ਨਵਾਂਸ਼ਹਿਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਬੀਤੇ ਕੱਲ ਮਾਤਾ ਸਵਿੱਤਰੀ ਬਾਈ ਫੂਲੇ ਟਿਊਸ਼ਨ ਸੈਂਟਰ ਮਾਈਦਿੱਤਾ ਜਿਲਾ ਸ਼ਹੀਦ ਭਗਤ ਸਿੰਘ ਨਗਰ ਵਲੋ ਸ਼ਹੀਦ ਭਗਤ ਸਿੰਘ ਜੀ ਦੇ ਜੱਦੀ ਪਿੰਡ ਖਟਕੜਕਲਾਂ ਦੀ ਸੈਰ ਕਰਵਾਈ ਗਈ। ਜਾਣਕਾਰੀ ਸਾਂਝੀ ਕਰਦਿਆਂ ਮੈਡਮ ਰਾਜਵਿੰਦਰ ਕੌਰ ਮਾਈਦਿੱਤਾ ਨੇ ਦੱਸਿਆ ਕਿ ਬਾਬਾ ਸਾਹਿਬ ਦੇ ਉਪਦੇਸ਼ ਪੜੋ-ਜੁੜੋ-ਸੰਘਰਸ਼ ਕਰੋ ਤਹਿਤ ਅਤੇ ਸ਼ਹੀਦ ਭਗਤ ਸਿੰਘ ਜੀ ਦੀ ਇੰਨਕਲਾਬੀ ਸੋਚ ਨੂੰ ਵਿਦਿਆਰਥੀਆਂ ਦੇ ਜਹਿਨ ਵਿਚ ਤੇ ਆਪਣੀ ਜਿੰਦਗੀ ਵਿੱਚ ਲਾਗੂ ਕਰਨ ਉਦੇਸ਼ ਨਾਲ 28 ਸਤੰਬਰ ਨੂੰ ਲੰਘੇ ਜਨਮ ਦਿਨ ਤੇ ਬੱਚਿਆ ਨਾਲ ਕੀਤੇ ਵਾਅਦੇ ਨੂੰ ਪੂਰੇ ਕਰਨ ਲਈ ਇਹ ਉਪਰਾਲਾ ਕੀਤਾ ਗਿਆ। ਇਸ ਮੌਕੇ ਖਟਕੜਕਲਾਂ ‘ਚ ਬਣੀ ਪਾਰਕ,ਸ਼ਹੀਦ ਭਗਤ ਸਿੰਘ ਜੀ ਦਾ ਘਰ,ਸ਼ਹੀਦ ਵਾਰੇ ਹਰ ਤਰਾਂ ਦੀ ਜਾਣਕਾਰੀ ਦਿੰਦਾ ਇਤਿਹਾਸਕ ਮਿਊਜ਼ਿਅਮ ਬੱਚਿਆ ਨੂੰ ਦਿਖਾਉਣ ਦੇ ਨਾਲ ਨਾਲ ਸਾਰੀਆਂ ਜਾਣਕਾਰੀਆਂ ਸਾਝੀਆਂ ਕੀਤੀਆਂ ਗਈਆਂ,ਇਸ ਮੌਕੇ ਨਰਸਰੀ ਤੋਂ ਲੈ ਕੇ ਅੱਠਵੀਂ ਜਮਾਤ ਦੇ ਬੱਚੇ ਐਸਲੀਨ,ਹਿਮਾਸ਼ੂ,ਹਰਮਨ,ਮਨਕੀਰਤ,ਸਾਹਿਬਜੋਤ,ਨਵਨੀਤ,ਨਵਜੀਤ,ਧਨੀਸ਼,ਚੇਤਨ,ਸ਼ਿਵਮ,ਐਲਿਕਸ ਕੁਮਾਰ,ਸਾਹਿਲ ਤੇ ਰਾਜਵੀਰ ਚੁੰਬਰ ਸ਼ਾਮਲ ਸਨ।ਨਿੰਦਰ ਮਾਈਦਿੱਤਾ ਸਰਪੰਚ ਗ੍ਰਾਮ ਪੰਚਾਇਤ ਮਾਈਦਿੱਤਾ ਨੇ ਬੱਚਿਆ ਦੇ ਮਾਪਿਆਂ ਦਾ ਧੰਨਵਾਦ ਕਰਦਿਆ ਆਖਿਆ ਕਿ ਸਮੂਹ ਨਗਰ ਨਿਵਾਸੀ ਤੇ ਇਲਾਕਾ ਨਿਵਾਸੀਆ ਨੂੰ ਵੀ ਅਪੀਲ ਹੈ ਕਿ ਟਿਊਸ਼ਨ ਸੈਂਟਰ ਪੜਨ ਵਾਸਤੇ ਬੱਚੇ ਭੇਜੋ ਬਿਨਾ ਕਿਸੇ ਭੇਦਭਾਵ ਦੇ ਭੇਟਾਰਹਿਤ ਇਹ ਸੈਂਟਰ ਚਲਾਇਆ ਜਾ ਰਿਹਾ ਹੈ ਤਾਂ ਕਿ ਸਾਡੀ ਨੋਜਵਾਨੀ ਬੁਰੀਆਂ ਅਲਾਮਤਾ ਨਸ਼ਿਆਂ ਤੋਂ ਬਚਣ ਅਤੇ ਆਪਣਾ ਭਵਿੱਖ ਆਪ ਤਹਿ ਕਰਨ ਵਿਚ ਸਫਲ ਹੋਣ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly