ਬਹਿਰਾਮ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ ਨੰ 295 ਜ਼ਿਲ੍ਹਾ ਸ.ਭ.ਸ.ਨਗਰ ਦੇ ਬਲਾਕ ਬਹਿਰਾਮ ਦੇ ਸਮੂਹ ਮੈਂਬਰਾਂ ਨੇ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦਾ 134 ਵਾ ਜਨਮ ਦਿਨ ਬਹਿਰਾਮ ਵਿਖੇ ਬਾਬਾ ਸਾਹਿਬ ਦੇ ਸਟੈਚੂ ਤੇ ਹਾਰ ਪਾ ਕੇ ਅਤੇ ਲੱਡੂ ਵੰਡ ਕੇ ਬੜੀ ਸ਼ਰਧਾ ਨਾਲ ਮਨਾਇਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਡਾ ਬਲਕਾਰ ਕਟਾਰੀਆ, ਡਾ ਅਸ਼ੋਕ ਕੁਮਾਰ, ਡਾ ਜਗਦੀਸ਼ ਬੰਗੜ, ਡਾ ਸਤਨਾਮ ਜੌਹਲ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਸਾਨੂੰ ਬਾਬਾ ਸਾਹਿਬ ਦੇ ਪੜ੍ਹੋ ਜੁੜੋ ਅਤੇ ਸੰਘਰਸ਼ ਕਰੋ ਦੇ ਸਿਧਾਂਤ ਤੇ ਚੱਲ ਕੇ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਉਣਾ ਅਤੇ ਵਧੀਆ ਨਾਗਰਿਕ ਬਣਾਉਣਾ ਚਾਹੀਦਾ ਹੈ ਅਤੇ ਬਾਬਾ ਸਾਹਿਬ ਦੇ ਸੁਪਨਿਆਂ ਨੂੰ ਸਾਕਾਰ ਕਰਨਾ ਚਾਹੀਦਾ ਹੈ ਅਤੇ ਉਹਨਾਂ ਕਿਹਾ ਬਾਬਾ ਸਾਹਿਬ ਨੇ 32 ਡਿਗਰੀਆਂ ਪਾਸ ਕੀਤੀਆਂ ਤਾਂ ਜਾ ਕੇ ਸੰਵਿਧਾਨ ਨਿਰਮਾਣ ਕੀਤਾ। ਉਨ੍ਹਾਂ ਦਲਿਤ ਵਰਗ ਲਈ ਆਪਣੇ ਖੁਦ ਦੇ ਪਰਿਵਾਰ ਦੀ ਪ੍ਰਵਾਹ ਨਾ ਕਰਦੇ ਹੋਏ ਕੁਰਬਾਨੀਆਂ ਦਿੱਤੀਆਂ। ਇਸ ਮੌਕੇ ਸਮੂਹ ਮੈਂਬਰਾਂ ਨੇ ਸਰਕਾਰ ਦੀ ਨਸ਼ਿਆਂ ਵਿਰੋਧੀ ਮੁਹਿੰਮ ਦਾ ਸਾਥ ਦੇਣ ਦਾ ਪ੍ਰਣ ਲਿਆ। ਇਸ ਮੌਕੇ ਡਾ ਬਲਕਾਰ ਕਟਾਰੀਆ, ਡਾ ਜਗਦੀਸ਼ ਬੰਗੜ,ਡਾ ਸਤਨਾਮ ਜੌਹਲ, ਡਾ ਅਸ਼ੋਕ ਕੁਮਾਰ ਮੁਕੰਦਪੁਰ, ਡਾ ਊਸ਼ਾ ਦੇਵੀ, ਡਾ ਪਰਮਜੀਤ, ਡਾ ਰਵੀ,ਡਾ ਰਛਪਾਲ ਗੁਲਾਬਗੜੀਆ, ਡਾ ਹੁਸਨ ਲਾਲ,ਡਾ ਰਾਜਿੰਦਰ ਸੌਂਧੀ, ਡਾ ਗੁਲਜ਼ਾਰ, ਡਾ ਸਨੀ ,ਡਾ ਕੁਲਦੀਪ,ਡਾ ਕੁਲਦੀਪ,ਡਾ ਵਿੱਕੀ, ਡਾ ਚੇਤ ਰਾਮ, ਡਾ ਜਤਿੰਦਰ ਕੁਮਾਰ ਅਤੇ ਬਹਿਰਾਮ ਦੇ ਪਤਵੰਤੇ ਸੱਜਣ ਸ਼ਾਮਿਲ ਹੋਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj