ਬਹਿਰਾਮ/ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਮੈਡੀਕਲ ਪੈ੍ਕਟੀਸ਼ਨਰਜ ਐਸੋਸੀਏਸ਼ਨ ਪੰਜਾਬ ਰਜਿ ਨੰ(295) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬਲਾਕ ਬਹਿਰਾਮ ਦੀ ਮਹੀਨਾਵਾਰ ਮੀਟਿੰਗ ਬਲਾਕ ਚੇਅਰਮੈਨ ਡਾ ਸੁਖਵਿੰਦਰ ਮੰਢਾਲੀ ਦੀ ਪ੍ਰਧਾਨਗੀ ਵਿੱਚ ਬਹਿਰਾਮ ਵਿਖੇ ਹੋਈ। ਮੀਟਿੰਗ ਵਿੱਚ ਪ੍ਰੈਕਟੀਸ਼ਨਰਾ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਵਟਾਂਦਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਮੀਟਿੰਗ ਸ਼ਹੀਦ ਊਧਮ ਸਿੰਘ ਜੀ ਦੀ ਸ਼ਹੀਦੀ ਦਿਵਸ ਨੂੰ ਸਮਰਪਿਤ ਕੀਤੀ ਗਈ। ਇਸ ਮੌਕੇ ਵਿਸ਼ੇਸ਼ ਤੌਰ ਤੇ ਜ਼ਿਲ੍ਹਾ ਪ੍ਰਧਾਨ ਡਾ ਬਲਕਾਰ ਕਟਾਰੀਆ ਨੇ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ।ਡਾ ਬਲਕਾਰ ਕਟਾਰੀਆ ਨੇ ਕਿਹਾ ਕਿ ਵੱਧ ਤੋਂ ਵੱਧ ਪੈ੍ਕਟੀਸ਼ਨਰ ਐਸੋਸੀਏਸ਼ਨ ਨਾਲ ਜੁੜਨ ਅਤੇ ਜਿਹੜੇ ਮੈਂਬਰ ਰੈਗੂਲਰ ਮੀਟਿੰਗਾ ਵਿਚ ਨਹੀਂ ਆਉਂਦੇ ਉਹ ਮੈਂਬਰ ਰੈਗੂਲਰ ਹੋ ਜਾਣ ਤਾਂ ਜ਼ੋ ਆਪਣੀਆਂ ਹੱਕੀ ਮੰਗਾਂ ਸਰਕਾਰ ਤੋਂ ਮਨਾ ਸਕੀਏ । ਇਸ ਮੌਕੇ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਸਟੇਟ ਚੇਅਰਮੈਨ ਡਾ ਰਮੇਸ਼ ਕੁਮਾਰ ਬਾਲੀ ਨੇ ਸਟੇਟ ਵਿਚ ਚੱਲ ਰਹੀਆ ਗਤੀਵਿਧੀਆਂ ਅਤੇ ਮੈਡੀਕਲ ਪੈ੍ਕਟੀਸ਼ਨਰਾ ਦੀਆਂ ਮੰਗਾਂ ਲਈ ਸਰਕਾਰ ਨਾਲ ਚੱਲ ਰਹੀ ਗੱਲਬਾਤ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਡਾ ਜਗਦੀਸ਼, ਡਾ ਸਤਨਾਮ ਜੋਹਲ,ਡਾ ਊਸ਼ਾ ਦੇਵੀ, ਡਾ ਰਜਿੰਦਰ ਸੌਂਧੀ, ਡਾ ਰੋਹਿਤ, ਡਾ ਰਵੀ,ਡਾ ਸਨੀ,ਡਾ ਚਰਨਜੀਤ,ਡਾ ਰਛਪਾਲ ਗੁਲਾਬਗੜੀਆ, ਡਾ ਹੁਸਨ ਲਾਲ, ਡਾ ਸੁਖਵਿੰਦਰ ਮੰਢਾਲੀ,ਡਾ ਸਰਬਜੀਤ ਸਿੰਘ,ਡਾ ਸੁਰਿੰਦਰ ਮੇਹਲੀ,ਡਾ ਬਲਕਾਰ ਚੰਦ,ਡਾ ਸੰਜੈ ਕਪਿਲ,ਡਾ ਅਸ਼ੋਕ ਮੁਕੰਦਪੁਰ,ਡਾ ਸੋਮ ਲਾਲ ਆਦਿ ਡਾਕਟਰ ਸ਼ਾਮਿਲ ਹੋਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly