(ਸਮਾਜ ਵੀਕਲੀ)
ਮਿਲਦੇ ਰਹੇ ਜੋ ਨਕਾਬ ਚੜ੍ਹਾ ਕੇ ਮੈਨੂੰ
ਚੰਗਾ ਗਏ ਓਹ ਪਾਠ ਪੜ੍ਹਾ ਕੇ ਮੈਨੂੰ ।
ਸਾਂਭੀ ਸੀ ਮੈਂ ਤਾਂ ਮਾਲਾ ਰਿਸ਼ਤਿਆਂ ਦੀ
ਦਿੱਤੀ ਸੀ ਜੋ ਮਤਲਬ ਵਿੱਚ ਜੜਾ ਕੇ ਮੈਨੂੰ।
ਕਹਿੰਦੇ ਫੁੱਲ ਗੁਲਦਸਤੇ ਲੈਕੇ ਆਵਾਂਗੇ
ਪਰਤੇ ਹੀ ਨਾ ਬੁੱਤਾਂ ਵਾਂਗ ਖੜ੍ਹਾ ਕੇ ਮੈਨੂੰ।
ਸ਼ਾਂਤ ਸਮੁੰਦਰ ਸੀ ਜੋ ਚਿਹਰੇ ਲੱਗ ਰਹੇ
ਲੈ ਗਏ ਉਹੀ ਨਾਲ ਹੜ੍ਹਾ ਕੇ ਮੈਨੂੰ ।
ਮੇਰੀ ਲਈ ਜੋ ਨਿੱਤ ਦੁਆਵਾਂ ਮੰਗਦੇ ਸੀ
ਗਏ ਨੇ ਪਿਆਲਾ ਜ਼ਹਿਰ ਫੜਾ ਕੇ ਮੈਨੂੰ ।
ਭੁੱਚੋ ਵਾਲਿਆ ਬਚਣਾ ਮੁਸ਼ਕਿਲ ਸੀ
ਮਿੱਤਰ ਮੇਰੇ ਗਏ ਨੇ ਸੂਲੀ ਚੜ੍ਹਾ ਕੇ ਮੈਨੂੰ ।
ਜਤਿੰਦਰ ਭੁੱਚੋ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly