ਚੰਦਰਾ ਗੁਆਂਢ ਨਾ ਹੋਵੇ ਜਿਹੜਾ ਵਿਆਹ ਦੀਆਂ ਖੁਸ਼ੀਆਂ ਨੂੰ ਨਾ ਜ਼ਰੇ

ਸਮਾਜ ਵੀਕਲੀ  ਯੂ ਕੇ-  

ਲੁਧਿਆਣਾ/ ਬਲਬੀਰ ਸਿੰਘ ਬੱਬੀ – ਪੰਜਾਬ ਦੇ ਹਾਲਾਤ ਦਿਨ ਬ ਦਿਨ ਕਿਹੜੇ ਪਾਸੇ ਨੂੰ ਤੁਰਦੇ ਜਾ ਰਹੇ ਹਨ ਇਹ ਸਭ ਕੁਝ ਸਾਨੂੰ ਰੋਜ਼ਾਨਾ ਹੀ ਪੰਜਾਬ ਦੀ ਧਰਤੀ ਉੱਪਰ ਜੋ ਕੁਝ ਵਾਪਰਿਆ ਹੈ ਉਸ ਤੋਂ ਸਹਿਜੇ ਹੀ ਪਤਾ ਲੱਗਦਾ ਹੈ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਕੀ ਹੈ ਇਹ ਸਭ ਕੁਝ ਉਸ ਵੇਲੇ ਸਾਹਮਣੇ ਆ ਜਾਂਦਾ ਹੈ ਜਦੋਂ ਰੋਜ਼ਾਨਾ ਹੀ ਪੰਜਾਬ ਦੇ ਇੱਕ ਨਹੀਂ ਅਨੇਕਾਂ ਇਲਾਕਿਆਂ ਦੇ ਵਿੱਚੋਂ ਲੜਾਈ ਝਗੜੇ ਕੁੱਟਮਾਰ ਕਤਲ ਨਸ਼ੇ ਡਕੈਤੀਆਂ ਫਿਰੌਤੀਆਂ ਤੇ ਹੋਰ ਪਤਾ ਨਹੀਂ ਕੀ ਕੁਝ ਦੇਖਣ ਲਈ ਸਾਹਮਣੇ ਆ ਰਿਹਾ ਹੈ ਇਹ ਮਸਲਾ ਇੱਥੇ ਹੀ ਖੜਾ ਨਹੀਂ ਹੁੰਦਾ‌। ਪੰਜਾਬ ਦੇ ਕੁਝ ਲੋਕਾਂ ਦੀ ਇਹੋ ਜਿਹੀ ਬੁੱਧੀ ਭਰਿਸ਼ਟ ਹੋਈ ਹੈ ਕਿ ਉਹ ਖੁਸ਼ੀਆਂ ਤੇ ਚਾਵਾਂ ਮਲਾਰਾਂ ਦੇ ਨਾਲ ਰੱਖੇ ਗਏ ਵਿਆਹ ਸਮਾਗਮਾਂ ਵਿੱਚ ਵੀ ਗਲਤ ਤਰੀਕੇ ਕਲੇਸ ਪਾਉਂਦੇ ਹਨ। ਵਿਆਹਾਂ ਦੇ ਵਿੱਚ ਅਕਸਰ ਹੀ ਅਸੀਂ ਗੋਲੀਆਂ ਚੱਲਦੀਆਂ ਦੇਖਦੇ ਸੁਣਦੇ ਹਾਂ ਪੈਲਸਾਂ ਵਿੱਚ ਹੋ ਰਹੇ ਮਹਿੰਗੇ ਵਿਆਹਾਂ ਦੇ ਵਿੱਚ ਜਦੋਂ ਸ਼ਰਾਬ ਮੀਟ ਦੇ ਦੌਰ ਚਲਦੇ ਹਨ ਤੇ ਉਪਰੋਂ ਗਾਉਣ ਵਾਲਾ ਸੰਗੀਤਕ ਮਾਹੌਲ ਹੋਵੇ ਤੇ ਗੀਤ ਫਿਰ ਅਸਲੇ ਉੱਤੇ ਹੁੰਦੇ ਹਨ ਤੇ ਉੱਥੇ ਫਿਰ ਗੋਲੀਆਂ ਚਲਦੀਆਂ ਹਨ ਕਾਫੀ ਨੁਕਸਾਨ ਹੁੰਦੀਆਂ ਹਨ ਕਈ ਥਾਵਾਂ ਉੱਤੇ ਗੀਤ ਲਾਉਣ ਪਿੱਛੇ ਸਿਰਫ ਡੀ ਜੇ ਵਾਲੇ ਹੀ ਰਗੜੇ ਗਏ।

ਬੀਤੇ ਦਿਨ ਲੁਧਿਆਣਾ ਦੇ ਕਟਾਣੀ ਨਜ਼ਦੀਕ ਕੋਟ ਗੰਗੂ ਰਾਏ ਪਿੰਡ ਦੇ ਵਿੱਚ ਵੀ ਵਿਆਹ ਸਮਾਗਮ ਦੌਰਾਨ ਗੋਲ਼ੀਆਂ ਚੱਲਣ ਦਾ ਇੱਕ ਅਜੀਬ ਜਿਹਾ ਮਾਮਲਾ ਸਾਹਮਣੇ ਆਇਆ ਹੈ ਜੋ ਕਿ ਬਹੁਤ ਹੀ ਗਲਤ ਹੈ। ਕੋਟ ਗੰਗੂਰਾ ਪਿੰਡ ਦੇ ਵਿੱਚ ਅਜਮੇਰ ਸਿੰਘ ਦੇ ਪੁੱਤਰ ਦਾ ਵਿਆਹ ਸੀ। ਮੇਲ਼ ਦਾ ਦਿਨ ਸੀ ਘਰ ਵਿੱਚ ਖੁਸ਼ੀਆਂ ਦਾ ਮਾਹੌਲ ਹੈ ਡੀ ਜੇ ਚੱਲ ਰਿਹਾ ਹੈ ਪਰਿਵਾਰਕ ਮੈਂਬਰ ਰਿਸ਼ਤੇਦਾਰ ਖੁਸ਼ੀਆਂ ਮਨਾਉਂਦੇ ਹੋਏ ਨੱਚ ਟੱਪ ਰਹੇ ਹਨ। ਇਸੇ ਦਰਮਿਆਨ ਹੀ ਇਹਨਾਂ ਦਾ ਗੁਆਂਢੀ ਜਗਦੀਸ਼ ਸਿੰਘ ਦੀਸ਼ਾ ਜੋ ਐਨ ਆਰ ਆਈ ਦੱਸਿਆ ਜਾ ਰਿਹਾ ਹੈ ਤੇ ਉਹ ਝਗੜਾਲੂ ਕਿਸਮ ਦਾ ਵਿਅਕਤੀ ਹੈ ਉਸ ਦੀ ਇਸ ਵਿਆਹ ਵਾਲੇ ਪਰਿਵਾਰ ਦੇ ਨਾਲ ਪਹਿਲਾਂ ਵੀ ਰੰਜਿਸ਼ ਚੱਲਦੀ ਸੀ ਪਰ ਅੱਜ ਤਾਂ ਇਸ ਨੇ ਉਸ ਵੇਲੇ ਹੱਦ ਮੁਕਾ ਦਿੱਤੀ ਜਦੋਂ ਵਿਆਹ ਸਮਾਗਮ ਦੌਰਾਨ ਚੱਲ ਰਹੀ ਪਾਰਟੀ ਦੇ ਵਿੱਚ ਇਸ ਨੇ ਆਪਣੇ ਘਰ ਦੀ ਛੱਤ ਉੱਤੇ ਖੜ ਕੇ ਪਹਿਲਾਂ ਸ਼ਰਾਬ ਪੀਤੀ ਤੇ ਫਿਰ ਆਪਣੇ ਕੋਲ ਰੱਖੇ ਰਿਵਾਲਵਰ ਦੇ ਨਾਲ ਪਹਿਲਾਂ ਹਵਾਈ ਫਾਰ ਕੀਤੇ ਤੇ ਉਸ ਤੋਂ ਬਾਅਦ ਵਿਆਹ ਵਾਲੇ ਘਰ ਵਿੱਚ ਫਾਇਰ ਕੀਤੇ ਜਿਸ ਨਾਲ ਪਰਿਵਾਰ ਦੇ ਨੌਜਵਾਨ ਲੜਕੇ ਮਨਪ੍ਰੀਤ ਸਿੰਘ ਦੇ ਗੋਲ਼ੀ ਲੱਗੀ ਤੇ ਉਹ ਜ਼ਖ਼ਮੀ ਹੋ ਗਿਆ। ਜਿੱਥੇ ਵਿਆਹ ਵਿੱਚ ਖੁਸ਼ੀਆਂ ਦਾ ਮਾਹੌਲ ਸੀ ਉਥੇ ਇਕਦਮ ਜਦੋਂ ਗੋਲੀਬਾਰੀ ਦੀ ਘਟਨਾ ਵਾਪਰ ਜਾਵੇ ਤਾਂ ਫਿਰ ਕੀ ਕੁਝ ਵਾਪਰਦਾ ਹੈ ਇਹ ਉਹੀ ਜਾਣਦਾ ਹੈ ਜਿਸ ਤੇ ਬੀਤੀ ਹੋਵੇ।

ਹੁਣ ਇੱਥੇ ਇੱਕ ਗੱਲ ਹੋਰ ਵੀ ਸਾਹਮਣੇ ਆਈ ਹੈ ਕਿ ਜਦੋਂ ਇਹ ਵਿਅਕਤੀ ਕੋਠੇ ਉੱਤੇ ਬੈਠਾ ਸ਼ਰਾਬ ਪੀ ਰਿਹਾ ਸੀ ਤਾਂ ਇੱਕ ਪੁਲਿਸ ਮੁਲਾਜ਼ਮਾਂ ਦੀ ਗੱਡੀ ਵੀ ਉੱਥੇ ਸੀ ਜਿਸ ਨੂੰ ਇਸ ਦੀਸ਼ੇ ਨੇ ਹੀ ਬੁਲਾਇਆ ਹੋਇਆ ਸੀ ਉਹਨਾਂ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਸਾਨੂੰ ਤਾਂ ਇਸ ਨੇ ਕਾਲਿਆਂ ਦੇ ਝਗੜੇ ਦੇ ਸੰਬੰਧ ਵਿੱਚ ਬੁਲਾਇਆ ਸੀ ਅਸੀਂ ਤਾਂ ਆ ਗਏ। ਉਸ ਤੋਂ ਬਾਅਦ ਪਰਿਵਾਰ ਨੇ ਪੁਲਿਸ ਹੈਲਪ ਲਾਈਨ ਉੱਪਰ ਕਾਲ ਕੀਤੀ ਫਿਰ ਪੁਲਿਸ ਆਈ ਤੇ ਇਸ ਵਿਅਕਤੀ ਨੂੰ ਗਿਰਫਤਾਰ ਕਰ ਲਿਆ।

ਹੁਣ ਇੱਥੇ ਇਹ ਅੰਦਾਜ਼ਾ ਲਗਾਓ ਕਿ ਸਾਡੇ ਲੋਕਾਂ ਦੀ ਸੋਚ ਕਿਹੋ ਜਿਹੀ ਹੋ ਗਈ ਹੈ ਜੋ ਅਸੀਂ ਕਿਸੇ ਦੇ ਵਿਆਹ ਵਾਲੇ ਮਾਹੌਲ ਵਿੱਚ ਵੀ ਜਾ ਕੇ ਗੋਲੀਆਂ ਚਲਾਉਣ ਲੱਗ ਪਏ। ਠੀਕ ਹੈ ਕੋਈ ਰੰਜਿਸ਼ ਹੈ ਅਕਸਰ ਮਾੜੀ ਮੋਟੀ ਹੁੰਦੀ ਹੈ ਪਰ ਇਹ ਥੋੜਾ ਕਿ ਚੱਲ ਰਹੇ ਵਿਆਹ ਸਮਾਗਮਾਂ ਦੇ ਵਿੱਚ ਹੀ ਗੋਲੀਆਂ ਚਲਾ ਕੇ ਪਰਿਵਾਰ ਦੀ ਖੁਸ਼ੀਆਂ ਦੇ ਵਿੱਚ ਖਲਲ ਪਾਇਆ ਜਾਵੇ। ਪਰਿਵਾਰਿਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਇਸ ਵਿਅਕਤੀ ਨੇ ਪਹਿਲਾਂ ਵੀ ਅਜਿਹੇ ਝਗੜੇ ਕਰਕੇ ਲੜਾਈਆਂ ਕੀਤੀਆਂ ਹਨ ਹੁਣ ਇਸ ਮਾਮਲੇ ਵਿੱਚ ਇਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।

Previous articleਅਕਾਲ ਤਖ਼ਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ?
Next articleSAMAJ WEEKLY = 05/12/2024