ਰਾਹੀਂ ਕੁਝ ਸ਼ਖ਼ਸ਼ੀਅਤਾਂ ਨੂੰ ਆਪਣੇ ਲੇਖਾਂ ਰਾਹੀਂ ਪਾਠਕਾਂ ਦੇ ਰੂ ਬ ਰੂ ਕਰਵਾਇਆ ਹੈ। ਇਸ ਪੁਸਤਕ ਵਿੱਚ ਉਸ ਨੇ ਪੱਚੀ ਅਜੇਹੇ ਸਾਹਿਤਕਾਰ ਵਿਅਕਤੀਆਂ ਦਾ ਚਿਤਰਣ ਪੇਸ਼ ਕੀਤਾ ਹੈ ਜਿਹੜੇ ਭਾਵੇਂ ਹੋਰ ਕਿਸੇ ਵੀ ਕੰਮ ਵਿੱਚ ਹੋਣ ਪਰ ਸਾਹਿਤ ਨਾਲ਼ ਜਰੂਰੀ ਬਾ-ਵਾਸਤਾ ਰਹੇ ਹਨ। ਇਹਨਾਂ ਵਿੱਚੋਂ ਕੁਝ ਇਸ ਸਮੇਂ ਸਾਡੇ ਵਿਚਕਾਰ ਨਹੀਂ ਹਨ ਪਰ ਸਾਨੂੰ ਉਹਨਾਂ ਦੇ ਜੀਵਨ ਅਤੇ ਸਾਹਿਤਕ ਸਫਰ ਬਾਰੇ ਜਾਣਕਾਰੀ ਦਾ ਪਤਾ ਲੱਗਦਾ ਹੈ। ਲੇਖਕ ਨੇ ਉਹਨਾਂ ਸਾਹਿਤਕਾਰਾਂ ਨੂੰ ਵੀ ਸ਼ਾਮਲ ਕੀਤਾ ਹੈ ਜਿਹਨਾਂ ਨਾਲ਼ ਭਾਵੇਂ ਉਸ ਦਾ ਮਨ ਮੁਟਾਵਾ ਰਿਹਾ ਹੈ। ਬਹੁਤ ਸਾਰੇ ਲੇਖ ਅਖ਼ਬਾਰਾਂ ਦੀ ਸ਼ਾਨ ਵੀ ਬਣ ਚੁੱਕੇ ਹਨ। ਇਹ ਪੁਸਤਕ ਪੰਜਾਬੀ ਸਾਹਿਤ ਸਭਾ ਬਰਨਾਲਾ ਦੇ ਮੋਢੀ ਮੈਂਬਰ ਸਵਰਗੀ ਕਰਮ ਚੰਦ ਰਿਸ਼ੀ ਨੂੰ ਸਮਰਪਿਤ ਕੀਤੀ ਗਈ ਹੈ।
ਪੁਸਤਕ ਨੂੰ ਵਾਚਣ ਤੇ ਪਤਾ ਲੱਗਦਾ ਹੈ ਕਿ ਚਾਹੇ ਇਸ ਪੁਸਤਕ ਵਿੱਚ ਸਬੰਧਤ ਵਿਅਕਤੀਆਂ ਬਾਰੇ ਲੇਖ ਸੰਖੇਪ ਰੂਪ ਵਿੱਚ ਦਰਜ ਕੀਤੇ ਹਨ ਪਰ ਉਹਨਾਂ ਬਾਰੇ ਵੱਧ ਤੋਂ ਵੱਧ ਜਾਣਕਾਰੀ ਦਿੱਤੀ ਗਈ ਹੈ। ਇਸ ਵਿੱਚ ਜਿੱਥੇ ਲੇਖਕ ਵਿਅਕਤੀ ਸਾਹਿਤਕਾਰ ਹਨਲੂ ਉੱਥੇ ਖੋਜਾਰਥੀਲੂ ਦੇਸ਼ ਭਗਤ ਅਤੇ ਇਤਿਹਾਸਕ ਵੀ ਹਨ ਜਿਹਨਾਂ ਦੇ ਜੀਵਨ ਬਿਓਰੇ ਦੇ ਨਾਲ਼ ਉਹਨਾਂ ਦੀਆਂ ਰਾਜਨੀਤਕਲੂ ਧਾਰਮਿਕਲੂ ਸਾਹਿਤਕ ਅਤੇ ਸਮਾਜਿਕ ਲਿਖਤਾਂ ਦਾ ਵਰਨਣ ਵੀ ਕੀਤਾ ਗਿਆ ਹੈ। ਇਹਨਾਂ ਸਾਹਿਤਕਾਰਾਂ ਵਿੱਚ ਉਰਦੂ ਵਿੱਚ ਲਿਖਣ ਵਾਲੇ ਮੇਹਰ ਚੰਦ ਕੌਸਰ ਵਰਗੇ ਵੀ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਰਹੇ ਹਨ। ਲੇਖਕਾਂ ਦੇ ਪਰਿਵਾਰਲੂ ਕਿੱਤਾਲੂ ਜਨਮ ਭੂਮੀ ਆਦਿ ਬਾਰੇ ਵਿਸ਼ੇਸ਼ ਜਾਣਕਾਰੀ ਮਿਲਦੀ ਹੈ। ਪੁਸਤਕ ਵਿੱਚ ਜਿੰਨੇ ਵੀ ਸਾਹਿਤਕਾਰਾਂ ਦਾ ਜਿਕਰ ਕੀਤਾ ਗਿਆ ਹੈਲੂ ਉਹਨਾਂ ਵਿੱਚੋਂ ਜਿਆਦਾਤਰ ਸਾਹਿਤਕਾਰਾਂ ਨੂੰ ਆਮ ਪਾਠਕ ਵੀ ਜਾਣਦੇ ਹਨ।
ਪੁਸਤਕ ਵਿੱਚ ਜਿੱਥੇ ਸਵਰਗਵਾਸੀ ਗਿਆਨੀ ਗਰਜਾ ਸਿੰਘਲੂ ਗੁਰਬਖਸ਼ ਸਿੰਘ ਰਾਹੀਲੂ ਮੇਹਰ ਚੰਦ ਕੌਸਰਲੂ ਕੌਰ ਚੰਦ ਰਾਹੀਲੂ ਇੰਦਰ ਸਿੰਘ ਖ਼ਾਮੋਸ਼ਲੂ ਗੁਰਪਾਲ ਸਿੰਘ ਨੂਰਲੂ ਜਰਨੈਲ ਪੁਰੀਲੂ ਰਾਮ ਸਰੂਪ ਅਣਖੀਲੂ ਪ੍ਰੋ. ਐਸ. ਐਸ. ਪਦਮਲੂ ਪ੍ਰੋ. ਪ੍ਰੀਤਮ ਸਿੰਘ ਰਾਹੀਲੂ ਜਗੀਰ ਸਿੰਘ ਜਗਤਾਰਲੂ ਬਸੰਤ ਕੁਮਾਰ ਰਤਨਲੂ ਸੰਤ ਰਾਮ ਉਦਾਸੀਲੂ ਡਾ. ਐਸ. ਤਰਸੇਮਲੂ ਰਾਜ ਕੁਮਾਰ ਗਰਗ ਆਦਿ ਸ਼ਾਮਲ ਹਨ ਉੱਥੇ ਮੌਜੂਦਾ ਸਾਹਿਤਕਾਰ ਓਮ ਪ੍ਰਕਾਸ਼ ਗਾਸੋਲੂ ਡਾ. ਅਮਰ ਕੋਮਲਲੂ ਕੇਵਲ ਸੂਦਲੂ ਗੁਰਬਚਨ ਸਿੰਘ ਭੁੱਲਰਲੂ ਪ੍ਰਗਟ ਸਿੰਘ ਸਿੱਧੂਲੂ ਪ੍ਰੋ. ਰਵਿੰਦਰ ਭੱਠਲਲੂ ਸੀ. ਮਾਰਕੰਡਾਲੂ ਡਾ. ਜੋਗਿੰਦਰ ਸਿੰਘ ਨਿਰਾਲਾਲੂ ਨੱਛਤਰ ਅਤੇ ਮਿੱਤਰ ਸੈਨ ਮੀਤ ਆਦਿ ਸ਼ਾਮਲ ਕੀਤੇ ਗਏ ਹਨ।
ਇਹਨਾਂ ਵਿੱਚੋਂ ਕੁਝ ਕੁ ਵਿਅਕਤੀਆਂ ਦਾ ਸੰਖੇਪ ਜਿਹਾ ਜਿਕਰ ਕਰਨਾ ਬਣਦਾ ਹੈ ਜਿਵੇਂ ਕਿ ਗਿਆਨੀ ਗਰਜਾ ਸਿੰਘ ਸਿੱਖ ਇਤਿਹਾਸ ਦਾ ਖੋਜਾਰਥੀ ਵੀ ਹੈ ਅਤੇ ਲੇਖਕ ਵੀ। ਗੁਰਪਾਲ ਸਿੰਘ ਨੂਰ ਇੱਕ ਪੇਟੀਬੰਦ ਪੇਸ਼ੇ ਵਿੱਚ ਹੁੰਦਿਆਂ ਵੀ ਸਾਹਿਤ ਦੀ ਸਿਰਜਨਾ ਕਰਦੇ ਰਹੇ। ਅਣਖੀ ਸਾਹਿਬ ਕਹਾਣੀ ਨੂੰ ਸਮਰਪਿਤ ਰਹੇ ਅਤੇ ਉਹਨਾਂ ਦਾ ਰਸਾਲਾ ‘ਕਹਾਣੀ ਪੰਜਾਬ’ ਅੱਜ ਵੀ ਜਾਰੀ ਹੈ। ਇੰਦਰ ਸਿੰਘ ਖ਼ਾਮੋਸ਼ ਮਿਲਣਸਾਰ ਲੇਖਕ ਸਨ ਜਿਨ੍ਹਾਂ ਨੇ ਵੱਡੇ-ਵੱਡੇ ਨਾਵਲ ਸਿਰਜੇ। ਓਮ ਪ੍ਰਕਾਸ਼ ਗਾਸੋ ਤਾਂ ਪੰਜਾਬ ਰਤਨ ਹਨ ਅਤੇ ਹੁਣ ਤੱਕ ਕਰੀਬ ਬਿਆਸੀ ਹਿੰਦੀ ਅਤੇ ਪੰਜਾਬੀ ਪੁਸਤਕਾਂ ਦੀ ਰਚਨਾ ਕਰ ਚੁੱਕੇ ਹਨ। ਡਾ. ਅਮਰ ਕੋਮਲ ਸੁਭਾਅ ਤੇ ਨਿੱਘੇ ਸਾਹਿਤਕਾਰ ਨੇ ਸੈਂਕੜੇ ਪੁਸਤਕਾਂਲੂ ਰੀਵਿਊ ਲਿਖੇ। ਪ੍ਰੋ. ਪ੍ਰੀਤਮ ਸਿੰਘ ਰਾਹੀ ਅਤੇ ਐਸ. ਤਰਸੇਮ ਦੀਆਂ ਗ਼ਜ਼ਲਾਂ ਚੇਤੇ ਵਿੱਚ ਵਸਦੀਆਂ ਹਨ। ਪ੍ਰਗਟ ਸਿੰਘ ਸਿੱਧੂ ਅਤੇ ਡਾ. ਜੋਗਿੰਦਰ ਸਿੰਘ ਨਿਰਾਲਾ ਕਹਾਣੀਕਾਰ ਵਜੋਂ ਪ੍ਰਚਲਤ ਹਨ। ਇਵੇਂ ਹੀ ਪ੍ਰੋ. ਰਵਿੰਦਰ ਭੱਠਲਲੂ ਸੀ. ਮਾਰਕੰਡਾਲੂ ਰਾਜ ਕੁਮਾਰ ਗਰਗ ਅਤੇ ਮਿੱਤਰ ਸੈਨ ਮੀਤ ਬਾਰੇ ਬਹੁਤ ਸਾਰੀ ਜਾਣਕਾਰੀ ਪੁਸਤਕ ਵਿੱਚੋਂ ਮਿਲਦੀ ਹੈ।
ਉਕਤ ਵਿਅਕਤੀਆਂ ਦੇ ਸਾਹਿਤਕ ਸਫ਼ਰ ਦੇ ਨਾਲ਼ ਲੇਖਕ ਦੀਆਂ ਯਾਦਾਂ ਵੀ ਜੁੜੀਆਂ ਹੋਈਆਂ ਹਨ। ਪੁਸਤਕ ਵਿੱਚ ਉਹਨਾਂ ਨੂੰ ਜਨਮ ਮਿਤੀ ਅਨੁਸਾਰ ਲੇਖਕ ਨੇ ਦਰਜ ਕੀਤਾ ਹੈ। ਪੁਸਤਕ ਵਿਚਲੇ ਕਈ ਲੇਖਕ ਭਾਵੇਂ ਬਰਨਾਲਾ ਤੋਂ ਬਾਹਰ ਜਾ ਵਸੇ ਹਨ ਪਰ ਉਹ ਅਜੇ ਵੀ ਬਰਨਾਲਾ ਦੀਆਂ ਸਾਹਿਤਕ ਗੱਤੀਵਿਧੀਆਂ ਨਾਲ਼ ਜੁੜੇ ਹੋਏ ਹਨ। ਪੁਸਤਕ ਦੇ ਤਤਕਰੇ ਵਿੱਚ ਲੇਖਾਂ ਦੇ ਸਿਰਲੇਖ ਹੀ ਦਰਜ ਕੀਤੇ ਗਏ ਹਨ ਪਰ ਸਾਹਿਤਕਾਰ ਦਾ ਨਾਂ ਨਹੀਂ ਦਰਜ ਹੈ। ਚੰਗਾ ਹੁੰਦਾ ਜੇ ਲੇਖਕ ਸਬੰਧਤ ਸਾਹਿਤਕਾਰ ਦਾ ਨਾਂ ਵੀ ਸਿਰਲੇਖ ਨਾਲ਼ ਸ਼ਾਮਲ ਕਰ ਦਿੰਦਾ ਤਾਂ ਤਤਕਰੇ ਤੋਂ ਹੀ ਪਤਾ ਲੱਗ ਜਾਂਦਾ ਕਿ ਕਿਹੜਾ ਲੇਖ ਕਿਹੜੇ ਸਾਹਿਤਕਾਰ ਨਾਲ਼ ਸਬੰਧਤ ਹੈ। ਲੇਖਕ ਦੇ ਇਸ ਕਾਰਜ ਲਈ ਕਈ ਖੋਜਕਾਰ ਵਿਦਿਆਰਥੀਆਂ ਨੂੰ ਲਾਭ ਹੋ ਸਕਦਾ ਹੈ। ਲੇਖਕ ਇਸ ਕਾਰਜ ਅਤੇ ਮੇਹਨਤ ਲਈ ਵਧਾਈ ਦਾ ਪਾਤਰ ਹੈ।
ਸਾਬਕਾ ਏ.ਐਸ.ਪੀ, ਨੈਸ਼ਨਲ ਐਵਾਰਡੀ ਬਰਨਾਲਾ। ਸੰਪਰਕ 95010-00224
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj