ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਬਲਾਕ ਬਹਿਰਾਮ ਦੀ ਮਹੀਨਾਵਾਰ ਮੀਟਿੰਗ ਹੋਈ

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਮੈਡੀਕਲ ਪੈ੍ਕਟੀਸ਼ਨਰਜ ਐਸੋਸੀਏਸ਼ਨ ਪੰਜਾਬ ਰਜਿ ਨੰ(295) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬਹਿਰਾਮ ਬਲਾਕ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਡਾ ਜਤਿੰਦਰ ਸਹਿਗਲ ਦੀ ਪ੍ਰਧਾਨਗੀ ਵਿੱਚ ਬਹਿਰਾਮ ਵਿਖੇ ਹੋਈ। ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਅਤੇ ਭਾਰਤੀ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ ਬੀ ਆਰ ਅੰਬੇਡਕਰ ਸਾਹਿਬ ਦੇ ਪ੍ਰੀ ਨਿਰਵਾਣ ਦਿਵਸ ਨੂੰ ਸਮਰਪਿਤ ਕੀਤੀ ਗਈ।ਉਕਤ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਜ਼ਿਲ੍ਹਾ ਪ੍ਰਧਾਨ ਡਾ ਬਲਕਾਰ ਕਟਾਰੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਮੈਡੀਕਲ ਪੈ੍ਕਟੀਸ਼ਨਰਜ ਨੂੰ ਰਜਿਸਟਰਡ ਕਰਕੇ ਗਰੀਬ ਲੋਕਾਂ ਦੀ ਸੇਵਾ ਦਾ ਮੌਕਾ ਦੇਵੇ ਤਾਂ ਗਰੀਬਾ ਨੂੰ ਵੀ ਸਸਤੀਆਂ ਸਿਹਤ ਸਹੂਲਤਾਂ ਦਾ ਲਾਭ ਮਿਲ ਸਕੇ। ਇਸ ਮੌਕੇ ਰਾਜਿੰਦਰ ਸੌਂਧੀ ਸੁੰਢ, ਅਸ਼ੋਕ ਕੁਮਾਰ ਮੁਕੰਦਪੁਰ, ਹੁਸਨ ਲਾਲ, ਗੁਲਜ਼ਾਰ,ਸੰਜੈ ਕਪਿਲ , ਚਰਨਜੀਤ ਭਰੋ ਮਜਾਰਾ, ਸੁਰਿੰਦਰ ਮੇਹਲੀ, ਸਰਬਜੀਤ ਸਿੰਘ, ਰਛਪਾਲ ਗੁਲਾਬਗੜੀਆ,ਸੋਮ ਲਾਲ, ਸੁਖਵਿੰਦਰ ਮੰਢਾਲੀ, ਜਗਦੀਸ਼ ਬੰਗੜ, ਰੋਹਿਤ, ਸਨੀ, ਵਿਜੈ ਮੇਹਲੀ, ਸਤਨਾਮ ਜੌਹਲ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਾਬਾ ਸਾਹਿਬ ਡਾ ਅੰਬੇਡਕਰ ਜੀ ਦਾ ਪ੍ਰੀ ਨਿਰਵਾਣ ਦਿਵਸ ਦੁਸਾਂਝ ਖੁਰਦ ਵਿਖੇ ਮਨਾਇਆ ਗਿਆ
Next articleਬਾਬਾ ਸਾਹਿਬ ਦੇ ਕਰਕੇ ਹੀ ਅੱਜ ਸਾਡਾ ਸਮਾਜ ਤਰੱਕੀ ਦੇ ਰਸਤੇ ਚੱਲ ਰਿਹਾ ਹੈ –ਐਡਵੋਕੇਟ ਅਵਤਾਰ ਸਿੰਘ ਕਰੀਮਪੁਰੀ