,,ਮੇਲੇ ਚ’ ਮੈਂ ਤੇ ਬਾਪੂ,,,

ਹਰਪ੍ਰੀਤ ਪੱਤੋ

(ਸਮਾਜ ਵੀਕਲੀ)

ਚੰਡੋਲਾਂ ਲੱਗੀਆਂ ਝੂਟਣ ਨਿਆਣੇ,
ਕਈ ਬੱਚੇ, ਚੁੱਕੀ ਫਿਰਨ ਸਿਆਣੇ।

ਟੋਲੀਆਂ ਬੰਨ੍ਹ ਬੰਨ੍ਹ ਲੋਕੀ ਆਉਂਦੇ
ਢੋਲ ਤੇ ਵਾਜੇ ਸ਼ੋਰ ਮਚਾਉਂਦੇ।

ਸਭ ਦੇ ਸੋਹਣੇ ਕੱਪੜੇ ਪਾਏ,
ਕੋਈ ਆਈ, ਕੋਈ ਜਾਈ ਜਾਏ।

ਖਾਣ ਪੀਣ ਦੀਆਂ ਕਈ ਦੁਕਾਨਾਂ,
ਮੇਕਅੱਪ ਖੜੀਆਂ ਲੈਣ ਰਕਾਨਾਂ।

ਕਿਧਰੇ ਜੌਕਰ ਹਾਸੇ ਪਾਉਂਦੇ,
ਨਾਲੇ ਜਾਦੂ ਦਾ ਖੇਲ ਦਿਖਾਉਂਦੇ।

ਅਸੀਂ ਤਮਾਸ਼ਾ ਵੇਖਣ ਖੜਗੇ,
ਹੌਲੀ ਹੌਲੀ ਕੱਠ ਚ’ ਵੜਗੇ।

ਉੱਥੇ ਜੱਬ ਇੱਕ ਹੋਰ ਪੈ ਗਿਆ,
ਬਾਪੂ ਦਾ ਕੋਈ ਬਟੂਆ ਲ਼ੈ ਗਿਆ।

ਚੋਰਾਂ ਬਾਪੂ ਕਰਤਾ ਵਿਹਲਾ,
ਸਾਨੂੰ ਦੱਖ ਨਾ ਦੇਵੇ ਮੇਲਾ।

ਨਾ ਕੁਝ ਖਾਧਾ ਨਾ ਕੁਝ ਪੀਤਾ,
ਬਾਪੂ ਫਿਰਦਾ ਚੁੱਪ ਚੁਪੀਤਾ।

ਭੁੱਖਣ ਭਾਣੇ ਘਰ ਨੂੰ ਮੁੜ ਪੇ,
ਠੰਡ ਨਾਲ ਸਾਡੇ ਗੋਡੇ ਜੁੜ ਗੇ।

ਮਸਾਂ ਮਸਾਂ ਅਸੀਂ ਪੰਧ ਮੁਕਾਇਆ,
ਬਾਪੂ ਦਾ ਸੀ ਮੂੰਹ ਮੁਰਝਾਇਆ।

ਪੱਤੋ, ਦਾ ਚਾਅ ਸਾਰਾ ਲਹਿ ਗਿਆ,
ਬਾਪੂ ਆ ਮੰਜੀ ਤੇ ਪੈ ਗਿਆ।

ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ 
94658-21417

Previous articleਨਹਿਰੂ ਗਾਂਧੀ ਤੋਂ ਲੈ ਕੇ ਸਾਵਰਕਰ ਤੱਕ ਦੇਸ਼ ਵਿੱਚ ਇੰਨੇ ਪਾਰਕ ਹੋਣਗੇ।
Next article,,,,,,,ਕਾਮੇਂ ਦੀ ਹਾਲਤ,,,,,,