ਹੁਸ਼ਿਆਰਪੁਰ, (ਚੁੰਬਰ) (ਸਮਾਜ ਵੀਕਲੀ) – ਵਿਸ਼ਵ ਦੋਆਬਾ ਰਾਜਪੂਤ ਸਭਾ ਪੰਜਾਬ ਦਾ ਭਾਰੀ ਇਕੱਠ ਪ੍ਰਧਾਨ ਬਲਵੀਰ ਸਿੰਘ ਫੂਗਲਾਣਾ ਦੀ ਰਹਿਨੁਮਾਈ ਹੋਇਆ। ਜਿਸ ਵਿਚ ਵਿਸ਼ੇਸ਼ ਤੌਰ ਤੇ ਰਵਿੰਦਰ ਸਿੰਘ ਖਾਲਸਾ ਮੈਬਰ ਐਸ ਜੀ ਪੀ ਸੀ ਜਿਲਾ ਫਤਿਹਗੜ੍ਹ ਸ਼ਾਮਲ ਹੋਏ । ਜਿਸ ਵਿਚ ਪੰਜਾਬ ਭਰ ਭਰ ਤੋਂ ਰਾਜਪੂਤ ਭਾਈਚਾਰੇ ਦੇ ਪੰਚ ਸਰਪੰਚ ਵੱਖ ਵੱਖ ਜਥੇਬੰਦੀਆਂ ਦੇ ਆਗੂ ਅਤੇ ਬੁੱਧੀਜੀਵੀ ਆਗੂ ਸ਼ਾਮਲ ਹੋਏ । ਜਿਸ ਵਿਚ ਪ੍ਰਧਾਨ ਤੌ ਇਲਾਵਾ ਜਥੇਦਾਰ ਫਤਿਹ ਸਿੰਘ ਪਰਹਾਰ, ਊਕਾਰ ਸਿੰਘ ਮਿਨਹਾਸ, ਸੂਖਜੀਤ ਸਿੰਘ ਪੱਪੀ ਪਰਮਾਰ ,ਰਵਿੰਦਰ ਸਿੰਘ ਪਰਮਾਰ, ਵਰਿੰਦਰ ਸਿੰਘ ਪਰਹਾਰ, ਡਾ ਜਸਵੀਰ ਸਿੰਘ ਪਰਮਾਰ ,ਲੰਬੜਦਾਰ ਨਰਿੰਦਰ ਸਿੰਘ ਮਿਨਹਾਸ, ਠਾਕੁਰ ਗੂਰਬਖਸ਼ ਰਾਏ, ਸਰਬਜੀਤ ਕੌਰ ਭੱਟੀ , ਪ੍ਰੋ ਪ੍ਰੇਮ ਸਿੰਘ ਕਰਨਾਣਾ, ਬਲਦੇਵ ਸਿੰਘ ਮਿਨਹਾਸ ਲੱਧੇਵਾਲੀ , ਮੰਨਾ ਸਿੰਘ ਲੱਧੇਵਾਲੀ , ਸਤਵੀਰ ਸਿੰਘ ਬਿੰਜੋ , ਗੁਰਦਿਆਲ ਸਿੰਘ ਜਲਵੇੜਾ , ਜਸਵੀਰ ਸਿੰਘ ਭਾਮ , ਗੂਰਤੇਗ ਸਿੰਘ ਭੂੰਗਰਨੀ, ਜਸਵੀਰ ਸਿੰਘ ਮਿਨਹਾਸ ਡਮੂੰਡਾ , ਸੁਖਵਿੰਦਰ ਸਿੰਘ ਡਰੌਲੀ ਅਤੇ ਮਨੋਹਰ ਸਿੰਘ ਬੱਬੀ ਪ੍ਰਧਾਨ ਗੂਰਦੂਆਰਾ ਸ਼ਹੀਦ ਬਾਬਾ ਮਤੀ ਜੀ ਗੁਰਦੀਪ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਆਦਮਪੁਰ ਸ਼ਾਮਲ ਹੋਏ ।
ਇਕੱਠ ਨੂੰ ਸੰਬੋਧਨ ਕਰਦਿਆਂ ਸਾਰੇ ਹੀ ਬੁਲਾਰਿਆਂ ਨੇ ਸਖਤ ਸ਼ਬਦਾਂ ਵਿੱਚ ਪਿਛਲੀ ਅਕਾਲੀ ਭਾਜਪਾ ਸਰਕਾਰ ਵੱਲੋਂ ਸਿੱਖ ਰਾਜਪੂਤ ਭਾਈਚਾਰੇ ਨਾਲ ਕੀਤੀ ਵਧੀਕੀ ਦਾ ਵਿਰੋਧ ਕੀਤਾ ਅਤੇ ਮੰਗ ਕੀਤੀ ਕਿ ਅਗਰ ਕਾਂਗਰਸ ਨੇ ਰਾਜਪੂਤ ਭਾਈਚਾਰੇ ਦੀ ਮੰਗ ਨੂੰ ਅਣਗੌਲਿਆਂ ਕੀਤਾ ਜਿਸ ਦੇ ਸਬੰਧ ਵਿਚ ਐਮ ਐਲ ਏ ਅਤੇ ਸਪੀਕਰ ਪੰਜਾਬ ਵਿਧਾਨ ਸਭਾ ਨੂੰ ਵੀ ਮੰਗ ਪੱਤਰ ਦੇ ਚੁੱਕੇ ਹਾਂ ਦਾ ਹੋਣ ਵਾਲੀਆਂ ਚੋਣਾਂ ਵਿਚ ਰਾਜਪੂਤ ਭਾਈਚਾਰੇ ਦੇ ਰੋਸ ਦਾ ਸਾਹਮਣਾ ਕਰਨਾ ਪਵੇਗਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਬਲਵੀਰ ਸਿੰਘ ਫੁਗਲਾਣਾ ਅਤੇ ਰਵਿੰਦਰ ਸਿੰਘ ਖਾਲਸਾ ਮੈਬਰ ਐਸ ਜੀ ਪੀ ਸੀ ਨੇ ਕਿਹਾ ਕਿ ਜਲਦੀ ਹੀ ਰਾਜਪੂਤ ਭਾਈਚਾਰੇ ਵਲੋਂ ਰਾਜਪਾਲ ਪੰਜਾਬ , ਮੁੱਖ ਮੰਤਰੀ ਪੰਜਾਬ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨਾਲ ਮਿਲਕੇ ਆਪਣਾ ਪੱਖ ਰੱਖਿਆ ਜਾਵੇਗਾ।
ਪੰਜਾਬ ਤੋਂ ਬਾਹਰ ਬੈਠੇ ਰਾਜਪੂਤ ਭਾਈਚਾਰੇ ਦੀਆਂ ਸਤਿਕਾਰਯੋਗ ਸਖਸ਼ੀਅਤਾਂ ਜਿਹਨਾ ਵਿੱਚ ਜੇ ਜੇ ਸਿੰਘ ਮਿਨਹਾਸ , ਲਖਵੀਰ ਸਿੰਘ ਕੌਟਾ ਦਲਵਿੰਦਰ ਸਿੰਘ ਯੂ ਕੇ, ਗੂਰਮੇਲ ਸਿੰਘ ਭੱਟੀ, ਬਲਵੀਰ ਸਿੰਘ ਯੂ ਕੇ , ਸਤਿੰਦਰ ਸਿੰਘ ਸਰੌਆ ਇਟਲੀ ਅਤੇ ਜਗਦੇਵ ਸਿੰਘ ਮਿਨਹਾਸ ਮੈਬਰ ਹਜੂਰ ਸਾਹਿਬ ਨਦੇੜ ਵਲੋਂ ਅਤੇ ਰਾਜਪੂਤ ਭਾਈਚਾਰੇ ਵਲੋਂ ਬਲਵੀਰ ਸਿੰਘ ਫਗਲਾਣਾ ਦੀ ਪ੍ਰਧਾਨਗੀ ਵਿਚ ਵਿਸ਼ਵਾਸ ਜਤਾਇਆ ਅਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦਾ ਅਤੇ ਅਗਲਾ ਪ੍ਰੋਗਰਾਮ ਉਲੀਕਣ ਲਈ ਪ੍ਰਧਾਨ ਨੂੰ ਜ਼ਿੰਮੇਵਾਰੀ ਸੌਪੀ ਗਈ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly