(ਸਮਾਜ ਵੀਕਲੀ)
ਕਹਿੰਦੇ ਬੋਲੀ ਕਾਜ ਸਵਾਰਦੀ
ਬੋਲੀ ਹੀ ਬਨ੍ਹਾਵੇ ਧੀਰ
ਮਿੱਠੀ ਬੋਲੀ ਵਿੱਚ ਰਚ ਗਏ ਬਾਣੀਆਂ
ਗੁਰੂ,ਭਗਤ, ਮੁੱਲਾਂ ਤੇ ਸੰਤ ਫਕੀਰ
ਤੱਥ ਸਮਝਾਏ ਖੋਲ੍ਹ ਕੇ
ਸੱਚ ਤੇ ਝੂਠ ਚ’ ਮਾਰ ਲਕੀਰ
ਦੋਨਾਂ ਦਾ ਵੱਖਰਾ ਤੋਲ ਹੈ
ਤੇ ਵੱਖੋ ਵੱਖ ਤਸੀਰ
ਰੋਲ ਮਾਡਲ ਲਫਜਾਂ ਦੇ
ਨਾਲ ਹੀ ਬਦਲਦੇ
ਸਾਡੇ ਜੀਵਨ ਦੀ ਤਸਵੀਰ
ਮਾਪੇ ਮਾਂ ਬੋਲੀ ਵਿੱਚ ਪਾ ਪਰੋਸਦੇ
ਮਿੱਠੇ ਲਫਜਾਂ ਦੀ ਤਾਸੀਰ
ਮਿੱਠੇ ਸ਼ਬਦ ਵਧਾਉਂਦੇ ਕੱਦ ਨੂੰ
ਤੇ ਕੌੜੇ ਖਾਣ ਸਰੀਰ
ਜੇ ਦੋਹਾਂ ਵਿੱਚ ਨਾਂ ਹੁੰਦੀਆਂ ਦੂਰੀਆਂ
ਨਾਂ ਅੱਖੀਓਂ ਵਗਦਾ ਨੀਰ
ਚੁਗਲੀ ਨਿੰਦਿਆ ਏ ਘਰ ਪਾੜਦੀ
ਫੜਾਵੇ ਭਾਈਆਂ ਹੱਥ ਸ਼ਮਸ਼ੀਰ
ਲੋਕੋ ਸੰਭਲੋ ਨਾ ਸੁਣੋ ਮਿੱਠੀਆਂ ਸਲੂਣੀਆਂ
ਤੋੜ ਦਿਉ ਨਫਰਤ ਦੀ ਜੰਜੀਰ
ਮਿਸ਼ਰੀ ਘੋਲ੍ਹ ਬਣਾ ਲਓ ਮਿੱਠੜ੍ਹੀ
ਲਫਜਾਂ ਦੀ ਤਾਸੀਰ……
ਆਪਣੇ ਲਫਜਾਂ ਦੀ ਤਾਸੀਰ……
ਸ਼ਰਨਜੀਤ ਕੌਰ ਫਿਰੋਜ਼ਪੁਰੀ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly