HOME *ਮੈਡੀਕਲ ਪ੍ਰੈਕਟੀਸ਼ਨਰਜ਼ ਬਲਾਕ ਰਾਹੋਂ ਵਲੋਂ ਦਿਵਾਲੀ ਦੇ ਮੌਕੇ ਬੂਟੇ ਲਗਾਉਂਣ ਦਾ ਪ੍ਰਣ...

*ਮੈਡੀਕਲ ਪ੍ਰੈਕਟੀਸ਼ਨਰਜ਼ ਬਲਾਕ ਰਾਹੋਂ ਵਲੋਂ ਦਿਵਾਲੀ ਦੇ ਮੌਕੇ ਬੂਟੇ ਲਗਾਉਂਣ ਦਾ ਪ੍ਰਣ ਲਿਆ ਗਿਆ*

ਨਵਾਂਸ਼ਹਿਰ/ਰਾਹੋਂ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜ਼ਾਬ ਬਲਾਕ ਰਾਹੋਂ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਡਾ. ਕੁਲਵਿੰਦਰ ਸਿੰਘ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਮਹੀਨਾ ਭਰ ਦੀਆਂ ਗਤੀਵਿਧੀਆਂ ਵਿਚਾਰੀਆਂ ਗਈਆਂ, ਸਭ ਤੋ ਪਹਿਲਾਂ ਸੜਕ ਹਾਦਸੇ ਦਾ ਸ਼ਿਕਾਰ ਹੋਏ ਪੰਜ਼ਾਬੀ ਗਾਇਕ ਰਾਜਵੀਰ ਜਵੰਦਾ ਅਤੇ ਦਿਲ ਡਾ ਦੌਰਾ ਪੈਣ ਕਾਰਣ ਪਹਿਲਵਾਨ ਵਰਿੰਦਰ ਘੁੰਮਣ ਦੀ ਬੇਵਕ਼ਤ ਹੋਈ ਮੌਤ ਤੇ ਦੁੱਖ ਦਾ ਪ੍ਰਗਟਾਵਾ ਕਰਦੇ 2 ਮਿੰਟ ਦਾ ਮੌਨ ਰੱਖਿਆ ਗਿਆ,28 ਸਤੰਬਰ ਨੂੰ ਐਸੋਸੀਏਸ਼ਨ ਦੇ ਨਾਲ਼ ਬਲਾਕ ਵਲੋਂ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮਦਿਨ ਤੇ ਖਟਕੜ ਕਲਾਂ ਪਹੁੰਚਣ ਵਾਲ਼ੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ, 29 ਸਤੰਬਰ ਨੂੰ ਲੀਵਾਸਾ ਹਸਪਤਾਲ ਨਵਾਂਸ਼ਹਿਰ ਵਿਖ਼ੇ ਮਨਾਏ ਗਏ ਹਾਰਟ ਡੇ ਦੇ ਪ੍ਰੋਗਰਾਮ ਵਿੱਚ ਬਲਾਕ ਰਾਹੋਂ ਨੇ ਸ਼ਿਰਕਤ ਕੀਤੀ,ਹਾਰਟ ਦੇ ਸਪੈਸ਼ਲਿਸਟ ਡਾਕਟਰ ਅਤਿਲ ਚੋਪੜਾ ਵਲੋਂ ਦਿੱਤੀ ਜਾਣਕਾਰੀ ਨਾਲ਼ ਸਾਥੀਆਂ ਦੇ ਗਿਆਨ ਵਿੱਚ ਹੋਰ ਵੀ ਵਾਧਾ ਹੋਇਆ,2 ਅਕਤੂਬਰ ਨੂੰ ਗਾਂਧੀ ਜਯੰਤੀ ਅਤੇ ਦੁਸਹਿਰੇ ਵਾਲ਼ੇ ਦਿਨ ਬਲਾਕ ਵਲੋਂ ਰਾਹੋਂ ਵਿਖ਼ੇ ਬੂਟੇ ਲਗਾਏ ਗਏ, 3 ਅਕਤੂਬਰ ਨੂੰ ਅਜਨਾਲਾ ਵਿੱਚ ਐਸੋਸੀਏਸ਼ਨ ਵਲੋਂ ਹੜ ਪੀੜਤਾਂ ਲਈ ਸਾਂਝਾ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ  ਮੱਧ ਪ੍ਰਦੇਸ਼ ਵਿੱਚ ਜ਼ਹਿਰੀਲੀ ਦਵਾਈ ਪੀਣ ਨਾਲ਼ ਬੱਚਿਆਂ ਦੀ ਮੌਤ ਦੇ ਬਾਅਦ ਖਾਂਸੀ ਦੀ ਪੀਣ ਵਾਲੀ ਦਵਾ ਕੋਲਡ੍ਰੀਫ ਨੂੰ ਹੈਲਥ ਡਿਪਾਰਟਮੈਂਟ ਵਲੋਂ ਪੂਰੀ ਤਰਾਂ ਬੈਨ ਕਰ ਦਿੱਤਾ ਗਿਆ,ਅਜਿਹੀਆਂ ਦਵਾਈਆਂ ਬਣਾਉਣ ਵਾਲੀਆਂ ਕੰਪਣੀਆਂ ਦਾ ਬਲਾਕ ਵਲੋਂ ਡਟਕੇ ਵਿਰੋਧ ਕੀਤਾ ਗਿਆ, 14 ਅਕਤੂਬਰ ਨੂੰ ਬਲਾਕ ਮੋਗਾ ਸਿਟੀ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜ਼ਾਬ ਦੇ ਅਪਣੇ ਭਵਨ ਦਾ ਉਦਘਾਟਨ ਸੂਬਾ ਪ੍ਰਧਾਨ ਡਾਕਟਰ ਧੰਨਾ ਮੱਲ ਗੋਇਲ, ਸੂਬਾ ਕਮੇਟੀ ਅਤੇ ਬਲਾਕ ਕਮੇਟੀ ਮੋਗਾ ਵਲੋਂ ਕੀਤਾ ਗਿਆ, ਮੌਸਮ ਵਿੱਚ ਹੋਈ ਤਬਦੀਲੀ ਕਾਰਣ ਡੇਂਗੂ ਦਾ ਪ੍ਰਕੋਪ ਵੱਧਣ ਕਰਕੇ ਬਲਾਕ ਪ੍ਰਧਾਨ ਡਾ.ਕੁਲਵਿੰਦਰ ਵਲੋਂ ਸਭ ਨੂੰ ਬਚਾ ਰੱਖਣ ਲਈ ਕਿਹਾ ਗਿਆ,ਅਤੇ ਮੱਛਰਾਂ ਦੀ ਰੋਕਥਾਮ ਲਈ ਜਰੂਰੀ ਦਵਾਈਆਂ ਸਪ੍ਰੇਹਾਂ ਅਤੇ ਸਫਾਈ ਦਾ ਖਾਸ ਧਿਆਨ ਰੱਖਣ ਲਈ ਜਾਣਕਾਰੀ ਦਿੱਤੀ ਗਈ, ਬਲਾਕ ਪ੍ਰਧਾਨ ਨੇ ਸਭ ਨੂੰ ਦਿਵਾਲੀ ਦੀਆਂ ਮੁਬਾਰਕਾਂ ਦਿੰਦੇ ਕਿਹਾ,ਦਿਵਾਲੀ ਦੇ ਮੌਕੇ ਪਟਾਕਿਆਂ ਕਾਰਣ ਬਹੁਤ ਜ਼ਿਆਦਾ ਪ੍ਰਦੂਸ਼ਣ ਹੋਵੇਗਾ,ਇਸ ਲਈ ਆਪਣੀਂ ਮਿੱਟੀ ਪਾਣੀ ਅਤੇ ਹਵਾ ਨੂੰ ਬਚਾਉਣ ਲਈ ਅਸੀਂ ਇੱਕ ਪ੍ਰਿਅਤਨ ਕਰਾਂਗੇ ਕਿ ਹਰ ਵਿਆਕਤੀ ਦਿਵਾਲੀ ਵਾਲ਼ੇ ਦਿਨ ਇੱਕ ਬੂਟਾ ਜਰੂਰ ਲਗਾਵੇ,ਜਿਸ ਨਾਲ਼ ਵਾਤਾਵਰਨ ਦੀ ਸੰਭਾਲ ਹੋ ਸਕੇ ਅਤੇ ਆਉਣ ਵਾਲੀਆਂ ਨਸਲਾਂ ਨੂੰ ਖੁਸ਼ਹਾਲ ਤੰਦਰੁਸਤ ਹਰਿਆ ਭਰਿਆ ਮਾਹੌਲ ਮਿਲ਼ ਸਕੇ, ਇਸ ਮੌਕੇ ਡਾ.ਟੇਕ ਚੰਦ ਸੈਣੀ,ਡਾ.ਬਿਮਲ ਕੁਮਾਰ,ਡਾ.ਕੁਲਵਿੰਦਰ ਸਿੰਘ,ਡਾ.ਸੁਰਿੰਦਰ ਸਿੰਘ,ਡਾ.ਤਰਸੇਮ,ਡਾ.ਲਖਵਿੰਦਰ ਸਿੰਘ,ਡਾ.ਪਰਮਿੰਦਰ ਸਿੰਘ,ਡਾ.ਰਮਨਦੀਪ ਸਿੰਘ,ਡਾ.ਜਗਤਾਰ ਰਾਮ,ਡਾ.ਗੁਰਦੇਵ ਫਾਂਬੜਾਂ,ਡਾ.ਸੰਜੇ ਕੁਮਾਰ,ਡਾ.ਰਣਜੀਤ ਸਿੰਘ,ਡਾ.ਜਤਿੰਦਰਪਾਲ,ਡਾ.ਰਜਵਿੰਦਰ ਕੁਮਾਰੀ,ਡਾ.ਜਸਵੀਰ ਕੌਰ,ਡਾ.ਰਮਨਦੀਪ ਕੁਮਾਰ ਆਦਿ ਹਾਜ਼ਿਰ ਸਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਵਿਖੇ ਗ੍ਰੈਜੂਏਸ਼ਨ ਸੈਰਾਮਨੀ ਸਮਾਰੋਹ
Next articleਮੀਨਾ: ਪਿਆਰ ਤੇ ਮਾਫ਼ੀ ਦੀ ਕਹਾਣੀ