ਸਿਵਲ ਹਸਪਤਾਲ ਬਚਾਓ ਸੰਘਰਸ਼ ਕਮੇਟੀ ਦੀ ਅੱਪਰਾ ਜਗਤਪੁਰ ਵਿੱਚ ਮੀਟਿੰਗ 

ਜਲੰਧਰ, ਫਿਲੌਰ, ਅੱਪਰਾ (ਜੱਸੀ)-ਸਿਵਲ ਹਸਪਤਾਲ ਬਚਾਉ ਸ਼ੰਘਰਸ਼ ਕਮੇਟੀ ਦੀ ਅੱਜ ਦੀ ਮੀਟਿੰਗ ਪਿੰਡ ਜਗਤਪੁਰ ਵਿੱਖੇ ਹੋਈ ਜਿਸ ਦੀ ਅਗਵਾਈ ਸਰਬਜੀਤ ਕੌਰ ਖਾਲਸਾ , ਅਮਰਜੀਤ ਸਿੰਘ , ਸਰਬਜੀਤ ਕੁਮਾਰ ,ਮਨਜੀਤ ਕੁਮਾਰ  ਹੋਰਾਂ ਨੇ ਕੀਤੀ । ਮੀਟਿੰਗ ਵਿੱਚ ਸਿਵਲ ਹਸਪਤਾਲ ਬਚਾਉ ਸੰਘਰਸ਼ ਕਮੇਟੀ ਦੇ ਆਗੂ ਜਰਨੈਲ ਫਿਲੌਰ , ਦੀਪਕ ਰਸੂਲਪੁਰੀ , ਵਿਸ਼ਾਲ ਖਹਿਰਾ , ਜਸਵੰਤ ਬੋਧ, ਪਰਸ਼ੋਤਮ ਫਿਲੌਰ , ਮਾ ਹੰਸ ਰਾਜ ਨੇ ਸ਼ਿਰਕਤ ਕੀਤੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਿਵਲ ਹਸਪਤਾਲ ਬਚਾਉ ਸੰਘਰਸ਼ ਕਮੇਟੀ ਦੇ ਆਗੂਆਂ ਨੇ ਸਿਵਲ ਹਸਪਤਾਲ ਫਿਲੌਰ ਦੀ ਘਾਟਾਂ ਕਮਜੋਰੀਆਂ ਬਾਰੇ ਵਿਚਾਰਾਂ ਕੀਤੀਆਂ ਅਤੇ ਆਉਣ ਵਾਲੀ 11 ਅਗਸਤ ਨੂੰ ਮੰਗ ਪੱਤਰ ਦੇਣ ਲਈ ਵੱਧ ਤੋ ਵੱਧ ਲੋਕਾ ਨੂੰ ਇਸ ਅੰਦੋਲਨ ਵਿੱਚ ਆਉਣ ਲਈ ਸੱਦਾ ਦਿਤਾ ਅਤੇ ਉਹਨਾ ਕਿਹਾ ਕਿ ਇਹ ਲੜਾਈ ਇਕ ਲਹਿਰ ਦਾ ਰੂਪ ਧਾਰਨ ਕਰ ਰਹੀ ਹੈ ਆਉਣ ਵਾਲੇ ਦਿਨਾ ਵਿੱਚ ਇਸ ਦੇ ਨਤੀਜੇ ਤੁਹਾਨੂੰ ਲਾਜਮੀ ਮਿਲਣਗੇ ।
ਉਪਰੰਤ 9 ਮੈਬਰੀ ਕਮੇਟੀ ਦੀ ਚੋਣ ਕੀਤੀ ਗਈ ਜੋ ਇਸ ਅੰਦੋਲਨ ਦੀ ਜਗਤਪੁਰ ਇਕਾਈ ਦੀ ਅਗਵਾਈ ਕਰੇਗੀ ਚੁੱਣੀ ਗਈ ਕਮੇਟੀ ਵਿੱਚ  ਭੈਣ ਸਰਬਜੀਤ ਕੌਰ ਖਾਲਸਾ , ਅਮਰਜੀਤ ਸਿੰਘ , ਸਰਬਜੀਤ ਕੁਮਾਰ ,ਮਨਜੀਤ ਕੁਮਾਰ ,ਰਾਮਪਾਲ , ਜੋਗਿੰਦਰ ਪਾਲ ਜੀ ,ਮੱਘਰ ਲਾਲ ਜੀ , ਗੁਰਦੀਪ ਜੀ   ਚੁੱਣੇ ਗਏ । ਆਖੀਰ ਵਿੱਚ ਪਿੰਡ ਵਾਸੀਆਂ ਨੇ ਭਰੋਸਾ ਦਵਾਇਆ ਕਿ 11 ਅਗਸਤ ਨੂੰ ਜਗਤਪੁਰ ਦੇ ਨਿਵਾਸੀ ਵੱਡੀ ਗਿਣਤੀ ਵਿੱਚ ਅੰਦੋਲਨ ਵਿੱਚ ਸ਼ਾਮਿਲ ਹੋਣਗੇ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਣੀਪੁਰ ’ਚ ਔਰਤਾਂ ਨਾਲ ਹੋਏ ਘਿਨਾਉਣੇ ਅਪਰਾਧ ਨੇ ਭਾਰਤ ਦਾ ਸਿਰ ਪੂਰੀ ਦੁਨੀਆਂ ‘ਚ ਨੀਂਵਾ ਕੀਤਾ-ਚੇਅਰਮੈਨ ਬਲਿਹਾਰ ਸਿੰਘ ਸੰਧੀ
Next articleਮਿੰਨੀ ਕਹਾਣੀ/ ਮਾਂ ਦੀ ਬੇਟੀ