ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਸਮਾਲਸਰ ਨੇ ਲਿਆ ਨਸ਼ਿਆ ਖਿਲਾਫ਼ ਡਟਣ ਦਾ ਫੈਸਲਾ 

ਮੋਗਾ/ ਭਲੂਰ  (ਬੇਅੰਤ ਗਿੱਲ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਸਰਕਲ ਸਮਾਲਸਰ ਦੀ ਮਹੀਨਾ ਵਾਰ ਮੀਟਿੰਗ ਵਿਸ਼ਵਕਰਮਾ ਧਰਮਸ਼ਾਲਾ ਸਮਾਲਸਰ ਵਿੱਚ ਹੋਈ। ਇਸ ਮੀਟਿੰਗ ਦੀ ਪ੍ਰਧਾਨਗੀ ਡਾਕਟਰ ਗੁਰਚਰਨ ਸਿੰਘ ਸਾਹੋਕੇ ਵੱਲੋਂ ਕੀਤੀ ਗਈ। ਮੀਟਿੰਗ ਦੌਰਾਨ ਸਭ ਤੋ ਪਹਿਲਾਂ ਸ਼ਹੀਦ ਕਿਸ਼ਨ ਪ੍ਰੀਤਮ ਸਿੰਘ ਨੂੰ 2 ਮਿੰਟ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਮੀਟਿੰਗ ਵਿੱਚ ਹਾਜ਼ਰ ਡਾਕਟਰਾਂ ਨੇ ਕਿਹਾ ਕਿ ਉਹ ਨਸ਼ੇ ਦੇ ਖ਼ਾਤਮੇ ਲਈ ਸਰਕਾਰ ਅਤੇ ਲੋਕਾਂ ਦੇ ਨਾਲ ਡਟ ਕੇ ਖੜ੍ਹੇ ਹਨ ‌। ਪ੍ਰਧਾਨ ਗੁਰਚਰਨ ਸਿੰਘ ਸਾਹੋਕੇ ਨੇ ਕਿਹਾ ਕਿ ਨਸ਼ਿਆਂ ਦੇ ਖਾਤਮੇ ਲਈ ਉਹ ਹਰ ਸੰਭਵ ਯਤਨ ਕਰਦੇ ਰਹਿਣਗੇ ਅਤੇ ਸਰਕਾਰ ਨੇ ਜੋ ਨਸ਼ੇ ਨੂੰ ਖਤਮ ਕਰਨ ਲਈ ਲਹਿਰ ਚਲਾਈ ਹੈ, ਅਸੀਂ ਉਸਦੇ ਵੀ ਮੋਢੇ ਨਾਲ ਮੋਢਾ ਲਾਕੇ ਸਾਥ ਦੇਣ ਦਾ ਪ੍ਰਣ ਕੀਤਾ ਹੈ। ਉਨ੍ਹਾਂ ਕਿਹਾ ਕਿ ਨਸ਼ਾ ਸਮਾਜ ਵਿਚ ਹਰੇਕ ਵਿਆਕਤੀ ਲਈ ਖਤਰਨਾਕ ਸਾਬਿਤ ਹੁੰਦਾ ਹੈ। ਇਸ ਲਈ ਹਰ ਕਿਸੇ ਨੂੰ ਨਸ਼ਿਆਂ ਦੇ ਖਿਲਾਫ਼ ਡਟ ਕੇ ਖੜ੍ਹੇ ਹੋਣ ਦੀ ਲੋੜ ਹੈ। ਸਮੂਹ ਡਾਕਟਰਾਂ ਨੇ ਅੱਜ ਇਥੇ ਨਸ਼ਿਆਂ ਖ਼ਿਲਾਫ਼ ਡਟਣ ਦਾ ਅਹਿਮ ਫੈਸਲਾ ਲੈਂਦਿਆਂ ਨਸ਼ੇ ਦੇ ਵਪਾਰੀਆਂ ਨੂੰ ਵੀ ਤਾੜਨਾ ਕੀਤੀ ਹੈ ਕਿ ਉਹ ਅਜਿਹਾ ਕਰਨ ਤੋਂ ਬਾਜ਼ ਆਉਣ। ਇਸ ਮੌਕੇ ਉਨ੍ਹਾਂ ਡਾਕਟਰ ਸਾਥੀਆਂ ਨੂੰ  ਆ ਰਹੀਆਂ ਮੁਸ਼ਕਲਾਂ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਅਤੇ ਉਨ੍ਹਾਂ ਦੇ ਹੱਲ ਲਈ ਇਕਮੁੱਠ ਹੋਣ ਦਾ ਸੁਨੇਹਾ ਦਿੱਤਾ। ਇਸ ਮੌਕੇ ਪ੍ਰਧਾਨ ਗੁਰਚਰਨ ਸਿੰਘ ਸਾਹੋਕੇ ਤੋਂ ਇਲਾਵਾ ਡਾ ਸ਼ਿੰਦਰਪਾਲ ਸਿੰਘ ਮੱਲਕੇ, ਡਾ ਗੁਰਪਿਆਰ ਸਿੰਘ ਮੱਲਕੇ, ਜ਼ਿਲ੍ਹਾ ਕਮੇਟੀ ਮੈਂਬਰ ਡਾ ਸੁਰਿੰਦਰਪਾਲ ਸਿੰਘ ਸੇਖਾ, ਡਾ ਅਵਤਾਰ ਸਿੰਘ ਸੇਖਾ, ਡਾ  ਨਿਰਮਲ ਸਿੰਘ ਸਮਾਲਸਰ, ਡਾ ਕੁਲਦੀਪ ਸਿੰਘ ਰੋਡੇ, ਡਾ ਗੁਰਪ੍ਰੀਤ ਸਿੰਘ ਮੱਲ ਕੇ,  ਡਾ ਮਨਦੀਪ ਸਿੰਘ ਠੱਠੀ ਭਾਈ ਅਤੇ ਡਾ ਹਰਪ੍ਰੀਤ ਸਿੰਘ ਭਲੂਰ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਐੱਸਮਾ ਵਰਗਾ ਸਖ਼ਤ ਕਾਨੂੰਨ ਲਾਗੂ ਕਰਨਾ ਸਰਕਾਰ ਦਾ ਫੈਸਲਾ ਗੈਰ ਜਮਹੂਰੀ ਤੇ ਮੁਲਾਜ਼ਮਾਂ ਦੇ ਸੰਵਿਧਾਨਿਕ ਹੱਕਾਂ ਤੇ ਡਾਕਾ
Next articleਪੰਜਾਬ ਸਰਕਾਰ ਵੱਲੋਂ ਐਸਮਾ (E S M A) ਲਗਾਉਣ ਦੀ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵਲੋਂ ਸਖਤ ਨਿਖੇਧੀ