ਮਾਤਾ ਗਿਆਨ ਕੌਰ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਭਲਕੇ 

ਕਪੂਰਥਲਾ,  ( ਕੌੜਾ )–  ਸੁਖਵਿੰਦਰ ਸਿੰਘ ਜੋਸਨ ਭਾਰਤੀ ਜੀਵਨ ਬੀਮਾ ਨਿਗਮ ਵਿਕਾਸ ਅਧਿਕਾਰੀ ਕਪੂਰਥਲਾ ਤੇ ਪਰਮਿੰਦਰ ਸਿੰਘ ਜੋਸਨ ਦੇ ਸਤਿਕਾਰਯੋਗ ਮਾਤਾ ਜੀ ਸਰਦਾਰਨੀ ਗਿਆਨ ਕੌਰ ਜੀ (ਧਰਮ ਪਤਨੀ ਅਵਤਾਰ ਸਿੰਘ ਜੋਸਨ ਸਾਬਕਾ ਹੈੱਡ ਮਾਸਟਰ ) ਜੋ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ । ਸਵ: ਮਾਤਾ ਗਿਆਨ ਕੌਰ ਜੀ ਦੇ ਨਮਿਤ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਅਤੇ ਉਪਰੰਤ ਗੁਰਬਾਣੀ ਦਾ ਕੀਰਤਨ 3 ਸਤੰਬਰ ਦਿਨ ਐਤਵਾਰ ਨੂੰ ਦੁਪਹਿਰ 11 ਵਜੇ ਤੋਂ ਲੈ ਕੇ ਦੁਪਿਹਰ 1 ਵਜੇ ਤੱਕ ਗੁਰਦੁਆਰਾ ਸਾਹਿਬ ਬੂਲਪੁਰ ਜ਼ਿਲ੍ਹਾ ਕਪੂਰਥਲਾ ਵਿਖੇ ਹੋਵੇਗਾ । ਇਸ ਉਪਰੰਤ ਅੰਤਿਮ ਅਰਦਾਸ ਹੋਵੇਗੀ । ਇਸ ਦੌਰਾਨ ਸ਼ਰਧਾਂਜਲੀ  ਸਮਾਗਮ ਦੌਰਾਨ ਇਲਾਕੇ ਦੀਆਂ ਸਮਾਜਿਕ,ਧਾਰਮਿਕ ਤੇ ਰਾਜਨੀਤਿਕ ਸ਼ਖ਼ਸੀਅਤਾਂ ਸਵਰਗੀ ਮਾਤਾ ਗਿਆਨ ਕੌਰ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੀਆਂ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਹੀਂ ਰਿਹਾ ਗੀਤਾਂ ਦਾ ਵਣਜਾਰਾ ਗ਼ਜ਼ਲਾਂ ਦਾ ਬਾਦਸ਼ਾਹ ਹਰਜਿੰਦਰ ਬੱਲ
Next articleਜੇ ਡੀ ਸੈਂਟਰਲ ਸਕੂਲ ਵੱਲੋਂ ਬੱਚਿਆਂ ਨੂੰ ਕੇਸਰੀ ਰੰਗ ਦੀ ਵਿਸ਼ੇਸ਼ਤਾ ਬਾਰੇ ਜਾਣੂ ਕਰਵਾਇਆ।