ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-15 ਅਕਤੂਬਰ ਨੂੰ ਹੋਰ ਰਹੀਆਂ ਪੰਚਾਇਤੀ ਚੋਣਾਂ ‘ਚ ਅੱਪਰਾ ਦੇ ਵਾਰਡ ਨੰਬਰ 3 ਤੋਂ ਮਾਸਟਰ ਵਿਨੋਦ ਕੁਮਾਰ ਮਜਬੂਤ ਦਾਅਵੇਦਾਰ ਵਜੋਂ ਉੱਭਰ ਕੇ ਸਾਹਮਣੇ ਆਏ ਹਨ | ਇਸ ਮੌਕੇ ਜਾਣਕਾਰੀ ਦਿੰਦਿਆਂ ਮਾਸਟਰ ਵਿਨੋਦ ਕੁਮਾਰ ਨੇ ਦੱਸਿਆ ਕਿ ਉਹ ਅੱਪਰਾ ਦੇ ਪੰਚਾਇਤ ਮੈਂਬਰ ਵੀ ਰਹਿ ਚੁੱਕੇ ਹਨ | ਪੰਚਾਇਤ ਮੈਂਬਰ ਰਹਿੰਦਿਆਂ ਆਮ ਲੋਕ ਉਨਾਂ ਦੀ ਕਾਰਗੁਜਾਰੀ ਨੂੰ ਯਾਦ ਕਰਦੇ ਹਨ | ਉਨਾਂ ਬਜ਼ੁਰਗਾਂ ਨੂੰ ਪੈਨਸ਼ਨ ਤੇ ਲੋੜਵੰਦਾਂ ਨੂੰ ਘਰੈਲੂ ਗੈਸ ਸਿਲੰਜਰ ਦਵਾਉਣ ‘ਚ ਮੋਹਰੀ ਭੂਮਿਕਾ ਨਿਭਾਈ ਸੀ | ਜਿਸ ਕਾਰਣ ਉਨਾਂ ਆਮ ਲੋਕਾਂ ਦੇ ਕਹਿਣ ‘ਤੇ ਅੱਪਰਾ ਦੀ ਸਰਪੰਚੀ ਦੀ ਚੋਣ ਵੀ ਲੜੀ ਤੇ 600 ਤੋਂ ਵੱਧ ਵੋਟਾਂ ਪ੍ਰਾਪਤ ਕੀਤੀਆਂ | ਇਸਦੇ ਨਾਲ ਨਾਲ ਉਹ ਅਧਿਆਪਨ ਦੇ ਕਿੱਤੇ ਨਾਲ ਵੀ ਜੁੜੇ ਹੋਏ ਹਨ ਤੇ ਸਮਾਜ ਸੇਵਾ ‘ਚ ਅਹਿਮ ਯੋਗਦਾਨ ਪਾ ਰਹੇ ਹਨ | ਇਸ ਵਾਰ ਮਾਸਟਰ ਵਿਨੋਦ ਕੁਮਾਰ ਕਸਬਾ ਅੱਪਰਾ ਦੇ ਵਾਰਡ ਨੰਬਰ 3 ਤੋਂ ਪੰਚੀ ਲਈ ਇੱਕ ਮਜਬੂਤ ਦਾਅਵੇਦਾਰ ਵਜੋਂ ਉੱਭਰੇ ਹਨ ਤੇ ਆਮ ਲੋਕਾਂ ‘ਚ ਆਪਣਾ ਪੱਖ ਮਜਬੂਤੀ ਨਾਲ ਰੱਖ ਰਹੇ ਹਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly