‘ਮਾਤਾ ਗੁਜਰੀ ਅਤੇ ਸਹਿਬਜਾਦੇ’

(ਸਮਾਜ ਵੀਕਲੀ)

ਮਾਤਾ ‘ਗੁਜ਼ਰੀ’ ਸਮਝਾਉਂਦੀ ਬੱਚਿਆਂ ਨੂੰ,
ਜਾਕੇ ਵਿੱਚ ਕਚਿਹਰੀ ਡੋਲਿਓ ਨਾ।
ਪਿਉ ਦਾਦਿਆਂ ਖੱਟਿਆ ਜੋ ਧਰਮ ਖਾਤਰ,
ਤੁਸੀਂ ਕਿਸੇ ਗਲੋਂ ਵੀ ਰੋਲਿਓ ਨਾ।
ਉਹਨਾਂ ਡਰ ‘ਤੇ ਲਾਲਚ ਦੇਣੇ ਦੋਵੇਂ
ਤੁਸੀਂ ਕਮਜ਼ੋਰ ਸ਼ਬਦ ਕੋਈ ਬੋਲਿਓ ਨਾ।
ਛੋਟੀ ਉਮਰਾਂ ਤੇ ਆਸਾਂ ਵੱਡੀਆ ਨੇ,
ਕਿਸੇ ਕੀਮਤ ‘ਤੇ ਆਸਾਂ ਮਧੋਲਿਓ ਨਾ।
ਅੱਗੋਂ ਬੱਚਿਆਂ ਨੇ ‘ਦਾਦੀ ਨੂੰ ਜਵਾਬ ਦਿੱਤਾ
ਤੁਸੀਂ ਕੱਢ ਦਿਓ ਮਨ ‘ਚੋਂ ਭਰਮ ਦਾਦੀ!
ਅਸੀਂ ਪੁੱਤਰ ਹਾਂ ਗੁਰੂ ਗੋਬਿੰਦ ਸਿੰਘ ਜੀ ਦੇ,
ਅੱਗੇ ਰੱਖਣਾ ਅਸਾਂ ਪਹਿਲਾਂ ‘ਧਰਮ ਦਾਦੀ!
ਅਸੀਂ ਤਸੀਹਿਆਂ ਤੋਂ ਨਹੀਂ ਡਰਨ ਵਾਲੇ
ਜੋ ਮਰਜ਼ੀ ਉਹ ਪਏ ਕਰਨ ਦਾਦੀ!
ਲੱਖਾਂ ਲਾਲਚਾਂ ਡਰਾਵਿਆਂ ਨੂੰ ਠੁਕਰਾਅ ਅਸੀਂ,
ਕਰ ਲਵਾਂਗੇ ਕਬੂਲ ਮਰਨ ਦਾਦੀ!

ਮੇਜਰ ਸਿੰਘ ‘ਬੁਢਲਾਡਾ’
94176 42327

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਮਿਹਨਤ ਕਿਸਾਨ ਮਜ਼ਦੂਰ ਦੀ, ਰਹਿਮਤ ਹਜ਼ੂਰ ਦੀ”
Next articleਅਵਾਰਾ ਪਸ਼ੂ