ਮਾਤਾ ਹਰਦੇਈ ਨੈਸ਼ਨਲ ਕਾਲਜ ਸਕੂਲ ਵਿੱਚ ਭਗਤ ਪੂਰਨ ਸਿੰਘ ਨੂੰ ਚੇਤੇ ਕੀਤਾ

ਮਾਛੀਵਾੜਾ ਸਾਹਿਬ(ਸਮਾਜ ਵੀਕਲੀ)  ਬਲਬੀਰ ਸਿੰਘ ਬੱਬੀ  :- ਇਥੋਂ ਦੇ ਮਾਤਾ ਹਰਦੇਈ ਨੈਸ਼ਨਲ ਕਾਲਜ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿਖੇ ਪਿੰਗਲਵਾੜਾ ਸੰਸਥਾ ਦੇ ਬਾਨੀ ਭਗਤ ਪੂਰਨ ਸਿੰਘ ਦੀ ਬਰਸੀ ਮੌਕੇ ਸਕੂਲ ਵਿਦਿਆਰਥਨਾਂ ਤੇ ਸਟਾਫ ਵੱਲੋਂ ਮਨੁੱਖਤਾ ਪ੍ਰਤੀ ਕੀਤੀ ਭਗਤ ਪੂਰਨ ਸਿੰਘ ਜੀ ਦੀ ਸੇਵਾ ਨੂੰ ਯਾਦ ਕੀਤਾ ਗਿਆ। ਭਗਤ ਪੂਰਨ ਸਿੰਘ ਜੀ ਦੀ ਯਾਦ ਵਿੱਚ ਰੱਖੇ ਵਿਸ਼ੇਸ਼ ਪ੍ਰੋਗਰਾਮ ਵਿੱਚ ਸਕੂਲ ਪ੍ਰਿੰਸੀਪਲ ਬਲਜੀਤ ਸਿੰਘ ਵੱਲੋਂ ਭਗਤ ਪੂਰਨ ਸਿੰਘ ਜੀ ਦੀ ਮਨੁੱਖੀ ਸੇਵਾ ਨੂੰ ਸਮਰਪਿਤ ਸਮੁੱਚੇ ਜੀਵਨ ਦੌਰਾਨ ਘਾਲੀ ਘਾਲਣਾ ਬਾਰੇ ਜਾਣਕਾਰੀ ਦਿੱਤੀ ਗਈ। ਉਨਾਂ ਦੱਸਿਆ ਕਿ ਭਗਤ ਪੂਰਨ ਸਿੰਘ ਨੇ ਪਿੰਡ ਰਾਜੇਵਾਲ, ਖੰਨਾ ਵਿੱਚ ਜਨਮ ਲੈ ਕੇ ਸਿੱਖ ਧਰਮ ਤੇ ਗੁਰਬਾਣੀ ਦੇ ਆਸ਼ੇ ਨੂੰ ਮੁੱਖ ਰੱਖਦਿਆਂ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਹੋ ਕੇ ਅਨੇਕਾਂ ਕਾਰਜ ਕੀਤੇ। ਛੋਟੇ ਲੂਲੇ ਲੰਗੜੇ ਬੱਚੇ ਪਿਆਰਾ ਸਿੰਘ ਦੀ ਸਾਂਭ ਸੰਭਾਲ ਕੀਤੀ ਤੇ ਇੱਥੋਂ ਹੀ ਬਾਅਦ ਵਿੱਚ ਪਿੰਗਲਵਾੜੇ ਦਾ ਜਨਮ ਹੋਇਆ। ਪ੍ਰਿੰਸੀਪਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪਿੰਗਲਵਾੜਾ ਅੰਮ੍ਰਿਤਸਰ ਦੇ ਵਿੱਚ ਇਸ ਵੇਲੇ ਬੱਚੇ ਨੌਜਵਾਨ ਬਜ਼ੁਰਗ ਬੀਬੀਆਂ ਅਜਿਹੇ ਰੋਗੀ ਹਨ ਜਿਨਾਂ ਨੂੰ ਆਪਣੀ ਵੀ ਕੋਈ ਸ਼ੁੱਧ ਬੁੱਧ ਨਹੀਂ। ਪਿੰਗਲਵਾੜਾ ਸੰਸਥਾ ਦੇ ਵਿੱਚ ਰੋਜਾਨਾ ਹੀ ਲੱਖਾਂ ਰੁਪਏ ਦਾ ਖਰਚ ਹੋ ਰਿਹਾ ਹੈ ਜੋ ਦੇਸ਼ ਵਿਦੇਸ਼ ਵਿੱਚ ਬੈਠੀ ਸੰਗਤ ਦਾਨ ਦੇ ਰੂਪ ਵਿੱਚ ਦਿੰਦੀ ਹੈ ਇਸ ਤੋਂ ਇਲਾਵਾ ਪਿੰਗਲਵਾੜਾ ਵਾਤਾਵਰਣ ਦੀ ਸਾਂਭ ਸੰਭਾਲ ਤੋਂ ਇਲਾਵਾ ਅਨੇਕਾਂ ਵੱਡੀਆਂ ਛੋਟੀਆਂ ਕਿਤਾਬਾਂ ਆਦਿ ਨਿਰੋਲ ਮੁਫਤ ਸੇਵਾ ਦੇ ਵਿੱਚ ਛਾਪਦਾ ਹੈ ਤੇ ਵੰਡਦਾ ਹੈ। ਇਸ ਵੇਲੇ ਪਿੰਗਲਵਾੜਾ ਸੰਸਥਾ ਦੀ ਸੇਵਾ ਸੰਭਾਲ ਬੀਬੀ ਇੰਦਰਜੀਤ ਕੌਰ ਜੀ ਨਿਭਾ ਰਹੇ ਹਨ। ਉਹਨਾਂ ਕਿਹਾ ਕਿ ਵਿਦਿਆਰਥੀਆਂ ਤੋਂ ਇਲਾਵਾ ਆਮ ਲੋਕਾਂ ਨੂੰ ਵੀ ਭਗਤ ਪੂਰਨ ਸਿੰਘ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਹਰ ਸਮੇਂ ਮਨੁੱਖਤਾ ਦੀ ਸੇਵਾ ਵਿੱਚ ਰਹਿ ਕੇ ਵਾਤਾਵਰਨ ਦੀ ਸਾਂਭ ਸੰਭਾਲ ਤੇ ਸਮਾਜ ਵਿੱਚ ਫੈਲੀਆਂ ਬਣਾਈਆਂ ਨੂੰ ਰੋਕਣ ਦਾ ਯਤਨ ਕਰਨਾ ਚਾਹੀਦਾ ਹੈ। ਇਸ ਮੌਕੇ ਸਕੂਲ ਸਟਾਫ ਤੋਂ ਬਿਨਾਂ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਸ. ਹਰਭਜਨ ਸਿੰਘ ਰਠੋਰ ਦੇ ਹੋਣਹਾਰ ਸਪੁੱਤਰ ਅਜਮੇਰ ਸਿੰਘ ਮੁਸਾਫਿਰ ਨੂੰ ਵਿਸ਼ਵ ਸਿੱਖ ਰਾਜਪੂਤ ਭਾਈਚਾਰਾ ਸਭਾ (ਸੰਸਥਾ) ਇੰਗਲੈਂਡ ਇਕਾਈ ਦਾ ਪ੍ਰਧਾਨ ਨਾਮਜਦ ਕੀਤਾ ਗਿਆ
Next articleਬੱਚਿਆਂ ਨੂੰ ਸੁਚੇਤ ਕਰਨ ਲਈ ਪੰਜਾਬ ਪੁਲਿਸ ਵੱਲੋਂ ਐਲੀਮੈਂਟਰੀ ਸਕੂਲ ਠੱਟਾ ਨਵਾਂ ਵਿੱਚ ਸੈਮੀਨਾਰ