ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿਸਟ੍ਰੇਸ਼ਨ ਨੰਬਰ (295) ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਬਲਾਕ ਬਹਿਰਾਮ ਦੀ ਮਹਿਨਾਵਾਰ ਮੀਟਿੰਗ ਬਲਾਕ ਪ੍ਰਧਾਨ ਡਾਕਟਰ ਜਤਿੰਦਰ ਸਹਿਗਲ ਦੀ ਪ੍ਰਧਾਨਗੀ ਵਿੱਚ ਬਹਿਰਾਮ ਵਿਖੇ ਹੋਈ। ਮੀਟਿੰਗ ਦੇ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਮੀਟਿੰਗ ਸ਼ਹਿਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਕੀਤੀ ਗਈ ਉਨ੍ਹਾਂ ਕਿਹਾ ਕਿ ਸਾਨੂੰ ਸ਼ਹਿਦ ਭਗਤ ਸਿੰਘ ਦੇ ਸਿਧਾਂਤਾਂ ਤੇ ਚੱਲਦਿਆਂ ਸਮਾਜਿਕ ਬਰਾਬਰੀ ਅਤੇ ਸਮਾਜ ਸੇਵਾ ਵਿਚ ਵੱਧ ਤੋਂ ਵੱਧ ਹਿੱਸਾ ਲੈਣਾ ਚਾਹੀਦਾ ਹੈ।ਇਸ ਮੌਕੇ ਵਿਸ਼ੇਸ਼ ਤੌਰ ਤੇ ਹਾਜਰ ਹੋਏ ਜ਼ਿਲ੍ਹਾ ਪ੍ਰਧਾਨ ਡਾਕਟਰ ਬਲਕਾਰ ਕਟਾਰੀਆ ਨੇ ਕਿਹਾ ਕਿ ਯੂਪੀ ਦੇ ਮੁੱਖ ਮੰਤਰੀ ਸ੍ਰੀ ਯੋਗੀ ਦੇ ਉਸ ਬਿਆਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਜਿਸ ਵਿਚ ਉਨ੍ਹਾਂ ਯੂਪੀ ਦੇ ਮੈਡੀਕਲ ਪ੍ਰੈਕਟੀਸ਼ਨਰਾ ਦੇ ਕਲੀਨਿਕ ਬੰਦ ਕਰਵਾਉਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੀ ਯੂਪੀ ਵਾਂਗੂੰ ਮੈਡੀਕਲ ਪ੍ਰੈਕਟੀਸ਼ਨਰਾ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ। ਜਿਸ ਨੂੰ ਕਦੇ ਵੀ ਸਹਿਣ ਨਹੀਂ ਕੀਤਾ ਜਾਵੇਗਾ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਮੈਡੀਕਲ ਪ੍ਰੈਕਟੀਸ਼ਨਰਾ ਦੀਆਂ ਮੰਗਾਂ ਮੰਨ ਲਵੇਂ ਨਹੀਂ ਤਾਂ ਜ਼ੋਰਦਾਰ ਵਿਰੋਧ ਲਈ ਤਿਆਰ ਰਹੇ। ਇਸ ਮੌਕੇ ਡਾ ਜਗਦੀਸ਼ ਬੰਗੜ, ਡਾ ਅਸ਼ੋਕ ਮੁਕੰਦਪੁਰ,ਡਾ ਰੋਹਿਤ, ਡਾ ਰਵੀ ,ਡਾ ਪਰਮਜੀਤ, ਡਾ ਸਰਬਜੀਤ ਸਿੰਘ ਮੇਹਲੀ , ਡਾ ਸਤਨਾਮ ਜੌਹਲ,ਡਾ ਊਸ਼ਾ ਦੇਵੀ,ਡਾ ਰਜਿੰਦਰ ਸੌਂਧੀ ,ਡਾ ਹੁਸਨ ਲਾਲ,ਡਾ ਗੁਲਜ਼ਾਰ,ਡਾ ਸੰਜੈ ਕਪਿਲ,ਡਾ ਸਨੀ, ਡਾ ਰਛਪਾਲ ਗੁਲਾਬਗੜੀਆ,ਡਾ ਰਛਪਾਲ ਭੱਟੀ ,ਡਾ ਗੁਲਸ਼ਨ ਕੁਮਾਰ,ਡਾ ਚਰਨਜੀਤ,ਡਾ ਵਿੱਕੀ ਕੁਮਾਰ ਆਦਿ ਡਾ ਸ਼ਾਮਿਲ ਹੋਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly