ਮਾਮਲਾ ਐਕਸਪ੍ਰੈਸ ਵੇਅ ਤਹਿਤ ਕਿਸਾਨਾਂ ਦੀਆਂ ਜ਼ਮੀਨਾਂ ਐਕਵਾਇਰ ਕਰਨ ਦਾ

ਕੈਪਸਨ ਰੋਡ ਸੰਘਰਸ਼ ਕਮੇਟੀ ਦੇ ਆਗੂ ਮੀਟਿੰਗ ਕਰਨ ਸਮੇਂ ਅਗਲੀ ਰਣਨੀਤੀ ਤੈਅ ਕਰਦੇ ਹੋਏ।

ਰੋਡ ਸੰਘਰਸ਼ ਕਮੇਟੀ ਵੱਲੋਂ ਜਮੀਨਾਂ ਦਾ ਸਹੀ ਮੁੱਲ ਨਾ ਮਿਲਣ ਕਰਕੇ ਸਰਕਾਰ ਨੂੰ ਘੇਰਨ ਦਾ ਐਲਾਨ

ਸਰਕਾਰ ਵੱਲੋਂ ਕੀਮਤੀ ਜਮੀਨਾਂ ਦਾ 10 ਲੱਖ ਰੁਪਏ ਮੁੱਲ ਤੈਅ ਕਰਨਾ ਕਿਸਾਨਾਂ ਨਾਲ ਕੋਝਾ ਮਜਾਕ -ਜੋਸਨ,ਤਲਵੰਡੀ

ਕਪੂਰਥਲਾ ਸਮਾਜ ਵੀਕਲੀ (ਕੌੜਾ)-ਸਰਕਾਰ ਵੱਲੋਂ ਨੈਸ਼ਨਲ ਐਕਸਪ੍ਰੈਸ ਵੇਅ ਲਈ ਐਕਵਾਇਰ ਕੀਤੀਆਂ ਜਾ ਰਹੀਆਂ ਜਮੀਨਾਂ ਦਾ ਮਾਰਕੀਟ ਰੇਟ ਅਨੁਸਾਰ ਅਤੇ ਜ਼ਮੀਨ ਪ੍ਰਾਪਤੀ ਐਕਟ ਦੀਆਂ ਸ਼ਰਤਾਂ ਨੂੰ ਅੱਖੋਂ ਪਰੋਖੇ ਕਰਦਿਆਂ, ਮੁੱਲ ਨਾ ਤੈਅ ਕੀਤੇ ਜਾਣ ਕਰਕੇ ਕਿਸਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ,ਜਿਸ ਦੇ ਚੱਲਦਿਆਂ ਹਲਕਾ ਸੁਲਤਾਨਪੁਰ ਲੋਧੀ ਦੇ ਪ੍ਰਭਾਵਿਤ ਹੋ ਰਹੇ ਕਿਸਾਨਾਂ ਦੀ ਹੰਗਾਮੀ ਮੀਟਿੰਗ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਦੇ ਭਾਈ ਮਰਦਾਨਾ ਜੀ ਦੀਵਾਨ ਹਾਲ ਗੁਰਦੁਆਰਾ ਬੇਰ ਸਾਹਿਬ ਵਿਖੇ ਹੋਈ,ਜਿਸ ਵਿੱਚ ਹਾਜਰ ਕਿਸਾਨਾਂ ਨੇ ਸਰਕਾਰ ਵੱਲੋਂ ਤੈਅ ਕੀਤੇ ਗਏ 10 ਲੱਖ ਰੁਪਏ ਇੱਕ ਕਿੱਲਾ ਦੇ ਮੁੱਲ ਨੂੰ ਰੱਦ ਕਰਦਿਆਂ ਤਕੜਾ ਸੰਘਰਸ਼ ਛੇੜਨ ਦਾ ਐਲਾਨ ਕੀਤਾ।

ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਰੋਡ ਸੰਘਰਸ਼ ਕਮੇਟੀ ਦੇ ਪ੍ਰਧਾਨ ਪ੍ਰਭਦਿਆਲ ਸਿੰਘ ਨੇ ਕਿਹਾ ਕਿ 2014 ਵਿੱਚ ਅਤੇ ਇਸ ਤੋਂ ਬਾਅਦ ਦੇਸ਼ ਅੰਦਰ ਸਰਕਾਰ ਵੱਲੋਂ ਐਕਵਾਇਰ ਕੀਤੀਆਂ ਗਈਆਂ ਜਮੀਨਾਂ ਦਾ ਕਿਸਾਨਾਂ ਨੂੰ 2 ਤੋਂ 6 ਕਰੋੜ ਤੱਕ ਮੁਆਵਜਾ ਦਿੱਤਾ ਜਾਂਦਾ ਰਿਹਾ ਹੈ।ਪਰ ਹੁਣ ਸਰਕਾਰ ਵੱਲੋਂ ਕੁਲੈਕਟਰ ਰੇਟ ਨੂੰ ਆਧਾਰ ਬਣਾ ਕੇ ਮੁੱਲ ਤੈਅ ਕੀਤੇ ਜਾ ਰਹੇ ਹਨ ਜੋ ਬਾਜ਼ਾਰੀ ਕੀਮਤ ਤੋਂ ਬਹੁਤ ਘੱਟ ਹਨ।ਉਨਾਂ ਨੇ ਕਿਹਾ ਕਿ ਸੁਲਤਾਨਪੁਰ ਲੋਧੀ ਅਤੇ ਇਸ ਦੇ ਆਸ ਪਾਸ ਇਲਾਕਿਆਂ ਵਿੱਚ ਜਮੀਨ ਦੀ ਕੀਮਤ 30 ਲੱਖ ਤੋਂ ਉੱਪਰ ਹੈ,ਜਦ ਕਿ ਸਥਾਨਕ ਪ੍ਰਸ਼ਾਸਨ ਵੱਲੋਂ ਇਸ ਦਾ ਮੁੱਲ 10 ਲੱਖ ਰੁਪਏ ਤੈਅ ਕੀਤਾ ਗਿਆ ਹੈ।ਮੀਤ ਪ੍ਰਧਾਨ ਬਖਸ਼ੀਸ਼ ਸਿੰਘ ਤਲਵੰਡੀ ਨੇ ਕਿਹਾ ਕਿ ਅੱਕੇ ਹੋਏ ਕਿਸਾਨ ਹੁਣ ਸਰਕਾਰ ਦਾ ਜਬਰਦਸਤ ਘਿਰਾਓ ਕਰਨਗੇ।

ਉਨਾਂ ਨੇ ਕਿਹਾ ਕਿ ਸਰਕਾਰ ਦੱਸੇ ਕਿ ਪੰਜਾਬ ਦੇ ਕਿਹੜੇ ਪਿੰਡ ਵਿੱਚ 10 ਲੱਖ ਨੂੰ ਕਿੱਲਾ ਮਿਲਦਾ ਹੈ।ਇਸ ਮੌਕੇ ਸੰਘਰਸ਼ ਕਮੇਟੀ ਨੇ ਐਲਾਨ ਕੀਤਾ ਕਿ ਜੇਕਰ ਕੋਈ ਸਰਕਾਰੀ ਨੁਮਾਇੰਦਾ ਜਾਂ ਨੈਸ਼ਨਲ ਅਥਾਰਟੀ ਦਾ ਕੋਈ ਅਧਿਕਾਰੀ ਉਨ੍ਹਾਂ ਦੀਆਂ ਜ਼ਮੀਨਾਂ ਵਿੱਚ ਆਇਆ ਤਾਂ ਉਸ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ। ਐਕਸਪ੍ਰੈਸ ਵੇਅ ਲਈ ਲਈ ਪੰਜਾਬ ਦੇ ਕਿਸਾਨ ਇੱਕ ਇੰਚ ਵੀ ਜ਼ਮੀਨ ਨਹੀਂ ਛੱਡਣਗੇ। ਇਸ ਮੌਕੇ ਕਮਲਜੀਤ ਸਿੰਘ ਮੈਰੀਪੁਰ,ਰਣਜੀਤ ਸਿੰਘ,ਗੁਰਜੀਤਪਾਲ ਸਿੰਘ,ਲਾਡੀ ਟਿੱਬਾ,ਸੰਤੋਖ ਸਿੰਘ,ਤਾਰਾ ਸਿੰਘ,ਮਾਸਟਰ ਰੇਸ਼ਮ ਸਿੰਘ ਆਦਿ ਹਾਜ਼ਰ ਸਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਪੂਰਥਲਾ ਪੁਲਿਸ ਨੇ ਪੁਲਿਸ ਭਰਤੀ ਦੇ ਚਾਹਵਾਨਾਂ ਲਈ ਮੁਫਤ ਸਿਖਲਾਈ ਕੀਤੀ ਸ਼ੁਰੂ
Next articleਸੁਪਨਿਆਂ ਦਾ ਸਫ਼ਰ