ਮਾਤਾ ਰਮਾ ਬਾਈ ਅੰਬੇਡਕਰ ਜੀ ਦਾ ਸਾਹਿਬ ਕਾਂਸ਼ੀ ਰਾਮ ਸਮਾਜ ਭਲਾਈ ਸੁਸਾਇਟੀ ਨੇ ਜਨਮ ਦਿਨ ਮਨਾਇਆ

ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਅੰਬੇਡਕਰ ਭਵਨ ਨਵਾਂਸ਼ਹਿਰ ਵਿਖੇ ਮਾਤਾ ਰਮਾ ਬਾਈ ਅੰਬੇਡਕਰ ਜੀ ਦਾ ਜਨਮ ਉਤਸਵ ਸਾਹਿਬ ਸ੍ਰੀ ਕਾਂਸ਼ੀ ਰਾਮ ਸਮਾਜ ਭਲਾਈ ਸੁਸਾਇਟੀ ਅਤੇ ਡਾਕਟਰ ਅੰਬੇਡਕਰ ਭਵਨ ਚੈਰੀਟੇਬਲ ਰਿਲੀ ਟਰੱਸਟ ਵੱਲੋਂ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਜਿਸ ਵਿੱਚ ਸਾਹਿਬ ਸ੍ਰੀ ਕਾਂਸ਼ੀ ਰਾਮ ਸਮਾਜ ਭਲਾਈ ਦੇ ਪ੍ਰਧਾਨ ਨਿੱਕੂ ਰਾਮ ਜਨਾਗਲ, ਡਾਕਟਰ ਅੰਬੇਡਕਰ ਭਵਨ ਚੈਰੀਟੇਬਲ ਰਿਲੀ ਟਰੱਸਟ ਦੇ ਪ੍ਰਧਾਨ ਸਤੀਸ਼ ਕੁਮਾਰ ਲਾਲ, ਲੀਡ ਬੈਕ ਮੈਨੇਜਰ ਹਰਮੇਸ਼ ਸਹਿਜਲ, ਚੇਤਰਾਮ ਰਤਨ ਸੀਨੀਅਰ ਕੌਂਸਲਰ, ਦੇਸ ਰਾਜ ਨੌਰਦ, ਸੋਹਣ ਸਿੰਘ ਸਲੇਮਪੁਰੀ, ਹਰੀਕਿਸ਼ਨ ਪਟਵਾਰੀ, ਮਨੋਹਰ ਲਾਲ ਨੇ ਮਾਤਾ ਰਮਾਬਾਈ ਜੀ ਦੇ ਜੀਵਨ ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਮਾਤਾ ਰਮਾ ਬਾਈ ਅੰਬੇਡਕਰ ਜੀ ਨੇ ਆਪਣਾਂ ਸਾਰਾ ਜੀਵਨ ਅਤੇ ਆਪਣੇ ਪਰਿਵਾਰ ਨੂੰ ਸਮਾਜ ਦੇ ਲੇਖੇ ਲਾਇਆ। ਇਸ ਮਹਾਨ ਸ਼ਖ਼ਸੀਅਤ ਦੇ ਜੀਵਨ ਤੋ ਸੇਧ ਲੈਣ ਦੀ ਜ਼ਰੂਰਤ ਹੈ ਤਾਂ ਕਿ ਸਮਾਜ ਵਿੱਚ ਬਰਾਬਰਤਾ ਲਈ ਸਘੋਰਸ਼ ਸ਼ੀਲ ਲੋਕ ਅਂਗੇ ਆ ਸਕਣ। ਇਸ ਪ੍ਰੋਗਰਾਮ ਵਿੱਚ ਕਸ਼ਮੀਰੀ ਭੁੱਟਾ, ਸ੍ਰੀ ਰਮੇਸ਼ ਲੱਧੜ, ਦਿਨੇਸ ਲੱਧੜ, ਸੰਤੋਖ ਸਿੰਘ ਐਨ ਆਰ ਆਈ ਨੇ ਡਾਕਟਰ ਅੰਬੇਡਕਰ ਭਵਨ ਵਿਖੇ ਚੱਲ ਰਹੇ ਅੰਬੇਡਕਰ ਮਾਡਲ ਸਕੂਲ ਦੇ ਵਿਦਿਆਰਥੀਆਂ ਨੂੰ ਕਲਾਸਾਂ ਵਿੱਚ ਫਸਟ ਸੈਕਿੰਡ ਥਲਡ ਆਉਣ ਤੇ ਨਕਦੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਮਨਜੀਤ ਰਾਜੂ, ਸੰਦੀਪ ਕਲੇਰ, ਰਾਮ ਸਰੂਪ, ਟਰੱਸਟ ਮੈਬਰ ਕੇਸਰ ਸੱਲਣ, ਰਮਨ ਲੱਧੜ, ਅਮਰੀਕ ਮੀਕਾ, ਲਲਿਤ, ਪ੍ਰਵੀਨ, ਡਾਕਟਰ ਅੰਬੇਡਕਰ ਮਾਡਲ ਸਕੂਲ ਦੀ ਪ੍ਰਿੰਸੀਪਲ ਨੀਲਮ ਰੱਤੂ, ਮੈਡਮ ਜਸਵੀਰ ਕੌਰ, ਮੈਡਮ ਕਮਲਜੀਤ ਕੌਰ, ਮੈਡਮ ਰਜਨੀ, ਮੈਡਮ ਸਰਬਜੀਤ ਕੌਰ ਜੋਤੀ ਸਕੂਲ ਦੇ ਵਿਦਿਆਰਥੀ ਅਤੇ ਪੇਰੈਂਟਸ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਚੰਦਭਾਨ ਦੇ ਗ੍ਰਿਫ਼ਤਾਰ ਮਜ਼ਦੂਰਾਂ ਨੂੰ ਫੌਰੀ ਰਿਹਾਅ ਕਰਨ ਦੀ ਮੰਗ ਮਜਦੂਰਾਂ ਉੱਤੇ ਗੋਲੀ ਚਲਾਉਣ ਵਾਲਿਆਂ ਵਿਰੁੱਧ ਇਰਾਦਾ ਕਤਲ ਦਾ ਹੋਵੇ ਮਾਮਲਾ ਦਰਜ
Next articleਨਸ਼ਾ ਇੱਕ ਗੰਭੀਰ ਬਿਮਾਰੀ ਜਰੂਰ ਹੈ, ਪਰ ਇਸਦਾ ਇਲਾਜ ਸੰਭਵ ਹੈ – ਸੰਜੀਵ ਅਰੋੜਾ