*ਮਾਮਲਾ ਤੀਸਰੀ ਕਲਾਸ ਨੂੰ ਪੜਾਈ ਜਾ ਰਹੀ ਹਿੰਦੀ ਦੀ ਪੁਸਤਕ ‘ਚ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਬਾਰੇ ਲਿਖੇ ਵਿਵਾਦਿਤ ਸ਼ਬਦਾਂ ਦਾ*

ਬੇਗਮਪੁਰਾ ਟਾਈਗਰ ਫੋਰਸ ਪੰਜਾਬ ਤੇ ਇਲਾਕਾ ਵਾਸੀਆਂ ਨੇ ਡੀ. ਐੱਸ. ਪੀ ਫਿਲੌਰ ਤੇ ਐੱਸ. ਡੀ. ਐੱਮ ਫਿਲੌਰ ਨੂੰ  ਦਿੱਤਾ ਮੰਗ ਪੱਤਰ

ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਇਲਾਕੇ ਦੇ ਕੁਝ ਪ੍ਰਾਈਵੇਟ ਸਕੂਲਾਂ ‘ਚ ਪੜਦੇ ਤੀਸਰੀ ਕਲਾਸ ਦੇ ਵਿਦਿਆਰਥੀਆਂ ਨੂੰ  ਜੋ ਹਿੰਦੀ ਦੀ ਪੁਸਤਕ ਪੜਾਈ ਜਾ ਰਹੀ ਹੈ, ਉਸ ‘ਚ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਬਾਰੇ ਕਈ ਵਿਵਾਦਿਤ ਸ਼ਬਦ ਲਿਖੇ ਗਏ ਹਨ | ਜਿਨਾਂ ਨੂੰ  ਹਟਾਉਣ ਜਾਂ ਸੋਧ ਕਰਵਾਉਣ ਤੇ ਪੁਸਤਕ ਦੇ ਪ੍ਰਕਾਸ਼ਕਾਂ ਦੇ ਖਿਲਾਫ਼ ਕਾਰਵਾਈ ਕਰਵਾਉਣ ਲਈ ਬੇਗਮਪੁਰਾ ਟਾਈਗਰ ਫੋਰਸ ਪੰਜਾਬ ਦੇ ਅਹੁਦੇਦਾਰ ਤੇ ਇਲਾਕਾ ਵਾਸੀਆਂ ਨੇ ਡੀ. ਐੱਸ. ਪੀ. ਫਿਲੌਰ ਤੇ ਐਸ. ਡੀ ਐੱਮ ਫਿਲੌਰ ਨੂੰ  ਇੱਕ ਮੰਗ ਪੱਤਰ ਦਿੱਤਾ | ਇਸ ਮੌਕੇ ਬੋਲਦਿਆਂ ਸਮੂਹ ਆਗੂਆਂ ਨੇ ਕਿਹਾ ਕਿ ਅਜਿਹਾ ਕਰਨ ਕਾਰਣ ਸਾਡੀਆਂ ਭਾਵਨਾਵਾਂ ਨੂੰ  ਠੇਸ ਪਹੁੰਚੀ ਹੈ | ਸਮੂਹ ਇਲਾਕਾ ਵਾਸੀਆਂ ਨੇ ਡੀ. ਐੱਸ. ਪੀ ਫਿਲੌਰ ਤੇ ਐੱਸ. ਡੀ. ਐੱਮ ਫਿਲੌਰ ਨੂੰ  ਮੰਗ ਪੱਤਰ ਦੇ ਕੇ ਪ੍ਰਕਾਸ਼ਕਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ | ਇਸ ਮੌਕੇ ਸੁਖਦੇਵ ਬੇਗਮਪੁਰਾ ਪ੍ਰਧਾਨ ਨਵਾਂਸ਼ਹਿਰ, ਰਣਦੀਪ ਕੁਮਾਰ ਰਿੰਪੀ, ਕਮਲ ਚੱਕ ਸਾਹਬੂ, ਜੀਤਾ ਅੱਪਰਾ, ਸੌਰਵ ਛੋਕਰਾਂ, ਮਨਿੰਦਰ ਕੁਮਾਰ ਸੌਨੂੰ, ਅਵਤਾਰ ਸਿੰਘ ਛੋਕਰ, ਰਣਜੀਤ ਸਿੰਘ ਛੋਕਰ, ਮਨਜੀਤ ਲਾਂਦੜਾ, ਤਰਸੇਮ ਲਾਂਦੜਾ, ਰਾਮੀ, ਸ਼ਿੰਦੀ, ਲਵਲੀ ਛੋਕਰਾਂ, ਪ੍ਰਵੀਨ, ਗਗਨਦੀਪ, ਗੋਲਡੀ, ਹੁਸਨ ਲਾਲ, ਸੁਨੀਲ ਕੁਮਾਰ ਸ਼ੀਲਾ, ਬਿੰਦਰ ਕੁਮਾਰ, ਵਿਸ਼ਾਲ, ਮਨੀ ਆਦਿ ਵੀ ਹਾਜ਼ਰ ਸਨ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਪੰਜਾਬ ਸੀਨੀਅਰ 20-20 ਕ੍ਰਿਕਟ ਕੈਂਪ ਵਿੱਚ ਐਚ ਡੀ ਸੀ ਏ ਦੀ ਸ਼ਿਵਾਨੀ ਅਤੇ ਨਿਰੰਕਾਰ ਦੀ ਹੋਈ ਚੌਣ: ਡਾ: ਰਮਨ ਘਈ
Next articleਸਭ ਕੁਝ ਮਾਫ ਪਾਰਟੀ ਦਾ ਇਲੈਕਸ਼ਨ ਮੈਨੀਫੈਸਟੋ