ਮਾਤਾ ਕਿਸ਼ਨ ਕੌਰ ਦੇ ਪਰਿਵਾਰ ਨੇ ਵਾਹਿਗੁਰੂ ਜੀ ਦੀਆਂ ਦਿਤੀਆਂ ਦਾਤਾਂ ਦਾ ਸ਼ੁਕਰਾਨਾ ਕੀਤਾ
ਦੇਸ਼ ਵਿਦੇਸ਼ਾਂ ਵਿੱਚ ਮਾਂ-ਬੋਲੀ ਪੰਜਾਬੀ ਨੂੰ ਪਾਣੀ ਦੇ ਰਿਹਾ ਹੈ ਉਨ੍ਹਾਂ ਦਾ ਪੋਤਰਾ ਤਰਲੋਚਨ ਸਿੰਘ ਵਿਰਕ
(ਸਮਾਜ ਵੀਕਲੀ)- ਸ: ਕਰਮ ਸਿੰਘ ਅਤੇ ਸ: ਕਿਸ਼ਨ ਕੌਰ ਦੇ ਪਰਿਵਾਰ ਨੇ ਵਾਹਿਗੁਰੂ ਜੀ ਵਲੋਂ ਦਿਤੀਆਂ ਦਾਤਾਂ ਦਾ ਸ਼ੁਕਰਾਨਾ ਕਰਨ ਲਈ ਸ੍ਰੀ ਗੁਰੁ ਨਾਨਕ ਦੇਵ ਜੀ ਦੀ ਪੰਜਵੀਂ ਜੋਤ ਸ੍ਰੀ ਗੁਰੁ ਅਰਜਨ ਦੇਵ ਜੀ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸ਼: ਝਲਮਣ ਸਿੰਘ ਵਿਰਕ ਦੇ ਘਰ, 108 ਸੰਤ ਬਾਬਾ ਫੁਲਾ ਸਿੰਘ ਮਾਰਗ, ਪਿੰਡ ਵਿਰਕ, ਜਲੰਧਰ ਵਿਖੇ 22 ਅਕਤੂਬਰ 2023 ਨੂੰ ਰਖਾਏ ਜਿਸ ਵਿਚ ਦੇਸ਼ ਵਿਦੇਸ਼ ਤੋਂ ਰਿਸ਼ਤੇਦਾਰਾਂ, ਦੋਸਤ ਮਿੱਤਰਾਂ ਅਤੇ ਵਿਰਕ ਪਿੰਡ ਨਿਵਾਸੀਆਂ ਨੇ ਸੰਗਤ ਦੇ ਰੂਪ ਵਿੱਚ ਆਪਣੇ ਜੀਵਨ ਦੀਆਂ ਕੁੱਝ ਘੜੀਆਂ ਸਫਲ ਕੀਤੀਆਂ।
ਘਰ ਦੇ ਸਿਆਣਿਆ ਦੀ ਸਿੱਖਿਆ ਮੁਤਾਬਕ ਪੂਰੇ ਘਰ ਦੀ ਸਫਾਈ ਕੀਤੀ ਗਈ ਅਤੇ ਜਿਸ ਕਮਰੇ ਵਿੱਚ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨਾ ਸੀ ਉਸ ਨੂੰ ਨਵਾਂ ਚਿੱਟਾ ਰੰਗ, ਕੰਧਾਂ ਤੇ ਨਵੀਆਂ ਚਿੱਟੀਆਂ ਟਾਈਲਾਂ, ਨਵੇਂ ਬਿਜਲੀ ਦੇ ਸੌਕਿੱਟਸ ਅਤੇ ਨਵੇਂ ਪੱਖਿਆਂ ਦਾ ਪ੍ਰਬੰਧ ਕੀਤਾ ਗਿਆ। ਜਿਸ ਰਾਹ ਰਾਹੀਂ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਨੂੰ ਲਿਆਉਣਾ ਸੀ ਉਹ ਰਾਹ ਘਰ ਦੇ ਅੰਦਰੋ ਤੇ ਬਾਹਰੋਂ ਪਾਣੀ ਨਾਲ ਸਾਫ ਕੀਤਾ ਗਿਆ।
ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਗਿ: ਗਿਆਨ ਸਿੰਘ ਜੀ ਨੇ ਸਾਧ ਸੰਗਤ ਜੀ ਨੂੰ ਗੁਰ ਇਤਿਹਾਸ ਤੋਂ ਜਾਣੂ ਕਰਵਾਇਆ ਜਿਸ ਸਮੇ ਭਾਈ ਲਹਿਣਾ ਜੀ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੁ ਨਾਨਕ ਦੇਵ ਜੀ ਨੂੰ ਪਹਿੱਲੀ ਵਾਰ ਮਿਲੇ ਸਨ। ਫਿਰ ਗਿਆਨੀ ਜੀ ਨੇ ਪੰਜਾਬੀ ਲਿਸਨਰਜ ਕਲੱਬ, ਯੂ.ਕੇ. ਦੇ ਸੰਚਾਲਚ ਭਾਈ ਤਰਲੋਚਨ ਸਿੰਘ ਦੀ ਲਿਖੀ ਕਵਿੱਤਾ “ ਦਾਦੀ ਮਾਂ ਦਾ ਪਿਆਰ ਹੈ ਸੱਭ ਤੋਂ ਉੱਚਾ “ ਪੜ੍ਹੀ ਜੋ ਮਾਤਾ ਕਿਸ਼ਨ ਕੌਰ ਜੀ ਦੀ ਵਿਲੱਖਣ ਸ਼ਖਸ਼ੀਅਤ ਬਾਰੇ ਦਰਸਾਉਂਦੀ ਸੀ। ਮਾਤਾ ਕਿਸ਼ਨ ਕੌਰ ਜੀ ਦੀ ਯਾਦ ਵਿੱਚ ਸੰਤ ਬਾਬਾ ਫੂਲਾ ਸਿੰਘ ਜੀ ਗੁਰਦਵਾਰਾ ਸਾਹਿਬ ਵਿਖੇ ਗੇਟ ਅਤੇ ਦਰਸ਼ਨੀ ਡਿਉੜੀ ਦੀ ਸੇਵਾ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਉਨ੍ਹਾਂ ਦੇ ਵੱਡੇ ਪੋਤਰੇ ਨੇ 1999 ਨੁੰ ਕਰਵਾਈ ਸੀ।
ਕਿਸ਼ਨ ਕੌਰ ਦੀ ਫੁਲਵਾੜੀ ਅੱਜ ਅਮਰੀਕਾ, ਕਨੈਡਾ, ਬਰਤਾਨੀਆ, ਯੂਰਪ, ਡੁਬੈਈ ਅਤੇ ਦੁਨੀਆ ਦੇ ਹੋਰ ਵੱਖ ਵੱਖ ਦੇਸ਼ਾਂ ਵਿੱਚ ਮਿਹਨਤਾਂ ਕਰਕੇ ਚੰਗੀ ਜਿੰਦਗੀ ਜੀਅ ਰਹੇ ਹਨ ਜਿਨ੍ਹਾਂ ਵਿਚੋਂ ਕਈ ਡਰਾਈਵਰ ਹਨ, ਕਈ ਕਾਰੋਬਾਰ ਕਰ ਰਹੇ ਹਨ, ਕਈ ਮਾਂ ਬੋਲੀ ਪੰਜਾਬੀ ਜਾਂ ਸਮਾਜ ਸੇਵਾ ਕਰ ਰਹੇ ਹਨ, ਅਤੇ ਵੱਡੇ ਭਾਗਾਂ ਵਾਲ਼ਿਆਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛੱਕਿਆ ਹੋਇਆ ਹੈ। ਉਨ੍ਹਾ ਜੀ ਦੀਆਂ ਤਿੰਨ ਨੂੰਹ ਰਾਣੀਆਂ ਬਰਤਾਨੀਆ, ਕਨੈਡਾ ਅਤੇ ਵਿਰਕ ਪਿੰਡ ਰਿਹ ਰਹੀਆਂ ਹਨ। ਦਾਦੀ ਜੀ ਦੇ 7 ਪੋਤਰੇ, 8 ਪੜਪੋਤਰੇ ਹਨ ਜਿਨ੍ਹਾਂ ਵਿਚੌਂ ਸੁਖਬਿੰਦਰ ਸਿੰਘ ਦੇ ਛੋਟੇ ਲੜਕੇ ਏਕਮ ਸਿੰਘ ਦੇ ਪਹਿਲੇ ਜਨਮ ਦਿੰਨ ਦੀ ਖੁਸ਼ੀ ਤੇ ਪਰਿਵਾਰ ਨੇ ਸੰਤ ਬਾਬ ਫੂਲਾ ਸਿੰਘ ਜੀ ਗੁਰਦਵਾਰਾ ਵਿਖੇ ਇਸ ਸਾਲ ਦੇ ਧਾਰਮਿੱਕ ਜੋੜ ਮੇਲੇ ਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸੇਵਾ ਸ਼ਰਧਾ ਭਾਵਨਾ ਨਾਲ ਕਰਵਾਈ ਸੀ।
ਗੁਰਦਵਾਰਾ ਸਾਹਿਬ ਜੀ ਦੇ ਮੁੱਖ ਸੇਵਾਦਾਰ ਭਾਈ ਜਸਵਿੰਦਰ ਸਿੰਘ ਜੀ ਨੇ ਸਰੋਪੇ ਦੇ ਬਖਸ਼ੀਸ਼ ਦੀ ਭੇਂਟ ਕਿਸ਼ਨ ਕੌਰ ਜੀ ਦੇ ਭਤੀਜੇ ਗੁਰਦਾਵਰ ਸਿੰਘ, ਪਿੰਡ ਮੁਅਈ ਨੂੰ ਕੀਤੀ । ਝਲਮਣ ਸਿੰਘ ਜੀ ਦੇ ਬਰਤਾਨੀਆ ਜਾਣ ਉਪਰੰਤ ਦਾਦੀ ਜੀ ਦੀ ਸੇਵਾ ਉਨ੍ਹਾਂ ਦੇ ਲੜਕੇ ਚੌਧਰੀ ਮੋਹਿੰਦਰ ਸਿੰਘ ਨੇ ਨਿਭਾਈ। ਉਨ੍ਹਾਂ ਦੇ ਖਾਸ ਦੋਸਤ ਥਾਣੇਦਾਰ ਦਰਸ਼ਣ ਸਿੰਘ ਦੇ ਵੱਡੇ ਲੜਕੇ ਜੱਥੇਦਾਰ ਗਿਆਨ ਸਿੰਘ ਕਨੈਡਾ ਜੀ ਨੇ ਪਰਿਵਾਰਾਂ ਵਿੱਚ ਚਲਦਾ ਆ ਰਿਹਾ ਗੂੜੇ ਪਿਆਰ ਦਾ ਸਬੂਤ ਦਿੱਤਾ ਅਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ “ਗਉੜੀ ਸੁਖਮਨੀ ਮ:5 ॥ …ਤੌਂ ….ਦੂਖ ਰੋਗ ਬਿਨਸੇ ਭੈ ਭਰਮ॥ ਸਾਧ ਨਾਮ ਨਿਰਮਲ ਤਾ ਕੇ ਕਰਮ॥ ਸਭ ਤੇ ਊਚ ਤਾਂ ਕੀ ਸੋਭਾ ਬਨੀ॥ ਨਾਨਕ ਇਹ ਗੁਣਿ ਨਾਮੁ ਸੁਖਮਨੀ॥ 8॥ 24॥ “ ਪੂਰੀ ਸ਼ਰਧਾ ਭਾਵਨਾ ਨਾਲ ਸਰਵਣ ਕੀਤੇ ਅਤੇ ਗੁਰੁ ਜੀ ਦੀਆਂ ਖੁਸ਼ੀਆ ਲਈਆਂ।
ਇਸ ਸਮੇ ਲ਼ੰਬਰਦਾਰ ਮੋਹਨ ਸਿੰਘ ਜੀ ਦਾ ਸਮੂਹ ਪਰਿਵਾਰ, ਸਰਪੰਚ ਸਤਪਾਲ, ਗੁਰਦਵਾਰਾ ਸਾਹਿਬ ਦੇ ਸਾਬਕਾ ਸਟੇਜ ਸਕੱਤਰ ਸੁਰਿੰਦਰ ਸਿੰਘ ਬਸਰਾ, ਸੁਰਜੀਤ ਸਿੰਘ ਢੇਸੀ ਯੂ.ਕੇ. ਅਤੇ ਮੁਆਈ ਪਿੰਡ ਦੇ ਸਾਬਕਾ ਸਰਪੰਚ ਅਤੇ ਏ1. ਢਾਬੇ ਦੇ ਮਾਲਕ ਹਰਵਿੰਦਰ ਸਿੰਘ ਹਾਜਰ ਸਨ।
ਆਖੀ੍ਰਰ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਅਤੇ ਵਿਰਕ ਪਰਿਵਾਰ ਦੇ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਗਈ। ਸੱਭ ਨੂੰ ਬੇਨਤੀ ਕੀਤੀ ਗਈ ਕਿ ਗੁਰੁ ਕਾ ਲੰਗਰ ਛੱਕ ਕੇ ਜਾਣਾ ਜੀ। ਸਪੀਕਰਾਂ ਦੀ ਸੇਵਾ ਮਿਸਤਰੀ ਮੰਟੂ ਨੇ ਵਧੀਆ ਤਰੀਕੇ ਨਾਲ ਨਿਭਾਈ।
ਦਾਦੀ ਮਾਂ ਦਾ ਪਿਆਰ ਹੈ ਸੱਭ ਤੋਂ ਉਚਾ
ਤੁਸੀਂ ਹੋ ਮੇਰੀ ਦਾਦੀ ਮਾਂ
ਕਿਸ਼ਨ ਕੌਰ ਹੈ ਤੁਹਾਡਾ ਨਾਂ
ਸਾਰੀ ਦੁਨੀਆ ‘ਚੋਂ ਪਿਆਰੀ ਮਾਂ
ਕਿਸ਼ਨ ਕੌਰ ਹੈ ਤੁਹਾਡਾ ਨਾਂ।
ਝਲਮਣ, ਮਹਿੰਦਰ ਕੌਰ, ਮਹਿੰਦਰ
ਸਤਨਾਮ ਦੀ ਹੋ ਤੁਸੀਂ ਮਾਂ
ਕੋਈ ਆਖੇ ਭਾਬੀ, ਤਾਈ
ਬੀਬੀ ਜਾਂ ਮਾਈ
ਪਰ ਮੇਰੀ ਹੋ ਤੁਸੀਂ ਦਾਦੀ ਮਾਂ,
ਸਾਰੀ ਦੁਨੀਆਂ ਚੋਂ ਪਿਆਰੀ ਮਾਂ।
ਤੁਸੀਂ ਨਾਂ ਮੈਨੂੰ ਕਦੇ ਮਿਲਣ ਆਵੋਂ
ਨਾ ਤੁਸੀਂ ਸਾਨੂੰ ਚਿੱਠੀ ਪਾਵੋਂ
ਫਿਰ ਵੀ ਮੈਨੂੰ ਬਹੁੱਤ ਯਾਦ ਤੁਸੀਂ ਆਵੋਂ
ਕਿਉਕਿਂ ਤੁਸੀਂ ਹੋ ਮੇਰੀ ਦਾਦੀ ਮਾਂ
ਸਾਰੀ ਦੁਨੀਆ ਚੋਂ ਪਿਅਰੀ ਮਾਂ।
ਤੁਹਾਨੂੰ ਮੈਂ ਚਿੱਠੀਆ ਪਾਵਾਂ
ਵਿਰਕਾਂ ਨੂੰ ਸਿੱਧਾ ਟੈਲੀਫੂਨ ਲਗਾਵਾਂ।
ਮੁੜ ਮੁੜ ਤੁਹਾਨੂ ਮਿਲਣ ਮੈਂ ਆਵਾਂ,
ਰੇਡੀਓ ਲੈਸਟਰ ਦੇ ਪੰਜਾਬੀ ਪ੍ਰੌਗਰਾਮਾਂ ਤੇ
ਤੁਹਾਡੀਆ ਮੈਂ ਫਰਮੈਸ਼ਾਂ ਲਗਾਵਾਂ।
ਤੁਸੀਂ ਹੋ ਮੇਰੀ ਦਾਦੀ ਮਾਂ,
ਸਾਰੀ ਦੁਨੀਆ ਚੋਂ ਪਿਆਰੀ ਮਾਂ।
ਸੁੱਖ ਬਹੁੱਤ ਤੁਸੀ ਵੇਖੇ,
ਸੁੱਖ ਬਹੁੱਤ ਤੁਸੀਂ ਵੇਖੇ,
ਦੁੱਖਾਂ ਨੂੰ ਤਾਂ ਰਹਿਣ ਈ ਦੇਈਏ,
ਗਿਣੇ ਇਹ ਜਾਣੇ ਨੀ,
ਕਿਹੜੇ ਦੁੱਖ ਤੁਸੀਂ ਨਹੀਂ ਦੇਖੇ।
ਤੁਸੀਂ ਹੋ ਮੇਰੀ ਦਾਦੀ ਮਾਂ,
ਸਾਰੀ ਦੁਨੀਆ ਚੋਂ ਪਿਆਰੀ ਮਾਂ।
ਪੰਜਾਂ ਤੱਖਤਾਂ ਦੀ ਯਾਤਰਾ ਤੁਸੀ ਕਰ ਆਏ ਹੋ,
ਹਰਿਮੰਦਰ, ਗੋਇੰਦਵਾਲ, ਤਰਨ ਤਾਰਨ,
ਹੇਮਕੁੰਡ ਸਾਹਿਬ ਵੀ ਤੁਸੀਂ ਜਾ ਆਏ ਹੋ।
ਤੁਸੀਂ ਹੋ ਮੇਰੀ ਦਾਦੀ ਮਾਂ,
ਸਾਰੀ ਦੁਨੀਆ ਚੋਂ ਪਿਆਰੀ ਮਾਂ।
ਇੰਗਲੈਂਡ ਵਿੱਚ ਬਹੁੱਤ ਮੰਗਵਾਉਣਾ ਚਾਹਿਆ,
ਸੰਨ 1993 ਦੇ ਜੁਲਾਈ ਮਹੀਨੇ,
ਤੁਹਾਡੇ ਲਈ ਪਾਸਪੋਰਟ, ਟਿਕਟਾਂ,
ਤੇ ਖਰਚਣ ਲਈ ਪੈਸੇ ਵੀ ਸੀ
‘ਤਰਲੋਚਨ’ ਨਾਲ ਲਿਆਇਆ।
ਐਵੇਂ ਦੁਨੀਆ ਨਹੀਂ ਕਹਿੰਦੀ ,
ਦਾਦੀ ਮਾਂ ਦਾ ਪਿਆਰ ਹੈ ਸੱਭ ਤੌਂ ਉੱਚਾ
ਦਾਦੀ ਮਾਂ ਦਾ ਪਿਆਰ ਹੈ ਸੱਭ ਤੋਂ ਉੱਚਾ
ਦਾਦੀ ਮਾਂ ਦਾ ਪਿਆਰ ਹੈ ਸੱਭ ਤੋਂ ਉੱਚਾ।