(ਸਮਾਜ ਵੀਕਲੀ)
ਨਾ ਹੁਣ ਮੈਂ ਹੱਸਦੀ ਖੇਡਦੀ ਹਾ
ਨਾ ਕਰਦੀ ਮਜ਼ਾਕ ਮਸਤੀਆ
ਨਾ ਗੱਲਾਂ ਸਭ ਦੀਆਂ ਭੁੱਲ ਜਾਂਦੀ ਹਾਂ
ਯਾਦ ਰੱਖਦੀ ਵਿਰੋਧ ਵਾਲੀ ਹਸਤੀਆਂ
ਲੱਖਾਂ ਮਖੌਟੇ ਲਾਉਣੇ ਉਤਾਰਨੇ ਮੈਂ ਵੀ ਹੁਣ ਸਿੱਖਗੀ ਹਾਂ,
ਸੱਚੀਆ ਭਾਵਨਾਵਾਂ ਲੁਕੋ ਕੇ ਨੌਰਮਲ ਹਾਂ ਐਵੇ ਦੀ ਦਿਖਦੀ ਹਾਂ,
ਖੁਸ਼ੀ ਮੈਂ ਥੋੜ੍ਹੀ ਜਿਆਦਾ ਬਿਆਨ ਕਰਦੀ ਹਾਂ,
ਪਰ ਰੋਣ ਸਮੇਂ ਕਿਸੇ ਦੇ ਮੋਢੇ ਤੇ ਸਿਰ ਵੀ ਧਰਦੀ ਨਾ,
ਇਸ ਭੀੜ ਭਰੀ ਦੁਨੀਆ ਵਿੱਚ,
ਇਸ ਰੰਗ ਬਿਰੰਗੇ ਜਹਾਨ ਵਿੱਚ,
ਇਸ ਭਾਵਨਾਵਾਂ ਦੇ ਮੇਲੇ ਵਿੱਚ, ਮੈਂ ਵੀ ਕਿਤੇ ਖੋ ਗਈ ਹਾਂ,
ਅਕਸਰ ਰਾਵੀ ਆਪਣੇ ਆਪ ਨਾਲ ਗੱਲਾਂ ਕਰਦੀ ਹਾਂ!
ਸ਼ਾਇਦ ਹੁਣ ਮੈਂ ਵੀ ਵੱਡੀ ਹੋਗੀ ਹਾਂ
ਸ਼ਾਇਦ ਹੁਣ ਮੈਂ ਵੀ ਵੱਡੀ ਹੋਗੀ ਹਾਂ।
ਨਾਮ -ਰਵਿੰਦਰ ਕੌਰ (ਰਾਵੀ)
ਮੋਬਾਈਲ ਨੰਬਰ-9876121367
ਪਤਾ – ਵੀ. ਪੀ. ਓ. ਨੂਰਪੂਰ ਬੇਦੀ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly