ਜ਼ਖ਼ਮਾਂ ਲਈ‌ ਦਵਾ ਵੀ ਰੱਖ

ਸਤਨਾਮ ਕੌਰ ਤੁਗਲਵਾਲਾ
(ਸਮਾਜ ਵੀਕਲੀ)
ਤੀਰਾਂ ਭਰਿਆ ਤਰਕਸ਼ ਰੱਖਦਾਂ,
ਜ਼ਖ਼ਮਾਂ ਲਈ‌ ਦਵਾ ਵੀ ਰੱਖ।
ਝੂਠੇ ਲਾਰੇ, ਝੂਠੀਆਂ ਕਸਮਾਂ,
ਥੋੜ੍ਹੀ ਜਿਹੀ ਵਫ਼ਾ ਵੀ ਰੱਖ।
ਮਲਹਮ ਤਾਂ ਤੇਰੀ ਕਾਟ ਨੀ ਕਰਦੀ,
ਹੱਥਾਂ ਵਿੱਚ ਸਿ਼ਫ਼ਾ ਵੀ ਰੱਖ।
ਦਰ-ਦਰ ਤੇ ਕਿਉ ਸਿਜਦਾ ਕਰਦਾ,
ਥੋੜ੍ਹਾ ਸ਼ੱਕ-ਸੁਬਾਅ ਵੀ ਰੱਖ।
ਸਸਤੇ ਭਾਅ ਕਿਉ ਵਿਕ ਜਾਨਾ‌ ਏ,
ਥੋੜਾ ਜਿਹਾ ਨਫ਼ਾ ਵੀ ਰੱਖ।
ਰੁਤਬਾ, ਸ਼ੁਹਰਤ ਵਾਂਗ ਪ੍ਰਾਹੁਣੇ,
ਹਲੀਮੀ ਜ਼ਰਾ ਸੁਭਾਅ ਚ ਰੱਖ।
ਹਾਜ਼ੀ ਬਣਿਆ ਈ ਖੈਰ ਨੀ ਪੈਣੀ,
ਸਿਜਦੇ ਵਿੱਚ ਦੁਆ ਵੀ ਰੱਖ।
ਸਤਨਾਮ ਕੌਰ ਤੁਗਲਵਾਲਾ
Previous articleਬੁੱਧ ਚਿੰਤਨ
Next articleਮਾਂ ਬੋਲੀ ਪੰਜਾਬੀ ਦਾ ਲੇਖਕ ਕਿਵੇਂ ਬਣਿਆ ? “ਰਾਹੁਲ ਲੋਹੀਆਂ”