ਸਿਵਲ ਹਸਪਤਾਲ ਬਚਾਓ ਸੰਘਰਸ਼ ਕਮੇਟੀ ਦੀ 50 ਦਿਨ 50 ਪਿੰਡ 50 ਮੀਟਿੰਗਾਂ ਪ੍ਰੋਗਰਾਮ ਤਹਿਤ ਦਾਰਾਪੁਰ ਵਿੱਚ ਮੀਟਿੰਗ 

ਫਿਲੌਰ, ਅੱਪਰਾ (ਜੱਸੀ)-ਅੱਜ ਸਿਵਲ ਹਸਪਤਾਲ ਬਚਾਉ ਸੰਘਰਸ਼ ਕਮੇਟੀ ਦੀ  50 ਦਿਨ 50 ਪਿੰਡ 50 ਮੀਟਿੰਗਾਂ ਪ੍ਰੋਗਰਾਮ ਤਹਿਤ ਬਹੁਤ ਭਰਵੀ ਮੀਟਿੰਗ ਪਿੰਡ ਦਾਰਾਪੁਰ ਵਿਖੇ ਹੋਈ  । ਜਿਸ ਦੀ ਅਗਵਾਈ ਨੌਜਵਾਨ ਆਗੂ ਤਰਜਿੰਦਰ ਕੁਮਾਰ , ਮਨਜੀਤ ਕੁਮਾਰ ਨੇ ਕੀਤੀ । ਮੀਟਿੰਗ ਵਿੱਚ ਸੰਘਰਸ਼ ਕਮੇਟੀ ਦੇ ਆਗੂ ਜਰਨੈਲ ਫਿਲੌਰ   , ਪਰਸ਼ੋਤਮ ਫਿਲੌਰ , ਜਸਵੰਤ ਬੋਧ  , ਸਰਬਜੀਤ ਭੱਟੀਆਂ ,ਮਾ ਹੰਸ ਰਾਜ,ਗੁਰਦੀਪ ਗੋਗੀ ਸ਼ਾਮਿਲ ਹੋਏ । ਆਗੂਆ ਨੇ  ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡਾ ਦੇਸ਼ ਗੁਰੂਆਂ ਪੀਰਾ ਰਹਿਬਰਾਂ ਦੀ ਧਰਤੀ ਹੈ । ਸਭ ਨੇ ਆਪਣੇ ਤਰੀਕੇ ਨਾਲ ਸਮਾਜ ਵਿੱਚ ਧਰਤੀ ਦੇ ਵਾਸ਼ਿੰਦਿਆਂ ਦਾ ਜੀਵਨ ਪੱਧਰ ਉਪਰ ਚੁਕਣ ਲਈ ਸ਼ੰਘਰਸ਼ ਕੀਤਾ । ਸਾਡੇ ਗਰੀਬ ਲੋਕਾਂ ਇਹਨਾ ਸਿਹਤ ਸਹੂਲਤਾਂ ਨੂੰ ਸਭ ਤੋ ਵੱਧ ਲੋੜ ਹੈ । ਉਹਨਾ ਕਿਹਾ ਕਿ ਅਜਾਦੀ ਦੇ 76 ਸਾਲਾ ਬਾਅਦ ਵੀ ਅੱਜ ਸਿਹਤ ਸਹੂਲਤਾਂ ਦੇਣ ਤੋ ਸਰਕਾਰ ਫੇਲ ਰਹੀ ਹੈ । ਉਹਨਾ ਕਿਹਾ ਸਾਨੂੰ ਸਾਡੇ ਮਹਾਨ ਵਿਰਸੇ ਤੋ ਸੇਧ ਲੈ ਕੇ ਇਸ ਸੰਘਰਸ਼ ਨੂੰ ਜਿੱਤ ਤੱਕ ਲੈ ਕੇ ਜਾਵਾਂਗੇ । ਉਹਨਾ ਨੇ ਲੜਾਈ ਵਿੱਚ ਵੱਧ ਤੋ ਵੱਧ ਯੋਗਦਾਨ ਦੇਣ ਲਈ ਪਿੰਡ ਵਾਸੀਆਂ ਨੂੰ ਬੇਨਤੀਆਂ ਵੀ ਕੀਤੀਆਂ ।ਉਪਰੰਤ   ਕਮੇਟੀ ਦਾ ਗਠਨ ਕੀਤਾ ਗਿਆ ।ਜਿਸ ਵਿੱਚ 23 ਮੈਂਬਰ  ਚੁੱਣੇ ਗਏ ਜਿਹਨਾ ਵਿੱਚ ਰਮਨ ਕੁਮਾਰ , ਤਰਜਿੰਦਰ , ਜਰਨੈਲ ਰਾਮ,ਮਨਜੀਤ ਰਾਮ , ਦੀਪਕ ਕੁਮਾਰ ,ਮਦਨ ਲਾਲ ,ਬਲਜੀਤ ਰਾਮ ,ਪਰਮਜੀਤ ,ਕ੍ਰਿਸ਼ਨ ਗੋਪਾਲ,ਦੇਸ ਰਾਜ ,ਬਿਮਲਾ ਦੇਵੀ ,ਬਲਜੀਤ ਕੌਰ ,ਲਸ਼ਮੀ ਦੇਵੀ ,ਕੁਲਵਿੰਦਰ ਕੌਰ,ਜਗੀਰ ਕੌਰ ,ਬਲਜਿੰਦਰ ਕੌਰ ,ਸਤਵੰਤ ਕੌਰ ,ਜਨਕੀ ਦੇਵੀ ,ਮਨਜੀਤ ਕੌਰ ,ਸੁਰਜੀਤ ਕੌਰ,ਬਖਸ਼ੋ ,ਬਲਵਿੰਦਰ ਕੌਰ ,ਗੁਰਮੀਤ ਕੌਰ,ਮੇਜਰ ਕੌਰ ,ਬਬਲੀ ਚੁੱਣੇ ਗਏ ।ਆਖੀਰ ਵਿੱਚ ਬਲਜੀਤ ਰਾਮ ਨੇ ਸਾਰਿਆ ਦਾ ਧੰਨਵਾਦ ਕੀਤਾ ਅਤੇ  ਪਿੰਡ ਵਾਲਿਆਂ ਨੇ ਇਸ ਅੰਦੋਲਨ ਵਿੱਚ ਸਾਥ ਦੇਣ ਦਾ ਭਰੋਸਾ ਦਵਾਇਆ ਉਹਨਾ ਕਿਹਾ ਕਿ 2 ਅਕਤੂਬਰ ਦੀ ਤਹਿਸੀਲ ਪੱਧਰੀ ਰੈਲੀ ਵਿੱਚ ਦਾਰਾਪੁਰ  ਵਾਸੀ  ਇਕ ਵੱਡੀ ਗੱਡੀ ਲੈ ਕੇ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣਗੇ । ਔਰਤਾਂ ਨੇ ਵਿਸ਼ੇਸ਼ ਤੌਰ ਤੇ ਇਸ ਅੰਦੋਲਨ ਵਿੱਚ ਵੱਡੇ ਪੱਧਰ ਤੇ ਸ਼ਮੂਲੀਅਤ ਕਰਨ ਦਾ ਭਰੋਸਾ ਦਵਾਇਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੰਤ ਮਹਿੰਦਰਪਾਲ ਜੀ ਪੰਡਵਾ ਨੇ ਅੰਬੇਡਕਰ ਸਕੂਲ ਆਫ ਥੌਟ ਡੱਲੇਵਾਲ ਨੂੰ 51 ਹਜ਼ਾਰ ਰੁਪਏ ਦੀ ਸਹਿਯੋਗ ਰਾਸ਼ੀ ਦਿੱਤੀ 
Next articleਲੇਖ ਅਧਿਆਪਕ ਦਿਵਸ