(ਸਮਾਜ ਵੀਕਲੀ)
ਕਿਸੇ ਅਣਜਾਣ ਦੇ ਬਾਰੇ ਵਿੱਚ ਜਾਣਨਾ ,
ਉਸ ਦੀ ਜ਼ਿੰਦਗੀ ਨੂੰ
ਸਮਝਣ ਦੀ ਕੋਸ਼ਿਸ਼ ਕਰਨਾ ,
ਸ਼ਾਇਦ ਚੰਗਾ ਨਹੀਂ ਹੁੰਦਾ ,
ਕਿਸੇ ਗੈਰ ਦੀ ਜ਼ਿੰਦਗੀ ‘ਚ ਝਾਕਣਾ।
ਸ਼ਾਇਦ ਚੰਗਾ ਨਹੀਂ ਹੁੰਦਾ ,
ਕਿਸੇ ਪਰਾਏ ਦੇ ਉਦੇਸ਼ਾਂ , ਪ੍ਰਾਪਤੀਆਂ
ਜਾਂ ਕਮਜ਼ੋਰੀਆਂ ਤੋਂ ਵਾਕਿਫ਼
ਹੋਣ ਦੀ ਕੋਸ਼ਿਸ਼ ਕਰਨਾ ,
ਸ਼ਾਇਦ ਚੰਗਾ ਨਹੀਂ ਹੁੰਦਾ ,
ਬਿਨ੍ਹਾਂ ਵਜ੍ਹਾ
ਕਿਸੇ ਗੈਰ ਕੋਲ ਬੈਠਣਾ ,
ਉਸ ਨਾਲ ਗੱਲਾਂ ਕਰਨਾ ,
ਉਸ ਬਾਰੇ ਪੁੱਛਣਾ
ਜਾਂ
ਆਪਣੇ ਬਾਰੇ
ਕਿਸੇ ਗੈਰ ਨੂੰ ਦੱਸਣਾ ,
ਸ਼ਾਇਦ ਚੰਗਾ ਨਹੀਂ ਹੁੰਦਾ ,
ਕਿਸੇ ਪਰਾਏ ਦੇ ਦੁੱਖ – ਤਕਲੀਫ਼ਾਂ
ਤੇ ਸਫ਼ਲਤਾਵਾਂ ਬਾਰੇ ਪਤਾ ਕਰਨਾ ,
ਬਿਨ੍ਹਾਂ ਵਜ੍ਹਾ ਕਿਸੇ ਗੈਰ ਦੇ
ਘਰੇਲੂ
ਜਾਂ ਸਮਾਜਿਕ ਹਾਲਾਤਾਂ ਬਾਰੇ
ਸਮਝਣਾ ,
ਸ਼ਾਇਦ ਚੰਗਾ ਨਹੀਂ ਹੁੰਦਾ ;
ਸ਼ਾਇਦ….।
ਮਾਸਟਰ ਸੰਜੀਵ ਧਰਮਾਣੀ
ਸ਼੍ਰੀ ਅਨੰਦਪੁਰ ਸਾਹਿਬ
9478561356
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly