ਅੰਮ੍ਰਿਤਸਰ (ਸਮਾਜ ਵੀਕਲੀ): ਮੇਅਰ ਕਰਮਜੀਤ ਸਿੰਘ ਰਿੰਟੂ ਵੱਲੋਂ ਵਿਧਾਨ ਸਭਾ ਹਲਕਾ ਪੱਛਮੀ ਦੀ ਵਾਰਡ ਨੰ. 53 ਦੇ ਮਾਡਲ ਟਾਊਨ ਰਾਣੀ ਕਾ ਬਾਗ ਵਿੱਚ ਨਵੇਂ ਬਣੇ ਟਿਊਬਵੈੱਲ ਦਾ ਉਦਘਾਟਨ ਕੀਤਾ ਗਿਆ। ਮੇਅਰ ਰਿੰਟੂ ਨੇ ਕਿਹਾ ਕਿ ਇਲਾਕਾ ਵਾਸੀਆਂ ਦੀ ਪਾਣੀ ਦੀ ਕਿੱਲਤ ਨੂੰ ਦੂਰ ਕਰਨ ਅਤੇ ਉਨ੍ਹਾਂ ਨੂੰ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਲਈ 10 ਲੱਖ ਦੀ ਲਾਗਤ ਰੁਪਏ ਇਹ ਚੌਥਾ ਟਿਊਬਵੈੱਲ ਲਗਾਇਆ ਗਿਆ ਹੈ। ਇਸ ਨਾਲ ਵਾਰਡ ਨੰ. 53 ਦੇ ਰਾਣੀ ਕਾ ਬਾਗ, ਮਾਡਲ ਟਾਊਨ ਦੀਆਂ ਆਸ ਪਾਸ ਦੀਆਂ ਗਲੀਆਂ ਦੇ ਇਲਾਕਾ ਵਾਸੀਆਂ ਨੂੰ ਫਾਇਦਾ ਪੁੱਜੇਗਾ। ਮੇਅਰ ਨੇ ਕਿਹਾ ਕਿ ਗੰਦੇ ਪਾਣੀ ਦੀ ਨਿਕਾਸੀ ਲਈ ਸੀਵਰੇਜ ਲਾਈਨਾਂ ਵਿਛਾਈਆਂ ਗਈਆਂ ਹਨ। ਇਸ ਮੌਕੇ ਕੌਂਸਲਰ ਨੀਤੂ ਟਾਂਗਰੀ, ਸੰਜੀਵ ਟਾਂਗਰੀ, ਮਨਜੀਤ ਸਿੰਘ ਐਕਸੀਅਨ, ਸੁਨੀਲ ਕੁਮਾਰ ਜੇ.ਈ ਅਤੇ ਜੇ.ਐੱਸ ਨਾਗਪਾਲ ਆਦਿ ਹਾਜ਼ਰ ਸਨ।
ਵਾਲਮੀਕਿ ਦਿਵਸ ਦੀਆਂ ਤਿਆਰੀਆਂ ਸਬੰਧੀ ਮੀਟਿੰਗ
ਭਗਵਾਨ ਵਾਲਮੀਕਿ ਪ੍ਰਗਟ ਦਿਵਸ ਦੇ ਸਬੰਧ ਵਿਚ ਨਗਰ ਨਿਗਮ ਵਲੋਂ ਕੀਤੇ ਜਾਣ ਵਾਲੇ ਪ੍ਰਬੰਧਾਂ ਸਬੰਧੀ ਮੇਅਰ ਕਰਮਜੀਤ ਸਿੰਘ ਰਿੰਟੂ ਤੇ ਕਮਿਸ਼ਨਰ ਮਾਲਵਿੰਦਰ ਸਿੰਘ ਜੱਗੀ ਦੀ ਕੇਂਦਰੀ ਵਾਲਮੀਕਿ ਮੰਦਰ ਹਾਥੀ ਗੇਟ ਦੇ ਅਹੁਦੇਦਾਰਾਂ ਨਾਲ ਮੀਟਿੰਗ ਹੋਈ। ਮੰਦਰ ਕਮੇਟੀ ਨੇ ਮੇਅਰ ਰਿੰਟੂ ਨੂੰ ਦੱਸਿਆ ਕਿ ਪ੍ਰਗਟ ਦਿਵਸ ਸਬੰਧੀ ਇਕ ਸ਼ੋਭਾ ਯਾਤਰਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚੋਂ ਲੰਘਣੀ ਹੈ। ਇਸ ਲਈ ਸੜਕਾਂ ਦੀ ਮੁਰੰਮਤ, ਸਾਫ਼-ਸਫਾਈ, ਚੌਕਾਂ ਵਿੱਚ ਸਟਰੀਟ ਲਾਈਟ ਆਦਿ ਢੁੱਕਵੇਂ ਇੰਤਜ਼ਾਮਾਂ ਦੀ ਲੋੜ ਹੈ। ਮੇਅਰ ਰਿੰਟੂ ਅਤੇ ਕਮਿਸ਼ਨਰ ਨੇ ਅਹੁਦੇਦਾਰਾਂ ਨੂੰ ਸਫਾਈ, ਸਟਰੀਟ ਲਾਈਟਾਂ ਤੇ ਹੋਰ ਪੁਖਤਾ ਪ੍ਰਬੰਧ ਹੋਣ ਦਾ ਵਿਸ਼ਵਾਸ ਦਿਵਾਇਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly