ਮਾਤਾ ਨੈਣਾ ਦੇ ਸਾਉਣ ਦੇ ਚਾਲੇ ਵਿੱਚ ਭਗਤਾਂ ਲਈ ਗੜੀ ਪੁਲ ਉੱਪਰ ਲੰਗਰ ਲਗਾਇਆ

ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਸਮਰਾਲਾ ਬਲਬੀਰ ਸਿੰਘ ਬੱਬੀ 
ਸਾਡਾ ਦੇਸ਼ ਦੇ ਵਿੱਚ ਧਾਰਮਿਕ ਪੱਧਰ ਦੇ ਉੱਪਰ ਦਿਨ ਤਿਥ ਤਿਉਹਾਰ ਆਦਿ ਮਨਾਏ ਜਾਂਦੇ ਹਨ ਜੋ ਕਿ ਆਪਸੀ ਭਾਈਚਾਰਕ ਸਾਂਝ ਪੈਦਾ ਕਰਦੇ ਹਨ ਤੇ ਸ਼ਰਧਾਲੂਆਂ ਦੀ ਸੇਵਾ ਦਾ ਸੁਨੇਹਾ ਵੀ ਦਿੰਦੇ ਹਨ। ਇਸ ਵੇਲੇ ਮਾਤਾ ਨੈਣਾ ਦੇਵੀ ਦੇ ਧਾਰਮਿਕ ਸਥਾਨ ਨਾਲ ਸਬੰਧਤ ਸੌਣ ਮਹੀਨੇ ਦਾ ਚਾਲਾ ਚੱਲ ਰਿਹਾ ਹੈ ਸਮੁੱਚੇ ਪੰਜਾਬ ਤੋਂ ਇਲਾਵਾ ਦੇਸ਼ ਵਿਦੇਸ਼ ਤੋਂ ਸੰਗਤਾਂ ਮਾਤਾ ਨੈਣਾ ਦੇਵੀ ਦੇ ਮੰਦਰ ਵਿੱਚ ਨਤਮਸਤਕ ਹੋਣ ਲਈ ਪੁੱਜਦੇ ਹਨ ਸੰਗਤਾਂ ਦੀ ਸੇਵਾ ਦੇ ਲਈ ਅਨੇਕਾਂ ਥਾਵਾਂ ਦੇ ਉੱਪਰ ਲੰਗਰ ਆਦ ਦਾ ਪ੍ਰਬੰਧ ਕੀਤਾ ਜਾਂਦਾ ਹੈ‌
    ਮਾਛੀਵਾੜਾ ਸਮਰਾਲਾ ਸੜਕ ਦੇ ਉੱਪਰ ਸਥਿਤ ਗੜੀ ਪੁੱਲ ਦੇ ਉੱਪਰ ਕਾਫੀ ਲੰਮੇ ਸਮੇਂ ਤੋਂ ਲੰਗਰਾਂ ਦੀ ਸੇਵਾ ਨਿਭਾਈ ਜਾਂਦੀ ਹੈ ਜੋ ਕਿ ਅਨੰਦਪੁਰ ਸਾਹਿਬ ਹੋਲਾ ਮਹੱਲਾ ਤੇ ਮਾਤਾ ਨੈਣਾ ਦੇਵੀ ਦੇ ਚਾਲੇ ਸਮੇਂ ਸੰਗਤਾਂ ਲਈ ਲੰਗਰਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ। ਪਿੰਡ ਗੜੀ ਤਰਖਾਣਾ ਨਹਿਰ ਦੇ ਕੰਢੇ ਉੱਪਰ ਲੰਗਰ ਲਈ ਬਹੁਤ ਵਧੀਆ ਸਥਾਨ ਬਣਿਆ ਹੋਇਆ ਹੈ ਜਿਸ ਵਿੱਚ ਮਾਛੀਵਾੜਾ ਸਾਹਿਬ ਗੜੀ ਪਿੰਡ ਤੇ ਇਲਾਕੇ ਦੇ ਸਹਿਯੋਗ ਦੇ ਨਾਲ ਮਾਤਾ ਨੈਣਾ ਦੇਵੀ ਦੇ ਭਗਤਾਂ ਦੇ ਲਈ ਲੰਗਰ ਲਗਾਇਆ ਗਿਆ ਹੈ ਅੱਜ ਇਸ ਲੰਗਰ ਦੀ ਸ਼ੁਰੂਆਤ ਹੋਈ ਜਿਸ ਵਿੱਚ ਮਾਛੀਵਾੜਾ ਸਮਰਾਲਾ ਤੋਂ ਇਲਾਵਾ ਇਲਾਕੇ ਨਾਲ ਸੰਬੰਧਿਤ ਸ਼ਖਸ਼ੀਅਤਾਂ ਨੇ ਇਸ ਲੰਗਰ ਦੀ ਸੇਵਾ ਵਿੱਚ ਹਿੱਸਾ ਪਾਇਆ। ਇਹ ਲੰਗਰ ਲਗਾਤਾਰ ਕਈ ਦਿਨ ਸੰਗਤਾਂ ਦੀ ਸੇਵਾ ਵਿੱਚ ਚੱਲਦਾ ਹੈ ਤੇ ਇਲਾਕੇ ਦੇ ਲੋਕ ਵੱਧ ਚੜ ਕੇ ਇਸ ਲੰਗਰ ਵਿੱਚ ਸੇਵਾ ਕਰਕੇ ਮਾਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਹਰ ਸਿੱਖ ਦਾ ਫਰਜ ਬਣਦਾ ਹੈ ਕੇ ਉਹ ਬੰਦੀ ਸਿੰਘਾਂ ਦੀ ਰਿਹਾਈ ਲਈ 15 ਅਗਸਤ ਨੂੰ ਕੌਮੀ ਇਨਸਾਫ ਮੋਰਚੇ ਦੀ ਹਮਾਇਤ ਕਰੇ – ਗਿੱਲ,ਖਹਿਰਾ,ਭਿੰਡਰ,ਸਰਾਂ,ਲਲਿਹਾਂਦੀ
Next articleਸਿਸਕਦੇ ਹਰਫ਼ ਚ ਦਰਜ ਹੈ