ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਦੇ ਪ੍ਰੈਕਟੀਸ਼ਨਰਾ ਨੇ ਰੋਹ ਭਰਪੂਰ ਰੋਸ ਮਾਰਚ ਕੱਢਿਆ

ਨਵਾਂਸ਼ਹਿਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿਸਟ੍ਰੇਸ਼ਨ ਨੰਬਰ 295 ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਮੂਹ ਮੈਡੀਕਲ ਪ੍ਰੈਕਟੀਸ਼ਨਰਜ਼ ਵਲੋਂ ਰੋਹ ਭਰਪੂਰ ਰੋਸ ਮਾਰਚ ਕਰਕੇ ਡਿਪਟੀ ਕਮਿਸ਼ਨਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਦੇ ਮਾਧਿਅਮ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇੱਕ ਮੰਗ ਪੱਤਰ ਭੇਜਿਆ ਗਿਆ ਜਿਸ ਵਿੱਚ ਕਲਕੱਤਾ ਦੇ ਆਰ ਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਲੇਡੀ ਡਾਕਟਰ ਮੋਮਿਤਾ ਦੇਵਨਾਥ ਨਾਲ ਸਮੂਹਿਕ ਬਲਾਤਕਾਰ ਕਰਨ ਮਗਰੋਂ ਉਸ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਸੀ ਉਸ ਦੇ ਹਤਿਆਰਿਆਂ ਨੂੰ ਫਾਂਸੀ ਦੇਣ ਦੀ ਮੰਗ ਕੀਤੀ ਗਈ ਅਤੇ ਹੋਰ ਵੀ ਜੋ ਔਰਤਾਂ ਅਤੇ ਮਾਸੂਮ ਬੱਚੀਆਂ ਨਾਲ ਜਬਰ ਜ਼ਨਾਹ ਜਿਹੇ ਘਿਨੌਣੇ ਅਪਰਾਧ ਕਰਦੇ ਹਨ ਉਨ੍ਹਾਂ ਲਈ ਵੀ ਫਾਂਸੀ ਦੀ ਸਜ਼ਾ ਮੁਕੱਰਰ ਕੀਤੀ ਜਾਵੇ। ਇਸ ਮੌਕੇ ਸੰਬੋਧਨ ਕਰਦਿਆਂ ਆਲ ਇੰਡੀਆ ਮੈਡੀਕਲ ਪ੍ਰੈਕਟੀਸ਼ਨਰਜ਼ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਅਤੇ ਪੰਜਾਬ ਦੇ ਚੇਅਰਮੈਨ ਡਾਕਟਰ ਰਮੇਸ਼ ਕੁਮਾਰ ਬਾਲੀ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਡਾਕਟਰ ਬਲਕਾਰ ਕਟਾਰੀਆ, ਜ਼ਿਲ੍ਹਾ ਜਨਰਲ ਸਕੱਤਰ ਡਾਕਟਰ ਪ੍ਰੇਮ ਸਲੋਹ, ਜ਼ਿਲ੍ਹਾ ਕੈਸ਼ੀਅਰ ਡਾਕਟਰ ਕਸ਼ਮੀਰ ਸਿੰਘ ਬਛੌੜੀ, ਸੂਬਾ ਵਾਇਸ ਪ੍ਰਧਾਨ ਅਤੇ ਰਾਹੋਂ ਬਲਾਕ ਪ੍ਰਧਾਨ ਡਾਕਟਰ ਬਲਵੀਰ ਗਰਚਾ, ਜ਼ਿਲ੍ਹਾ ਆਰਗੇਨਾਈਜ਼ਿਰ ਸਕੱਤਰ ਅਤੇ ਕਾਠਗੜ੍ਹ ਬਲਾਕ ਦੇ ਪ੍ਰਧਾਨ ਡਾਕਟਰ ਰਜਿੰਦਰ ਸਿੰਘ ਲੱਕੀ ਆਦਿ ਆਗੂਆਂ ਨੇ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿਸਟ੍ਰੇਸ਼ਨ ਨੰਬਰ 295 ਹਮੇਸ਼ਾ ਜਬਰ ਜ਼ੁਲਮ ਦੇ ਖਿਲਾਫ ਲੜਾਈ ਲੜਦੀ ਰਹਿੰਦੀ ਹੈ। ਐਸੋਸੀਏਸ਼ਨ ਔਰਤਾਂ ਅਤੇ ਬੱਚੀਆਂ ਦੀ ਰਾਖੀ ਲਈ ਬਚਨਬੱਧ ਹੈ। ਉਨ੍ਹਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਭਾਰਤ ਦੇ ਵੱਖ ਵੱਖ ਰਾਜਾਂ ਵਿੱਚ ਔਰਤਾਂ ਨਾਲ ਲਗਾਤਾਰ ਹੋ ਰਹੇ ਘਿਨੌਣੇ ਅਪਰਾਧ, ਬਲਾਤਕਾਰ ਅਤੇ ਕਤਲ ਤੇ ਅਣਮਨੁੱਖੀ ਵਰਤਾਰਿਆਂ ਨੇ ਆਮ ਇਨਸਾਨ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਤੇ ਔਰਤਾਂ ਅਤੇ ਲੜਕੀਆਂ ਕਿਸੇ ਵੀ ਜਗ੍ਹਾ ਤੇ ਸੁਰੱਖਿਅਤ ਨਹੀਂ ਹਨ।ਹਰ ਆਏ ਦਿਨ ਔਰਤਾਂ ਅਤੇ ਲੜਕੀਆਂ ਨਾਲ ਗੈਂਗ ਰੇਪ, ਕਤਲ, ਤਸ਼ੱਦਦ ਅਤੇ ਜਿਨਸੀ ਸ਼ੋਸ਼ਣ ਹੋ ਰਹੇ ਹਨ। ਜਿਸ ਦੀ ਤਾਜ਼ਾ ਉਦਾਹਰਣ ਬਦਲਾਪੁਰ ਵਿੱਚ ਸਕੂਲੀ ਬੱਚੀਆਂ ਨਾਲ ਸੈਕਸ ਸ਼ੋਸ਼ਣ, ਅਜਮੇਰ ਤੇ ਮਹਾਰਾਸ਼ਟਰ ਵਿੱਚ 100 ਤੋਂ ਵੱਧ ਲੜਕੀਆਂ ਨਾਲ ਸੈਕਸ ਸ਼ੋਸ਼ਣ, ਬਲਾਤਕਾਰ ਅਤੇ ਕਲਕੱਤਾ ਦੇ ਮੈਡੀਕਲ ਕਾਲਜ ਵਿੱਚ 31 ਸਾਲਾ ਲੇਡੀ ਡਾਕਟਰ ਮੋਮਿਤਾ ਦੇਵਨਾਥ ਨਾਲ ਹੋਏ ਅਣਮਨੁੱਖੀ ਵਤੀਰੇ ਨੇ ਇਹ ਸਾਬਤ ਕਰ ਦਿੱਤਾ ਕਿ ਲੋਕਾਂ ਦੀ 24 ਘੰਟੇ ਜਾਨ ਬਚਾਉਣ ਵਾਲੇ ਡਾਕਟਰ ਵੀ ਕਿਸੇ ਜਗ੍ਹਾ ਸੁਰੱਖਿਅਤ ਨਹੀਂ ਹਨ। ਇਸ ਲਈ ਮੈਡੀਕਲ ਪ੍ਰੈਕਟੀਸ਼ਨਰਜ਼ ਵਲੋਂ ਪ੍ਰਧਾਨ ਮੰਤਰੀ, ਗ੍ਰਿਹਿ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਮ ਤੇ ਮੰਗ ਪੱਤਰ ਦਿਤੇ ਗਏ ਅਤੇ ਆਗੂਆਂ ਨੇ ਮੰਗ ਕੀਤੀ ਕਿ ਬਲਾਤਕਾਰੀਆਂ, ਜਬਰ ਜ਼ਨਾਹ ਕਰਨ, ਕਤਲ ਜਿਹੇ ਘਿਨਾਉਣਾ ਜੁਰਮ ਕਰਨ ਵਾਲੇ ਦਰਿੰਦਿਆ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਅਤੇ ਔਰਤਾਂ ਅਤੇ ਲੜਕੀਆਂ ਦੀ ਸੁਰੱਖਿਆ ਨੂੰ ਹਰ ਜਗ੍ਹਾ ਯਕੀਨੀ ਬਣਾਇਆ ਜਾਵੇ। ਇਸ ਸਮੇਂ ਵਾਇਸ ਚੇਅਰਮੈਨ ਡਾਕਟਰ ਅਨੂੰਪਿੰਦਰ ਸਿੰਘ, ਬਲਾਕ ਬੰਗਾ ਦੇ ਪ੍ਰਧਾਨ ਡਾਕਟਰ ਅਮ੍ਰਿਤ ਫਰਾਲਾ, ਬਲਾਕ ਬਹਿਰਾਮ ਦੇ ਪ੍ਰਧਾਨ ਡਾਕਟਰ ਜਤਿੰਦਰ ਸਹਿਗਲ, ਡਾਕਟਰ, ਡਾਕਟਰ ਸਤਨਾਮ ਸਿੰਘ ਬਾਜ਼ੀਦ ਪੁਰ, ਡਾਕਟਰ ਗੁਰਨਾਮ ਸਿੰਘ, ਬਲਾਕ ਬਲਾਚੌਰ ਦੇ ਪ੍ਰਧਾਨ ਡਾਕਟਰ ਮੰਗਤ ਰਾਏ, ਡਾਕਟਰ ਰਾਮਜੀ ਬੱਧਣ, ਡਾਕਟਰ ਸੁਰਿੰਦਰ ਕਟਾਰੀਆ, ਡਾਕਟਰ ਜਗੀਰ ਸਿੰਘ, ਡਾਕਟਰ ਨਿਰਮਲ ਸਿੰਘ, ਬਲਾਕ ਜਾਡਲਾ ਦੇ ਪ੍ਰਧਾਨ ਡਾਕਟਰ ਸੋਹਣ ਲਾਲ,ਜ਼ਿਲ੍ਹਾ ਆਰਗੇਨਾਈਜ਼ਿਰ ਡਾਕਟਰ ਸੁਰਿੰਦਰ ਮਹਾਲੋਂ, ਬਲਾਕ ਨਵਾਂਸ਼ਹਿਰ ਦੇ ਪ੍ਰਧਾਨ ਡਾਕਟਰ ਪਰਮਜੀਤ ਬੱਧਣ,ਪ੍ਰੈਸ ਮੀਡੀਆ ਇੰਚਾਰਜ ਡਾਕਟਰ ਮਨਜਿੰਦਰ ਬੰਗਾ, ਡਾਕਟਰ ਬਲਵਿੰਦਰ ਬੈਂਸ, ਡਾਕਟਰ ਤਰਸੇਮ ਸਲੋਹ, ਜ਼ਿਲ੍ਹਾ ਪ੍ਰੈਸ ਸਕੱਤਰ ਡਾਕਟਰ ਬਲਵੀਰ ਮਾਨ,ਬਲਾਕ ਸੜੋਆ ਦੇ ਪ੍ਰਧਾਨ ਡਾਕਟਰ ਜਸਵੀਰ ਸਿੰਘ ਗੜ੍ਹੀ, ਡਾਕਟਰ ਸੁਰਿੰਦਰ ਨੌਰਦ, ਡਾਕਟਰ ਗੁਰਚਰਨ ਰੱਤੇਵਾਲ, ਡਾਕਟਰ ਰਾਜਪਾਲ, ਡਾਕਟਰ ਸੁਰਜੀਤ ਭਰਥਲਾ, ਡਾਕਟਰ ਸਤਨਾਮ ਜੌਹਲ, ਡਾਕਟਰ ਅਸ਼ੋਕ ਕੁਮਾਰ, ਡਾਕਟਰ ਚਰਨਜੀਤ ਸੱਲ੍ਹਾਂ, ਡਾਕਟਰ ਪ੍ਰਵੀਨ ਕੁਮਾਰ, ਡਾਕਟਰ ਰਵਿੰਦਰ ਕੁਮਾਰ, ਲੇਡੀ ਵਿੰਗ ਦੇ ਮੈਂਬਰ ਡਾ ਗੀਤਾਂ ਰਾਣੀ,ਡਾ ਊਸ਼ਾ ਰਾਣੀ,ਡਾ ਸੰਦੀਪ ਕੌਰ ਡਾ ਮਨਜੀਤ ਕੌਰ ਨਵਾਂਸ਼ਹਿਰ ਅਤੇ ਵੱਖ ਵੱਖ ਬਲਾਕਾਂ ਦੇ ਪ੍ਰਧਾਨਾਂ ਦੀ ਅਗਵਾਈ ਹੇਠ ਵੱਖ ਵੱਖ ਬਲਾਕਾਂ ਦੇ ਸਮੂਹ ਮੈਂਬਰ ਵਲੋਂ ਭਰਵੀਂ ਸ਼ਮੂਲੀਅਤ ਕੀਤੀ ਗਈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਪਾਕਿਸਤਾਨੀ ਕਬੱਡੀ ਖਿਡਾਰੀ ਗੁਰਦੁਆਰਾ ਨਾਨਕਸਰ ਨਤਮਸਤਕ ਹੋਣ ਲਈ ਪੁੱਜੇ
Next articleਥਰਮਲ ਪਲਾਂਟ ਰੋਪੜ ਦੇ ਵਰਕਰ ਭਗਵੰਤ ਸਰਕਾਰ ਦੇ ਹਰੇ ਪੈਨ ਦੀ ਉਡੀਕ ਵਿੱਚ: ਗੋਲਡੀ ਪਰਖਾਲੀ