ਇੰਟਰਨੈੱਟ ’ਤੇ ਬੱਚਿਆਂ ਦੇ ਜਿਨਸੀ ਸ਼ੋਸ਼ਣ ਬਾਰੇ ਸਮੱਗਰੀ: ਸੀਬੀਆਈ ਵੱਲੋਂ ਪੰਜਾਬ ਸਣੇ14 ਰਾਜਾਂ ’ਚ 76 ਥਾਵਾਂ ’ਤੇ ਛਾਪੇ

ਨਵੀਂ ਦਿੱਲੀ, (ਸਮਾਜ ਵੀਕਲੀ):  ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਇੰਟਰਨੈੱਟ ‘ਤੇ ਬੱਚਿਆਂ ਦੇ ਜਿਨਸੀ ਸ਼ੋਸ਼ਣ ਬਾਰੇ ਸਮੱਗਰੀ ਦੇ ਪ੍ਰਸਾਰਨ ਨਾਲ ਸਬੰਧਤ ਦਰਜ 23 ਮਾਮਲਿਆਂ ’ਤੇ ਕਾਰਵਾਈ ਕਰਦਿਆਂ 14 ਰਾਜਾਂ ਵਿੱਚ 83 ਲੋਕਾਂ ਨਾਲ ਸਬੰਧਤ 76 ਥਾਵਾਂ ‘ਤੇ ਛਾਪੇ ਮਾਰੇ।ਸੀਬੀਆਈ ਦੇ ਬੁਲਾਰੇ ਆਰਸੀ ਜੋਸ਼ੀ ਨੇ ਦੱਸਿਆ ਕਿ ਆਂਧਰਾ ਪ੍ਰਦੇਸ਼, ਦਿੱਲੀ, ਉੱਤਰ ਪ੍ਰਦੇਸ਼, ਪੰਜਾਬ, ਬਿਹਾਰ, ਉੜੀਸਾ, ਤਾਮਿਲਨਾਡੂ, ਰਾਜਸਥਾਨ, ਮਹਾਰਾਸ਼ਟਰ, ਗੁਜਰਾਤ, ਹਰਿਆਣਾ, ਛੱਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਵਿੱਚ ਤਲਾਸ਼ੀ ਲਈ ਜਾ ਰਹੀ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੁਧਿਆਣਾ: ਅਕਾਲੀ ਵਿਧਾਇਕ ਇਆਲੀ ਦੇ ਦਫ਼ਤਰਾਂ ਅਤੇ ਘਰ ’ਤੇ ਆਮਦਨ ਕਰ ਵਿਭਾਗ ਦਾ ਛਾਪਾ
Next articleਰਾਸ਼ਟਰਪਤੀ ਦੀ ਆਮਦ ’ਤੇ ਚੰਡੀਗੜ੍ਹ ’ਚ ਥਾਂ-ਥਾਂ ਲੱਗੇ ਜਾਮ