ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਮੈਡੀਕਲ ਪੈ੍ਕਟੀਸ਼ਨਰਜ ਐਸੋਸੀਏਸ਼ਨ ਪੰਜਾਬ ਰਜਿ ਨੰਬਰ (295) ਜ਼ਿਲਾ ਸ.ਭ.ਸ ਨਗਰ ਦੇ ਬਲਾਕ ਬਹਿਰਾਮ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਡਾ ਜਤਿੰਦਰ ਸਹਿਗਲ ਦੀ ਪ੍ਰਧਾਨਗੀ ਵਿੱਚ ਬਹਿਰਾਮ ਵਿਖੇ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਮੀਟਿੰਗ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤੀ ਅਤੇ ਕਿਹਾ ਕਿ ਸਾਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਚੱਲ ਕੇ ਸਮੁੱਚੇ ਸੰਸਾਰ ਦੇ ਭਲੇ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਵੱਧ ਤੋਂ ਵੱਧ ਗੁਰਬਾਣੀ ਨਾਲ ਜੁੜਨਾ ਚਾਹੀਦਾ ਹੈ। ਇਸ ਮੌਕੇ ਵਿਸ਼ੇਸ਼ ਤੌਰ ਤੇ ਹਾਜਰ ਹੋਏ ਜ਼ਿਲ੍ਹਾ ਪ੍ਰਧਾਨ ਡਾ ਬਲਕਾਰ ਕਟਾਰੀਆਂ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮੁੱਚੇ ਸਮਾਜ ਵਿਚ ਬਰਾਬਰਤਾ ਅਤੇ ਸਮਾਜ ਸੇਵਾ ਦਾ ਸੁਨੇਹਾ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੈਡੀਕਲ ਪੈ੍ਕਟੀਸ਼ਨਰਜ ਨੂੰ ਰਜਿਸਟਰਡ ਕਰਕੇ ਗਰੀਬ ਲੋਕਾਂ ਦੀ ਸੇਵਾ ਦਾ ਮੌਕਾ ਦੇਵੇ ਤਾਂ ਜ਼ੋ ਗਰੀਬ ਜਨਤਾ ਨੂੰ ਵੀ ਸਸਤੀ ਅਤੇ ਵਧੀਆ ਸਿਹਤ ਸਹੂਲਤਾਂ ਮਿਲ ਸਕੇ। ਇਸ ਮੌਕੇ ਡਾ ਰਜਿੰਦਰ ਸੌਂਧੀ ਦੇ ਪਿਤਾ ਜੀ ਦਾ ਪਿਛਲੇ ਦਿਨੀਂ ਹੋਈ ਮੌਤ ਤੇ 2 ਮਿੰਟ ਦਾ ਮੌਨ ਰੱਖ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਡਾ ਸਰਬਜੀਤ ਸਿੰਘ,ਡਾ ਜਗਦੀਸ਼ ਬੰਗੜ,ਡਾ ਅਸ਼ੋਕ ਮੁਕੰਦਪੁਰ,ਡਾ ਰੋਹਿਤ,ਡਾ ਬਲਕਾਰ ਚੱਕ ਬਿਲਗਾ,ਡਾ ਚਰਨਜੀਤ ਭਰੋ ਮਜਾਰਾ,ਡਾ ਰਜਿੰਦਰ ਸੌਂਧੀ,ਡਾ ਵਿਜੈ ਮੇਹਲੀ,ਡਾ ਪਰਮਜੀਤ,ਡਾ ਹੁਸਨ ਲਾਲ,ਡਾ ਗੁਲਸ਼ਨ ਕੁਮਾਰ,ਡਾ ਰਛਪਾਲ ਗੁਲਾਬਗੜੀਆ,ਡਾ ਸੋਮ ਲਾਲ,ਡਾ ਸੁਖਵਿੰਦਰ ਮੰਢਾਲੀ ਆਦਿ ਡਾ ਸ਼ਾਮਿਲ ਹੋਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly