ਸਾਰੇ ਪਿੰਡਾਂ ਦੇ ਸਰਪੰਚ ਤੇ ਜਿਮੀਦਾਰਾਂ ਨੂੰ ਬਿਜਲੀ ਦਫਤਰ ਮਹਿਤਪੁਰ ਵਿਖੇ ਪਹੁੰਚਣ ਦੀ ਅਪੀਲ
ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਮਹਿਤਪੁਰ ਇਲਾਕੇ ਦੇ ਦੇ ਆਸ ਪਾਸ ਪਿੰਡਾਂ ਚੋਂ ਦਿਨੋ ਦਿਨ ਵਧ ਚੋਰੀ ਦੀਆਂ ਵਧ ਰਹੀਆਂ ਵਾਰਦਾਤਾਂ ਤੇ ਅਗਲੇ ਮਹੀਨੇ ਆਉਣ ਵਾਲੇ ਝੋਨੇ ਦੇ ਸੀਜ਼ਨ ਲਈ ਬਿਜਲੀ ਬੋਰਡ ਮਹਿਤਪੁਰ ਵਿਖੇ ਰੱਖੀ ਮੀਟਿੰਗ ਦੇ ਸਬੰਧ ਚੋ ਪਰਮਿੰਦਰ ਸਿੰਘ ਭੁੱਟੋ ਐਸ.ਡੀ.ਓ. ਮਹਿਤਪੁਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਲਾਕੇ ਚੋਂ ਟਰਾਂਸਫਾਰਮਰ ਦੀਆਂ ਵੱਧ ਰਹੀਆਂ ਚੋਰੀਆਂ ਕਾਰਨ ਮਹਿਕਮੇ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ। ਤੇ ਜਿਮੀਦਾਰ ਭਰਾਵਾਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਦੱਸਿਆ ਕਿ ਅਗਲੇ ਮਹੀਨੇ ਝੋਨੇ ਦੇ ਪੈਡੀ ਸੀਜ਼ਨ ਦੀ ਤਿਆਰੀ ਨੂੰ ਮੁੱਖ ਰੱਖਦੇ ਹੋਏ ਇਕ ਜ਼ਰੂਰੀ ਮੀਟਿੰਗ ਰੱਖੀ ਗਈ ਹੈ।ਜਿਸ ਲਈ ਸਾਰੇ ਪਿੰਡਾਂ ਦੇ ਸਰਪੰਚ ਤੇ ਜਿਮੀਂਦਾਰਾਂ ਨੂੰ 16 ਮਈ ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ ਬਿਜਲੀ ਦਫਤਰ ਮਹਿਤਪੁਰ ਵਿਖੇ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly